ਵਿਸਮਕ ਦੀ ਪਰਿਭਾਸ਼ਾ ਤੇ ਕਿਸਮਾਂ Interjection and Its Types in Punjabi Language

Admin
0

ਵਿਸਮਕ ਦੀ ਪਰਿਭਾਸ਼ਾ ਤੇ ਕਿਸਮਾਂ ਲਿਖੋ : Definition of Interjection in Punjabi Language and Its Types. Vismak in Punjabi Grammar. 

ਵਿਸਮਕ ਦੀ ਪਰਿਭਾਸ਼ਾ ਤੇ ਕਿਸਮਾਂ Interjection and Its Types in Punjabi Language

ਵਿਸਮਕ ਦੀ ਪਰਿਭਾਸ਼ਾ

"ਜਿਨ੍ਹਾਂ ਸ਼ਬਦਾਂ ਦੁਆਰਾ ਖ਼ੁਸ਼ੀ, ਗ਼ਮੀ, ਹੈਰਾਨੀ, ਡਰ, ਪ੍ਰਸੰਸਾ ਆਦਿ ਦੇ ਭਾਵ ਪ੍ਰਗਟ ਹੋਣ, ਵਿਆਕਰਨ ਵਿੱਚ ਉਹਨਾਂ ਨੂੰ ਵਿਸਮਕ ਕਿਹਾ ਜਾਂਦਾ ਹੈ, ਜਿਵੇਂ :- ਹਾਏ !ਆਹਾ !ਉਹੋ !ਵਾਹ ! ਹੈਂ !! "

ਵਿਸਮਕ ਦੀਆਂ ਕਿਸਮਾਂ

ਵਿਸਮਿਕ 9 ਪ੍ਰਕਾਰ ਦੇ ਹੁੰਦੇ ਹਨ 

  1. ਪ੍ਰਸ਼ੰਸਾ-ਵਾਚਕ ਵਿਸਮਕ 
  2. ਸ਼ੋਕ-ਵਾਚਕ ਵਿਸਮਕ 
  3. ਹੈਰਾਨੀ-ਵਾਚਕ ਵਿਸਮਕ 
  4. ਸੂਚਨਾ-ਵਾਚਕ ਵਿਸਮਕ 
  5. ਸੰਬੋਧਨੀ ਵਿਸਮਕ 
  6. ਸਤਿਕਾਰ-ਵਾਚਕ ਵਿਸਮਕ 
  7. ਫਿਟਕਾਰ-ਵਾਚਕ ਵਿਸਮਕ 
  8. ਅਸੀਸ-ਵਾਚਕ ਵਿਸਮਕ 
  9. ਇੱਛਾ-ਵਾਚਕ ਵਿਸਮਕ

ਭਾਵਾਂ ਅਨੁਸਾਰ ਵਿਸਮਕ ਦੀਆਂ ਹੇਠ ਲਿਖੀਆਂ ਕਿਸਮਾਂ ਹਨ : 

1. ਪ੍ਰਸੰਸਾ-ਵਾਚਕ ਵਿਸਮਕ

ਜਿਹੜੇ ਸ਼ਬਦਾਂ ਤੋਂ ਪ੍ਰਸੰਸਾ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਪ੍ਰਸੰਸਾ-ਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ :- ਅਸ਼ਕੇ !, ਆਹਾ !, ਸ਼ਾਬਾਸ਼ !, ਸ਼ਾਵਾ !, ਖੂਬ !, ਬੱਲੇ ! ਆਦਿ। 

2. ਸ਼ੋਕ-ਵਾਚਕ ਵਿਸਮਕ

ਜਿਹੜੇ ਸ਼ਬਦ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ ਉਸ ਨੂੰ ਸ਼ੋਕ-ਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ :- ਉਫ਼ ! ਹਾਏ !, ਉਹੋ !, ਹਾਏ ਰੱਬਾ ! ਆਦਿ। 

3. ਹੈਰਾਨੀ-ਵਾਚਕ ਵਿਸਮਕ

ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਹੈਰਾਨੀ-ਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ :- ਓ !, ਆਹਾ !, ਹੈਂ !, ਹੈਂ-ਹੈਂ !ਵਾਹ! ਵਾਹ-ਵਾਹ ! ਆਦਿ। 

4. ਸੂਚਨਾ-ਵਾਚਕ ਵਿਸਮਕ

ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਸੂਚਨਾਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ :- ਸੁਣੋ ਜੀ!, ਹਟੋ ਜੀ !, ਖ਼ਬਰਦਾਰ !, ਠਹਿਰ ਜ਼ਰਾ !ਆਦਿ।

5. ਸੰਬੋਧਨੀ ਵਿਸਮਕ

ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਬੋਲੇ ਜਾਣ, ਉਹਨਾਂ ਤੋਂ ਬਾਅਦ ਆਮ ਤੌਰ 'ਤੇ ਕਾਮਾ ਲੱਗਦਾ ਹੈ, ਪਰ ਜੇਕਰ ਇਹਨਾਂ ਦੇ ਪ੍ਰਸੰਗ ਤੋਂ ਪਤਾ ਲੱਗੇ ਕਿ ਸੰਬੋਧਨ ਦੇ ਸ਼ਬਦ ਖ਼ੁਸ਼ੀ, ਗ਼ਮੀ, ਹੈਰਾਨੀ, ਭੈ, ਪ੍ਰਸੰਸਾ, ਸ਼ੁਕਰਾਨਾ ਆਦਿ ਦੇ ਭਾਵ ਨਾਲ ਜੁੜੇ ਹਨ ਤਦ ਵਿਸਮਕ-ਚਿੰਨ੍ਹ ਦੀ ਵਰਤੋਂ ਹੁੰਦੀ ਹੈ, ਜਿਵੇਂ :- ਨੀ ਕੁੜੀਏ !, ਓਏ ਕਾਕਾ!, ਓ ਮੁੰਡਿਓ ! ਆਦਿ। 

6 . ਸਤਿਕਾਰ-ਵਾਚਕ ਵਿਸਮਕ

ਜਿਹੜੇ ਸ਼ਬਦ ਵਾਕਾਂ ਵਿੱਚ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਸਤਿਕਾਰਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ :- ਧੰਨ ਭਾਗ!, ਜੀ ਆਇਆਂ ਨੂੰ !, ਆਓ ਜੀ ! ਆਦਿ। 

7. ਫਿਟਕਾਰ-ਵਾਚਕ ਵਿਸਮਕ

ਜਿਹੜੇ ਸ਼ਬਦਾਂ ਤੋਂ ਵਾਕਾਂ ਵਿੱਚ ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਫਿਟਕਾਰ-ਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ :- ਲੱਖ ਲਾਹਨਤ !, ਫਿੱਟੇ-ਮੂੰਹ ! ਆਦਿ। 

8. ਅਸੀਸ-ਵਾਚਕ ਵਿਸਮਕ

ਜਿਹੜੇ ਸ਼ਬਦ ਵਾਕਾਂ ਵਿੱਚ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਦੇ ਹਨ, ਉਹਨਾਂ ਨੂੰ ਅਸੀਸ-ਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ :- ਸਾਂਈਂ ਜੀਵੇ !, ਖੁਸ਼ ਰਹੁ !, ਜੁਆਨੀਆਂ ਮਾਣ !, ਜਿਊਂਦਾ ਰਹੁ ! ਆਦਿ। 

9. ਇੱਛਾ-ਵਾਚਕ ਵਿਸਮਕ

ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਇੱਛਾ-ਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ :- ਹੇ ਕਰਤਾਰ !, ਹੇ ਵਾਹਿਗੁਰੂ !, ਜੇ ਕਦੇ ! ਆਦਿ।

Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !