ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਤੇ ਕਿਸਮਾਂ ਲਿਖੋ : what is adverb in punjabi language and its Types. ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਤੇ ਕਿਸਮਾਂ Adverb an...
ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਤੇ ਕਿਸਮਾਂ ਲਿਖੋ : what is adverb in punjabi language and its Types.
ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਤੇ ਕਿਸਮਾਂ Adverb and Its Types in Punjabi Language
ਕਿਰਿਆ-ਵਿਸ਼ੇਸ਼ਣ ਦੀ ਪਰਿਭਾਸ਼ਾ : ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ, ਢੰਗ, ਤਰੀਕਾ ਆਦਿ ਦੱਸੇ ਉਸ ਨੂੰ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
ਕਿਰਿਆ ਕੰਮ
ਵਿਸ਼ੇਸ਼ਣ ਵਿਸ਼ੇਸ਼ਤਾ |
ਕੰਮ ਦੀ ਵਿਸ਼ੇਸ਼ਤਾ |
1. ਰਾਜੂ
ਨੇ ਬੂਹਾ ਖੋਲਿਆ। |
1. ਰਾਜੂ
ਨੇ ਬੂਹਾ ਹੌਲੀ ਜਿਹੀ
ਖੋਲ੍ਹਿਆ। |
2. ਉਹ
ਕਮਰੇ ਵਿੱਚ ਗਿਆ। |
2. ਉਹ ਕਮਰੇ ਵਿੱਚ ਕਾਹਲੀ
ਨਾਲ ਗਿਆ। |
3. ਗੀਤਾ
ਗਾਉਂਦੀ ਹੈ। |
3. ਸੀਤਾ
ਬਹੁਤ ਸੁਰੀਲਾ ਗਾਉਂਦੀ ਹੈ। |
4. ਤਰਸੇਮ
ਸਕੂਲ ਤੋਂ ਆਇਆ ਹੈ। |
4. ਤਰਸੇਮ ਸਕੂਲ ਤੋਂ ਹੁਣੇ
ਆਇਆ ਹੈ। |
ਉਪਰੋਕਤ ਦੋਹਾਂ ਕਿਸਮਾਂ ਦੇ ਵਾਕਾਂ ਵਿੱਚ ਕਾਫ਼ੀ ਭਿੰਨਤਾ ਹੈ। ਪਹਿਲੀ ਕਿਸਮ ਦੇ ਵਾਕਾਂ ਵਿੱਚ ਸਧਾਰਨ ਕਿਰਿਆ ਵਾਪਰਦੀ ਹੈ ਤੇ ਦੂਜੀ ਕਿਸਮ ਦੇ ਵਾਕਾਂ ਵਿੱਚ ਹੌਲੀ’, ‘ਕਾਹਲੀ’, ‘ਸੁਰੀਲਾ`, ਹੁਣੇ, ਆਦਿ ਸ਼ਬਦਾਂ ਦੇ ਲੱਗ ਜਾਣ ਨਾਲ ਕਿਰਿਆ ਸਧਾਰਨ ਤੋਂ ਵਿਸ਼ੇਸ਼ ਬਣ ਗਈ ਹੈ। ਇਸ ਲਈ ਇਹ ਸ਼ਬਦ ਕਿਰਿਆ-ਵਿਸ਼ੇਸ਼ਣ ਹਨ।
ਕਿਰਿਆ ਵਿਸ਼ੇਸ਼ਣ ਦੀ ਕਿਸਮ ਕਿਹੜੀ ਹੈ ?
ਕਿਰਿਆ- ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹਨ :
- ਕਾਲ-ਵਾਚਕ ਕਿਰਿਆ-ਵਿਸ਼ੇਸ਼ਣ
- ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ
- ਪ੍ਰਕਾਰ-ਵਾਚਕ ਕਿਰਿਆ-ਵਿਸ਼ੇਸ਼ਣ
- ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ
- ਪਰਿਮਾਣ-ਵਾਚਕ ਕਿਰਿਆ-ਵਿਸ਼ੇਸ਼ਣ
- ਸੰਖਿਆ-ਵਾਚਕ ਕਿਰਿਆ-ਵਿਸ਼ੇਸ਼ਣ
- ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ
- ਨਿਸ਼ਚੇ-ਵਾਚਕ ਕਿਰਿਆ-ਵਿਸ਼ੇਸ਼ਣ
1. ਕਾਲ-ਵਾਚਕ ਕਿਰਿਆ-ਵਿਸ਼ੇਸ਼ਣ
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕਾਲ-ਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ, ਜਿਵੇਂ:- ਹੁਣੇ, ਭਲਕੇ, ਰਾਤੋ-ਰਾਤ, ਹਰ ਰੋਜ਼, ਕਦੇ-ਕਦਾਈਂ ਆਦਿ।
2. ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਗਿਆਨ ਹੋਵੇ, ਉਹਨਾਂ ਨੂੰ ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ, ਜਿਵੇਂ:- ਘਰ, ਬਜ਼ਾਰ, ਇੱਧਰ, ਪਿੱਛੇ, ਸਾਹਮਣੇ, ਸੱਜਿਓ, ਖੱਬਿਓਂ ਆਦਿ।
3. ਪ੍ਰਕਾਰ-ਵਾਚਕ ਕਿਰਿਆ-ਵਿਸ਼ੇਸ਼ਣ
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ, ਉਹਨਾਂ ਨੂੰ ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :- ਹੌਲੀ, ਛੇਤੀ, ਇਉਂ, ਉਸ ਤਰ੍ਹਾਂ ਆਦਿ।
4. ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ ਉਹਨਾਂ ਨੂੰ ਕਾਰਨਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :- ਇਸ ਲਈ, ਇੰਝ, ਕਿਉਂਕਿ, ਤਦੇ, ਤਾਂ ਹੀ ਆਦਿ।
5. ਪਰਿਮਾਣ-ਵਾਚਕ ਕਿਰਿਆ-ਵਿਸ਼ੇਸ਼ਣ
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਮਿਣਤੀ, ਮਿਕਦਾਰ ਜਾਂ ਪਰਿਮਾਣ ਦਾ ਬੋਧ ਹੋਵੇ ਉਹਨਾਂ ਨੂੰ ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :- ਜ਼ਰਾ, ਬਹੁਤ, ਏਨਾ, ਜਿੰਨਾ, ਰਤਾ ਕੁ ਆਦਿ।
6. ਸੰਖਿਆ-ਵਾਚਕ ਕਿਰਿਆ-ਵਿਸ਼ੇਸ਼ਣ
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦੁਹਰਾਅ ਦਾ ਪਤਾ ਲੱਗੇ ਉਹਨਾਂ ਨੂੰ ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :- ਘੜੀ-ਮੁੜੀ, ਦੁਬਾਰਾ, ਕਈ ਵਾਰ, ਇੱਕਇੱਕ, ਦੋ-ਦੋ ਆਦਿ।
7. ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਨਿਰਨੇ-ਪੂਰਵਕ ਗਿਆਨ ਹੋਵੇ, ਉਹਨਾਂ ਨੂੰ ਨਿਰਨੇ-ਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ, ਜਿਵੇਂ :- ਜੀ ਹਾਂ, ਆਹੋ ਜੀ, ਚੰਗਾ ਜੀ ਆਦਿ।
8. ਨਿਸ਼ਚੇ-ਵਾਚਕ ਕਿਰਿਆ-ਵਿਸ਼ੇਸ਼ਣ
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਨਿਸ਼ਚੇ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :- ਬੇਸ਼ੱਕ, ਬਿਲਕੁਲ, ਜ਼ਰੂਰ ਆਦਿ।
COMMENTS