Thursday, 24 June 2021

ਪੰਜਾਬੀ ਸ਼ਬਦ ਜੋੜ ਦੇ ਨਿਯਮ ਪਰਿਭਾਸ਼ਾ Punjabi Shabad Jod de Niyam in Punjabi Language

ਪੰਜਾਬੀ ਸ਼ਬਦ ਜੋੜ ਦੇ ਨਿਯਮ ਪਰਿਭਾਸ਼ਾ Punjabi Shabad Jod de Niyam in Punjabi Language

ਪੰਜਾਬੀ ਸ਼ਬਦ ਜੋੜ ਦੇ ਨਿਯਮ ਪਰਿਭਾਸ਼ਾ ਤੇ ਪ੍ਰਕਾਰ ਲਿਖੋ : Definition of Punjabi Shabad Jod and It's Rulesin Punjabi Language. Punjabi Shabad Jod de Niyam in Punjabi

ਪੰਜਾਬੀ ਸ਼ਬਦ ਜੋੜ ਦੇ ਨਿਯਮ ਪਰਿਭਾਸ਼ਾ Punjabi Shabad Jod de Niyam in Punjabi Language

ਪੰਜਾਬੀ ਸ਼ਬਦ-ਜੋੜ

ਸ਼ੁੱਧ-ਅਸ਼ੁੱਧ ਸ਼ਬਦ :

ਵਿਦਿਆਰਥੀਆਂ ਲਈ ਠੀਕ ਸ਼ਬਦ-ਜੋੜਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਇਸ ਨਾਲ ਜਿੱਥੇ ਸ਼ਬਦਾਂ ਦੇ ਅਰਥ ਬਾਰੇ ਗਲਤੀ ਲੱਗਣ ਤੋਂ ਬਚਾਅ ਹੁੰਦਾ ਹੈ ਉੱਥੇ ਲਿਖਤ ਦਾ ਪ੍ਰਭਾਵ ਵੀ ਚੰਗਾ ਪੈਂਦਾ ਹੈ। ਹੇਠਾਂ ਕੁਝ ਅਸ਼ੁੱਧ-ਸ਼ੁੱਧ ਸ਼ਬਦ-ਜੋੜਾਂ ਦੇ ਨਿਯਮ ਤੇ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ। ਇਹਨਾਂ ਨੂੰ ਧਿਆਨ ਨਾਲ ਪੜ੍ਹ ਕੇ ਵਿਦਿਆਰਥੀ ਸ਼ਬਦ-ਜੋੜਾਂ ਨੂੰ ਸ਼ੁੱਧ ਰੂਪ ਵਿੱਚ ਲਿਖ ਸਕਦਾ ਹੈ :

1. ੳ, ਅ, ੲ ਸੂਰ-ਅੱਖਰ ਸੂਰ-ਧੁਨੀਆਂ ਅਰਥਾਤ ਲਗਾਂ ਨੂੰ ਅੰਕਿਤ ਕਰਦੇ ਹਨ। ਇਸ ਲਈ ਉਹੀ ਲਗਾਂ ਵਰਤੀਆਂ ਜਾਣ, ਜਿਨ੍ਹਾਂ ਬਾਰੇ ਪਿਛਲੇ ਅਧਿਆਏ ਵਿੱਚ ਦੱਸਿਆ ਗਿਆ ਹੈ।

2. ਠੀਕ ਸ਼ਬਦ-ਜੋੜ ਲਿਖਣ ਲਈ ਲਗਾਖਰਾਂ ਦੀ ਵਰਤੋਂ ਉਚਿਤ ਥਾਂ 'ਤੇ ਕੀਤੀ ਜਾਣੀ ਚਾਹੀਦੀ ਹੈ।

3. ਪੰਜਾਬੀ ਬੋਲੀ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਪੰਜਾਬੀ ਬੋਲੀ ਦੇ ਕੇਂਦਰੀ ਰੂਪ ਦੇ ਉਚਾਰਨ ਅਨੁਸਾਰ, “ਜਿਵੇਂ ਬੋਲੋ, ਤਿਵੇਂ ਲਿਖੋ` ਦਾ ਨਿਯਮ ਅਪਣਾਉਣਾ ਚਾਹੀਦਾ ਹੈ।

4. ਸ਼ਬਦ-ਜੋੜ ਕਰਨ ਸਮੇਂ ਮੂਲ ਸ਼ਬਦ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਜਿਵੇਂ ‘ਇਕੱਲਾ ਸ਼ਬਦ ਮੂਲ ਧਾਤੂ ‘ਇੱਕ ਤੋਂ ਬਣਿਆ ਹੈ। ਇਸ ਲਈ ਇਸ ਨੂੰ ‘ਇਕੱਲਾ’ ਲਿਖਣਾ ਠੀਕ ਹੈ। ਇਸੇ ਤਰ੍ਹਾਂ ‘ਚੁਕਾਈ’, ‘ਚੁੱਕ’ ਧਾਤੂ ਤੋਂ ਬਣਿਆ ਹੈ। ਇਸ ਲਈ ‘ਚਕਾਈਂ’ ਲਿਖਣਾ ਗਲਤ ਹੈ, ‘ਪੜ੍ਹਾਈ’ ‘ਪੜ੍ਹ’ ਧਾਤੂ ਤੋਂ ਬਣਿਆ ਹੈ, ਇਸ ਲਈ ‘ਭੜਾਈ ਲਿਖਣਾ ਗਲਤ ਹੈ।

5. ਪੰਜਾਬੀ ਵਿੱਚ ‘ਹ` ਅੱਖਰ ਸ਼ਬਦ-ਜੋੜ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵ ਰੱਖਦਾ ਹੈ। ਇਸ ਅੱਖਰ ਦੀ ਵਰਤੋਂ ਵਾਲੇ ਸ਼ਬਦਾਂ ਵਿੱਚ ਸ਼ੁੱਧ ਸ਼ਬਦ-ਜੋੜ ਲਿਖਣ ਲਈ ਨਿਮਨਲਿਖਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

(ਉ) ਜੇ ਕਿਸੇ ਸ਼ਬਦ ਵਿੱਚ ‘ਹ' ਅੱਖਰ ਦੀ ਅਵਾਜ਼ ਤੋਂ ਪਹਿਲਾਂ “ਏ” (ੇ) ਦੀ ਧੁਨੀ ਹੋਵੇ ਤਾਂ ਉਸ ਤੋਂ ਪਹਿਲੇ ਅੱਖਰ ਨਾਲ ‘ਸਿਹਾਰੀ (f) ਲਾਈ ਜਾਂਦੀ ਹੈ, ਜਿਵੇਂ : -

ਅਸ਼ੁੱਧ

ਸ਼ੁੱਧ

ਸੇਹਤ

ਸਿਹਤ

ਮੇਹਨਤ

ਮਿਹਨਤ

ਜੇਹੜਾ

ਜਿਹੜਾ

ਕੇਹੜਾ

ਕਿਹੜਾ

ਵੇਹੜਾ

ਵਿਹੜਾ

ਮੇਹਰ

ਮਿਹਰ


(ਅ) ਜੇ ਕਿਸੇ ਸ਼ਬਦ ਵਿੱਚ ‘ਹ ਅੱਖਰ ਤੋਂ ਪਹਿਲਾਂ ‘ਦੁਲਾਵਾਂ (ੈ) ਦੀ ਧੁਨੀ ਹੋਵੇ ਤਾਂ ਪਹਿਲੇ ਅੱਖਰ ਨਾਲ ਦੁਲਾਵਾਂ ਵਰਤਣ ਦੀ ਥਾਂ ‘ਹ' ਨਾਲ ਸਿਹਾਰੀ ਲੱਗਦੀ ਹੈ :

ਅਸ਼ੁੱਧ

ਸ਼ੁੱਧ

ਸ਼ੈਹਰ

ਸ਼ਹਿਰ

ਸੁਨੈਹਰੀ

ਸੁਨਹਿਰੀ

ਦੁਪੈਹਰ

ਦੁਪਹਿਰ

ਪੈਹਰ

ਪਹਿਰ

ਰੈਹਣਾ

ਰਹਿਣਾ

ਗੈਹਣਾ

ਗਹਿਣਾ


(ੲ) ਜੇਕਰ ਕਿਸੇ ਸ਼ਬਦ ਵਿੱਚ ‘ਹ' ਤੋਂ ਪਹਿਲੇ ਅੱਖਰ ਨਾਲ ‘ਕਨੌੜੇ' (ੌ) ਦੀ ਧੁਨੀ ਹੋਵੇ ਤਾਂ ਉਸ ਨਾਲੋਂ ਕਨੌੜਾ ਹਟਾ ਕੇ ‘ਹ’ ਨੂੰ ਔਂਕੜ (-) ਲੱਗ ਜਾਂਦੀ ਹੈ, ਜਿਵੇਂ :

ਅਸ਼ੁੱਧ

ਸ਼ੁੱਧ

ਬੋਹਤ

ਬਹੁਤ

ਵੋਹਟੀ

ਵਹੁਟੀ

ਨੌਹ

ਨਹੁੰ

ਬੌਹਵਚਨ

ਬਹੁਵਚਨ

ਸੌਹਰਾ

ਸਹੁਰਾ

6 . ਹੇਠ ਦਿੱਤੇ ਸ਼ਬਦਾਂ ਵਿੱਚ ‘ਸ਼ ਦੀ ਥਾਂ ‘ਸ’ ਦੀ ਵਰਤੋਂ ਠੀਕ ਹੈ, ਜਿਵੇਂ :

ਅਸ਼ੁੱਧ

ਸ਼ੁੱਧ

ਪਾਲਣ-ਪੋਸ਼ਣ

ਪਾਲਣ-ਪੋਸਣ

ਸ਼ੀਤਲ

ਸੀਤਲ

ਸ਼ਿਖਰ

ਸਿਖਰ

ਨਿਰਾਸ਼

ਨਿਰਾਸ

ਕੇਸ਼

ਕੇਸ

7. ‘ਗ’ ਤੇ ‘ਘ’ ਦੀ ਗਲਤ ਵਰਤੋਂ ਨਾਲ ਵੀ ਅਰਥਾਂ ਵਿੱਚ ਅੰਤਰ ਆ ਜਾਂਦਾ ਹੈ। ਇਸ ਲਈ ‘ਗ’ ਅਤੇ ‘ਘ’ ਦੀ ਵਰਤੋਂ ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ, ਜਿਵੇ :

1

ਸੰਗ

ਸ਼ਰਮ

ਸੰਘ

ਗਲ

2

ਜੰਗ

ਲੜਾਈ

ਜੰਘ

ਲੱ

8 . ‘ਡ’ ਤੇ ‘ਢ’ ਦੀ ਗਲਤ ਵਰਤੋਂ ਕਰਨ ਨਾਲ ਅਰਥਾਂ ਵਿੱਚ ਫ਼ਰਕ ਆ ਜਾਂਦਾ ਹੈ, ਜਿਵੇਂ :

1

ਡੇਲ

ਪਾਣੀ ਭਰਨ ਵਾਲਾ ਬਰਤਨ

2

ਢੋਲ

ਵਜਾਉਣ ਵਾਲਾ ਇੱਕ ਸਾਜ਼

3

ਸੁੰਡ

ਹਾਥੀ ਦੀ ਸੁੰਡ

4

ਸੁੰਢ

ਅਦਰਕ ਸੁਕਾ ਕੇ ਬਣਾਈ ਵਸਤੁ ਜੋ ਪੰਸਾਰੀ ਦੀ ਹੱਟੀ ਤੋਂ ਮਿਲਦੀ ਹੈ

9. ‘ਬ’ ਤੇ ‘ਵ’ ਦੀ ਗਲਤ ਵਰਤੋਂ ਨਾਲ ਅਰਥਾਂ ਵਿੱਚ ਫ਼ਰਕ ਆ ਜਾਂਦਾ ਹੈ, ਜਿਵੇਂ :

1

ਬਹਿਸ਼ਤ

ਬਰਦੀ

ਬਾਰ

2

ਵਹਿਸ਼ਤ

ਵਰਦੀ

ਵਾਰ


10. ‘ਬ’ ਤੇ ‘ਭ’ ਦੀ ਗਲਤ ਵਰਤੋਂ ਵੀ ਗਲਤ ਸ਼ਬਦ-ਜੋੜਾਂ ਦਾ ਕਾਰਨ ਬਣਦੀ ਹੈ, ਜਿਵੇਂ :

1

ਸਬ

ਛੋਟਾ (ਅਹੁਦੇ ਵਿੱਚ)

2

ਸਭ

ਸਾਰੇ (ਸਾਰੇ ਜੀਅ)

3

ਲਬ

ਲਾਲਚ (ਬਹੁਤਾ ਲਬ ਨਹੀਂ ਕਰਨਾ ਚਾਹੀਦਾ

4

ਲੱਭ

ਲੱਭਣਾ (ਮੈਨੂੰ ਪੈਂਨ ਲੱਭ ਗਿਆ ਹੈ  

11. ‘ਜ’ ਤੇ ‘ਝ’ ਦੀ ਗਲਤ ਵਰਤੋਂ ਨਾਲ ਵੀ ਅਰਥਾਂ ਵਿੱਚ ਅੰਤਰ ਆ ਜਾਂਦਾ ਹੈ, ਜਿਵੇਂ :

1

ਸੁੱਜਾ

ਸੁੱਜਿਆ ਹੋਇਆ

2

ਸੁੱਝਾ

ਸੁੱਝਣਾ (ਖ਼ਿਆਲ ਆਉਣਾ)

3

ਪੂੰਜੀ

ਸਰਮਾਇਆ

4

ਪੁੰਝੀ

ਸਾਫ਼ ਕੀਤੀ

12. ‘ਦ’ ਤੇ ‘ਧ’ ਦੀ ਗਲਤ ਵਰਤੋਂ ਨਾਲ ਵੀ ਅਰਥਾਂ ਵਿੱਚ ਭੇਦ ਆ ਜਾਂਦਾ ਹੈ, ਜਿਵੇਂ : -

1

ਉਦਾਰ

ਖੁੱਲ੍ਹ-ਦਿਲਾ

2

ਉਧਾਰ

ਕਰਜ਼ਾ

3

ਸੁਰੀਦ

ਮਹੁੰ

4

ਸੁਗੰਧ

ਖ਼ੁਸ਼ਬੋ (ਫੁੱਲਾਂ ਦੀ)

13. ਪੰਜਾਬੀ ਵਿੱਚ ‘ਣ’ ‘ਰ’ ਜਾਂ ‘ੜ’ ‘ਲ

ਹੋਵੇ, ਪਿੱਛੇ ਜੇ ਧੁਨੀ ਨਾਸਿਕੀ ਹੋਵੇ ਤਾਂ ‘ਨ’ ਆਉਂਦਾ ਹੈ, ਜਿਵੇਂ :

1

ਵਾਲੇ ਸ਼ਬਦ

ਸਧਾਰਨ, ਭਿਖਾਰਨ, ਹਰਨ, ਕਿਰਨ, ਕਾਰਨ

2

ਵਾਲੇ ਸ਼ਬਦ

ਗਲੂਨਾ, ਮਨਾ, ਲੂਨਾ, ਸੰਭਲੂਨਾ

3

ਵਾਲੇ ਸ਼ਬਦ

ਪੜ੍ਹਨਾ, ਮੁੜਨਾ, ਲੜਨਾ, ਫੜਨਾ, ਖੜ੍ਹਨਾ

4

ਵਾਲੇ ਸ਼ਬਦ

ਗਿਣਨਾ, ਸੁਣਨਾ, ਮਿਣਨਾ, ਜਾਣਨਾ, ਚੁਣਨਾ

14. ਕਈ ਸ਼ਬਦਾਂ ਦੇ ਪੈਰਾਂ ਵਿੱਚ 'ਹ' ਪਾਉਣ ਜਾਂ ਨਾ ਪਾਉਣ ਨਾਲ ਅਰਥ ਵਿੱਚ ਅੰਤਰ ਆ ਜਾਂਦਾ

ਹੈ, ਜਿਵੇਂ :

1

ਜੜ

(ਜੜ ਦੇਣਾ)

ਜੜ੍ਹ

(ਦਰਖ਼ਤ ਦੀ)

2

ਤਰਾਂ

(ਖਾਣ ਵਾਲੀਆਂ)

ਤਰ੍ਹਾਂ

(ਇਸ ਤਰ੍ਹਾਂ)

3

ਪਰੇ

(ਦੂਰ)

ਪਰੇ

(ਪੰਚਾਇਤ ਆਦਿ)


15. ‘ਕੇ’ ਨੂੰ ਉਸ ਤੋਂ ਪਹਿਲਾਂ ਆਏ ਸ਼ਬਦ ਨਾਲ ਜੋੜ ਕੇ ਜਾਂ ਉਸ ਨਾਲੋਂ ਨਿਖੇੜ ਕੇ ਲਿਖਣ ਨਾਲ ਅਰਥਾਂ ਵਿੱਚ ਅੰਤਰ ਆਉਂਦਾ ਹੈ, ਜਿਵੇਂ :

1

ਸੜ ਕੇ

ਸੜ ਜਾਣ ਤੋਂ ਬਾਅਦ

ਸੜਕੇ

ਸੜਕ ਉੱਪਰ

2

ਤੌਂ ਕੇ

ਮੁੜ ਕੇ (ਚੌਂ ਕੇ ਵੇਖਿਆ)

ਭਿੱਕੇ

ਕੁੱਤੇ ਭੌਕੇ

3

ਛਿੱਲ ਕੇ

ਕੇਲਾ ਛਿੱਲ ਕੇ ਖਾਓ

ਛਿਲਕੇ

ਕੇਲੇ ਦੇ ਛਿਲਕੇ

4

ਬਾਲ ਕੇ

ਦੀਵਾ ਬਾਲ਼ ਕੇ

ਬਾਲਕੇ

ਹੇ ਬਾਲਕ !


16. ‘ਨ’ ਤੇ ‘ਣ’ ਦੀ ਇੱਕ-ਦੂਜੇ ਦੀ ਥਾਂ ਵਰਤੋਂ ਕਰਨ ਨਾਲ ਸ਼ਬਦ ਦੇ ਅਰਥ ਬਦਲ ਜਾਂਦੇ ਹਨ,
ਜਿਵੇਂ :

1

ਸਨ

ਬੱਚੇ ਹਾਕੀ ਖੇਡਦੇ ਸਨ

ਸਣ

ਸਣ ਦੇ ਰੱਸੇ ਮਜ਼ਬੂਤ ਹੁੰਦੇ ਹਨ

2

ਹਾਨੀ

ਨੁਕਸਾਨ

ਹਾਣੀ

ਹਮ-ਉਮਰ

3

ਖ਼ਾਨਾ

(ਘਰ) ਡਾਕਖ਼ਾਨਾ ਆਦਿ         

ਖਾਣਾ

ਭੋਜਨ