ਵਾਕ-ਬੋਧ ਦੀ ਪਰਿਭਾਸ਼ਾ ਤੇ ਕਿਸਮਾਂ Vaak bodh and Its Types in Punjabi Language

Admin
0

ਵਾਕ-ਬੋਧ ਦੀ ਪਰਿਭਾਸ਼ਾ ਤੇ ਕਿਸਮਾਂ ਲਿਖੋ : What is Vaak bodh in Punjabi language and It's Types.

ਵਾਕ-ਬੋਧ ਦੀ ਪਰਿਭਾਸ਼ਾ ਤੇ ਕਿਸਮਾਂ Vaak bodh and Its Types in Punjabi Language

ਵਾਕ-ਬੋਧ ਦੀ ਪਰਿਭਾਸ਼ਾ : ਵਾਕ-ਬੋਧ ਵਿਆਕਰਨ ਦਾ ਉਹ ਭਾਗ ਹੈ ਜਿਸ ਵਿੱਚ ਵਾਕ-ਬਣਤਰ ਦੇ ਨਿਯਮਾਂ, ਵਾਕਾਂ ਦੀ ਵੰਨਗੀ ਆਦਿ ਬਾਰੇ ਵਿਚਾਰ ਕੀਤੀ ਜਾਂਦੀ ਹੈ। ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਧੁਨੀਆਂ ਤੋਂ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕ । ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਵਾਕ ਹੈ। ਵਾਕ ਸ਼ਬਦਾਂ ਦੇ ਉਸ ਸਮੂਹ ਨੂੰ ਆਖਦੇ ਹਨ, ਜਿਸ ਤੋਂ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ ਅਤੇ ਉਸ ਦਾ ਕੋਈ ਭਾਵ ਨਿਕਲਦਾ ਹੋਵੇ। ਵਾਕ ਦੇ ਅੰਤ ਉੱਤੇ ਪੂਰਨ-ਵਿਸਰਾਮ ਚਿੰਨ੍ਹ ਆਉਂਦਾ ਹੈ। ਵਾਕ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ :

(ੳ) ਉਦੇਸ਼ (ਅ) ਵਿਧੇਅ 

ਹੇਠਾਂ ਉਦੇਸ਼ ਅਤੇ ਵਿਧੇਅ ਦੀਆਂ ਕੁਝ ਉਦਾਹਰਨਾਂ ਦਿੱਤੀਆਂ ਹਨ : 

ਉਦੇਸ਼

ਵਿਧੇਅ

ਬੱਚਾ

ਰੋ ਰਿਹਾ ਹੈ

ਲੜਕੇ

ਪੜ੍ਹ ਰਹੇ ਹਨ।

ਮੀਂਹ

ਪੈ ਰਿਹਾ ਹੈ।

ਪੰਛੀ

ਉੱਡ ਜਾਣਗੇ।

ਵਾਕ ਦੀ ਵੰਡ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਪਹਿਲੀ ਪ੍ਰਕਾਰ ਦੀ ਵੰਡ ਬਣਤਰ ਪੱਖੋਂ ਇਸ ਤਰ੍ਹਾਂ ਹੈ : ਉਪਰੋਕਤ ਵਾਕਾਂ ਵਿੱਚ ‘ਬੱਚਾ’, ‘ਲੜਕੇ’, ‘ਮੀਂਹ’ ਅਤੇ ਪੰਛੀ ਵਾਕ ਦੇ ਉਦੇਸ਼ ਹਨ ਅਤੇ ‘ਰੋ ਰਿਹਾ ਹੈ, “ਪੜ੍ਹ ਰਹੇ ਹਨ’, ‘ਪੈ ਰਿਹਾ ਹੈ, “ਉੱਡ ਜਾਣਗੇ ਵਾਕ ਦੇ ਵਿਧੇਅ ਹਨ।ਉਦੇਸ਼ ਅਤੇ ਵਿਧੇਅ ਨੂੰ ਮਿਲਾ ਕੇ ਪੂਰਨ ਵਾਕ ਬਣਦਾ ਹੈ।

ਬਣਤਰ ਪੱਖੋਂ ਵਾਕ-ਵੰਡ  ਵਾਕ ਦੀ ਕਿਸਮਾਂ

  1. ਸਧਾਰਨ ਵਾਕ 
  2. ਸੰਯੁਕਤ ਵਾਕ
  3. ਮਿਸ਼ਰਤ ਵਾਕ 

(1) ਸਧਾਰਨ ਵਾਕ

ਜਿਸ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਹੋਵੇ, ਉਸ ਨੂੰ ਸਧਾਰਨ ਵਾਕ ਆਖਿਆ ਜਾਂਦਾ ਹੈ।

ਉਦਾਹਰਨ :- (ੳ) ਬੱਚਾ ਰੋ ਰਿਹਾ ਹੈ। (ਅ) ਲੜਕਾ ਖੇਡਦਾ ਹੈ। 

(2) ਸੰਯੁਕਤ ਵਾਕ

ਜਦੋਂ ਦੋ ਸਧਾਰਨ ਜਾਂ ਸਮਾਨ ਵਾਕਾਂ ਨੂੰ ਸਮਾਨ ਯੋਜਕਾਂ ਨਾਲ ਜੋੜ ਕੇ ਇੱਕ ਵਾਕ ਬਣਾਇਆ ਜਾਵੇ ਅਤੇ ਕੋਈ ਉਪਵਾਕ ਇੱਕ ਦੂਜੇ ਉੱਤੇ ਆਧਾਰਿਤ ਨਾ ਹੋਵੇ ਤਾਂ ਇਸ ਨਵੇਂ ਬਣੇ ਵਾਕ ਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ। 

ਉਦਾਹਰਨ: 

(ੳ) ਮਾਤਾ ਖਾਣਾ ਪਕਾ ਰਹੀ ਹੈ ਪਰ ਬੱਚੇ ਖੇਡ ਰਹੇ ਹਨ।

(ਅ) ਮੋਹਨ ਨੇ ਗੀਤ ਗਾਇਆ ਅਤੇ ਸੋਹਨ ਨੇ ਕਵਿਤਾ ਪੜ੍ਹੀ। 

(3) ਮਿਸ਼ਰਤ ਵਾਕ

ਜਿਸ ਵਾਕ ਵਿੱਚ ਇੱਕ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ, ਉਸ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ। ਉਦਾਹਰਨ :

(ਉ) ਹਰਪ੍ਰੀਤ ਖ਼ੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ’ਤੇ ਆਈ ਹੈ।

(ਅ) ਭਾਰਤ ਦੀ ਹਾਕੀ ਟੀਮ ਖ਼ੁਸ਼ ਹੈ ਕਿਉਂਕਿ ਉਹਨਾਂ ਨੇ ਮੈਚ ਜਿੱਤ ਲਿਆ ਹੈ। 

ਵਾਕ ਦੀ ਕਿਸਮ ਕਿਹੜੀ ਹੈ ?

ਵਾਕ ਚਾਰ ਪ੍ਰਕਾਰ ਦੇ ਹਨ :

  1. ਹਾਂ-ਵਾਚਕ ਵਾਕ 
  2. ਨਾਂਹ-ਵਾਚਕ ਵਾਕ
  3. ਪ੍ਰਸ਼ਨ-ਵਾਚਕ ਵਾਕ 
  4. ਵਿਸਮੈ-ਵਾਚਕ ਵਾਕ 

(1) ਹਾਂ-ਵਾਚਕ ਵਾਕ : ਜਿਸ ਵਾਕ ਵਿੱਚ ਕਿਰਿਆ ਹਾਂ-ਵਾਚਕ ਹੋਵੇ, ਉਸ ਨੂੰ ਹਾਂ-ਵਾਚਕ ਵਾਕ ਕਿਹਾ ਜਾਂਦਾ ਹੈ, ਜਿਵੇਂ :

(ਉ) ਮੈਂ ਸਕੂਲ ਜਾ ਰਿਹਾ ਹਾਂ। 

(ਅ) ਅਸੀਂ ਆਪਣੇ ਦੇਸ ਨੂੰ ਪਿਆਰ ਕਰਦੇ ਹਾਂ।

(ੲ) ਸਾਡਾ ਸਕੂਲ ਬਹੁਤ ਸੁੰਦਰ ਹੈ। 

(2) ਨਾਂਹ-ਵਾਚਕ ਵਾਕ : ਜਿਸ ਵਾਕ ਵਿੱਚ ਕਿਰਿਆ ਨਾਂਹ-ਵਾਚਕ ਹੋਵੇ, ਉਸ ਨੂੰ ਨਾਂਹਵਾਚਕ ਵਾਕ ਕਿਹਾ ਜਾਂਦਾ ਹੈ, ਜਿਵੇਂ :

(ਉ) ਮੈਂ ਸਕੂਲ ਨਹੀਂ ਜਾਵਾਂਗਾ।

(ਅ) ਜੇ ਮਿਹਨਤ ਨਹੀਂ ਕਰੋਗੇ ਤਾਂ ਪਾਸ ਨਹੀਂ ਹੋਵੋਗੇ। 

(3) ਪ੍ਰਸ਼ਨ-ਵਾਚਕ ਵਾਕ : ਜਿਸ ਵਾਕ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਗਿਆ ਹੋਵੇ, ਉਸ ਨੂੰ ਪ੍ਰਸ਼ਨ-ਵਾਚਕ ਵਾਕ ਕਿਹਾ ਜਾਂਦਾ ਹੈ। ਅਜਿਹੇ ਵਾਕਾਂ ਵਿੱਚ ਆਮ ਤੌਰ `ਤੇ ‘ਕੀ’, ‘ਕਿਉਂ, ‘ਕਿਵੇਂ, ‘ਕਿਹੜਾ, ਕਿੱਥੇ' ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਅਤੇ ਵਾਕ ਦੇ ਅੰਤ ਵਿੱਚ ਪ੍ਰਸ਼ਨ-ਚਿੰਨ੍ਹ ( ? ) ਲੱਗਦਾ ਹੈ, ਜਿਵੇਂ :

(ਉ) ਸ਼੍ਰੇਣੀ ਵਿੱਚ ਕਿੰਨੇ ਵਿਦਿਆਰਥੀ ਹਨ ? 

(ਅ) ਕੀ ਉਹ ਪੜ੍ਹ ਰਿਹਾ ਹੈ ?

(ੲ) ਕਿਤਾਬਾਂ ਕਿੱਥੋਂ ਮਿਲਦੀਆਂ ਹਨ ? 

(4) ਵਿਸਮੈ-ਵਾਚਕ ਵਾਕ : ਜਿਸ ਵਾਕ ਵਿੱਚ ਹੈਰਾਨੀ ਜਾਂ ਵਿਸਮੈ ਦਾ ਭਾਵ ਪ੍ਰਗਟ ਹੋਵੇ, ਉਸ ਨੂੰ ਵਿਸਮੈ-ਵਾਚਕ ਵਾਕ ਆਖਦੇ ਹਨ। ਅਜਿਹੇ ਵਾਕ ਦੇ ਅੰਤ ਵਿੱਚ ਵਿਸਮਕ-ਚਿੰਨ੍ਹ ( !) ਦੀ ਵਰਤੋਂ ਹੁੰਦੀ ਹੈ, ਜਿਵੇਂ :

(ਉ) ਵਾਹ, ਕਿੰਨਾ ਸੋਹਣਾ ਫੁੱਲ ਹੈ!

(ਅ) ਹਾਏ, ਤੂੰ ਕਿੰਨੀ ਦੇਰ ਬਾਅਦ ਮਿਲੀ ਹੈਂ!

ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇਕਰ ਵਿਸਮੈ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੁੰਦਾ ਹੈ ਤਾਂ ਵਿਸਮਕ-ਚਿੰਨ੍ਹ ਉਸ ਸ਼ਬਦ ਪਿੱਛੋਂ ਆਉਂਦਾ ਹੈ, ਪਰ ਜੇ ਭਾਵ ਸਾਰੇ ਵਾਕ ਵਿੱਚ ਪ੍ਰਗਟ ਹੁੰਦਾ ਹੈ ਤਦ ਵਿਸਮਕ-ਚਿੰਨ ਸਾਰੇ ਵਾਕ ਪਿੱਛੋਂ ਆਉਂਦਾ ਹੈ।

Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !