ਸੰਬੰਧਕ ਦੀ ਪਰਿਭਾਸ਼ਾ ਤੇ ਕਿਸਮਾਂ ਲਿਖੋ : Definition of Preposition in Punjabi Language and its Types.
ਸੰਬੰਧਕ ਦੀ ਪਰਿਭਾਸ਼ਾ ਤੇ ਕਿਸਮਾਂ Preposition and Its Types in Punjabi Language
ਸੰਬੰਧਕ ਦੀ ਪਰਿਭਾਸ਼ਾ
ਜਿਹੜੇ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ, ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ।
1. ਇਹ ਪੈਂਨ ਰਾਮ ਦਾ ਹੈ।
2. ਧੰਨੇ ਦੀ ਮੱਝ ਕਾਲੇ ਰੰਗ ਦੀ ਹੈ।
3. ਗਾਇਤਰੀ ਕੋਲ ਇੱਕ ਕੈਮਰਾ ਹੈ।
4. ਗੀਤਾ ਦੇ ਵਾਲ ਬਹੁਤ ਲੰਮੇ ਹਨ।
ਇਹਨਾਂ ਵਾਕਾਂ ਵਿੱਚ ‘ਦਾ’, ‘ਦੀ’, ‘ਕੋਲ’, ‘ਦੇ’, ਸ਼ਬਦ ਸੰਬੰਧਕ ਹਨ। ਇਸੇ ਤਰ੍ਹਾਂ ਕੁਝ ਹੋਰ ਸੰਬੰਧਕ ਸ਼ਬਦ ਹਨ: ਨਾਲ, ਤੋਂ, ਉੱਪਰ, ਤੱਕ, ਤੋੜੀ, ਤਾਈਂ, ਵਿੱਚ, ਹੇਠਾਂ, ਨੇੜੇ, ਕੋਲ, ਸਹਿਤ, ਪਾਸ, ਦੂਰ, ਸਾਮਣੇ, ਪਰੇ, ਬਿਨਾਂ, ਲਈ, ਵੱਲ, ਰਾਹੀਂ, ਦੁਆਰਾ।
ਸੰਬੰਧਕ ਦੋ ਪ੍ਰਕਾਰ ਦੇ ਹੁੰਦੇ ਹਨ।
1. ਪੂਰਨ ਸੰਬੰਧਕ
2. ਅਪੂਰਨ ਸੰਬੰਧਕ
1. ਪੂਰਨ ਸੰਬੰਧਕ :- ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ ਜਿਵੇਂ : -
(ਉ) ਰਾਜੂ ਦਾ ਬੈਟ ਵਧੀਆ ਹੈ।
(ਅ) ਕੱਲ੍ਹ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ।
ਉਪਰੋਕਤ ਵਾਕਾਂ ਵਿੱਚ ‘ਦਾ’ ਅਤੇ ‘ਨਾਲ਼’ ਸੰਬੰਧਕ ਸ਼ਬਦ ਹਨ।
2. ਅਪੂਰਨ ਸੰਬੰਧਕ :- ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣਨ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ :
(ਉ) ਮੇਰਾ ਘਰ ਰਾਜੂ ਦੇ ਘਰ ਕੋਲ ਹੈ।
(ਅ) ਤੁਹਾਡੀ ਸੀਟ ਮੇਰੇ ਤੋਂ ਪਰੇ ਹੈ।
ਉਪਰੋਕਤ ਵਾਕਾਂ ਵਿੱਚ ‘ਕੋਲ’ ਤੇ ‘ਪਰੇ’ਸ਼ਬਦ ਅਪੂਰਨ ਸੰਬੰਧਕ ਹਨ।
ਜੇ ਸੰਬੰਧਕ ਨਾ ਹੋਣ ਤਾਂ ਵਾਕਾਂ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ, ਜਿਵੇਂ: ‘ਇਹ ਪੈਂਨ ਰਾਮ ਦਾ ਹੈ’ ਦੀ ਥਾਂ ‘ਇਹ ਪੈਂਨ ਰਾਮ ਹੈ’।