Poem on Farm Keeper in Punjabi Language : In this article, we are providing "Punjabi Rhymes on Farm Keeper / Farmer for kids", "ਖੇਤ ਦਾ ਰਾਖਾ ਕਿਸਾਨ 'ਤੇ ਕਵਿਤਾ "
Punjabi Poem on "Farm Keeper / Farmer", "ਖੇਤ ਦਾ ਰਾਖਾ ਕਿਸਾਨ 'ਤੇ ਕਵਿਤਾ" for Kids
ਖੇਤ ਦਾ ਰਾਖਾ
ਮਕਈ ਦਾ ਖੇਤ ਪੱਕ ਗਿਆ ਏ ।
ਟੈਂ ਟੈਂ ਦਾ ਸ਼ੋਰ ਮਚਾਂਦੇ ਤੋਤੇ ਆਉਂਦੇ ਹਨ ।
ਉਹ ਛੱਲੀਆਂ ਤੇ ਬੈਠ ਕੇ ਦਾਣੇ ਖਾਂਦੇ ਨੇ।
ਭੋਲਾ ਖੇਤ ਦਾ ਰਾਖਾ ਏ ।
ਉਹ ਟਨ ਟਨ ਕਰਕੇ ਟੀਨ ਵਜਾਂਦਾ ਹੈ ।
ਉਹ ਹੋ ਹੋ ਦਾ ਸ਼ੋਰ ਮਚਾਂਦਾ ਏ ।
ਉਹ ਗੁਲੇਲ ਵਿਚ ਮਿੱਟੀ ਦੇ ਗੁਲੇਲੇ ਭਰ ਕੇ ਪੰਛੀਆਂ ਨੂੰ ਮਾਰਦਾ ਹੈ।
ਪੰਛੀ ਉੱਡ ਜਾਂਦੇ ਨੇ।
ਥੋੜੀ ਹੀ ਦੇਰ ਪਿਛੋਂ ਉਹ ਫੇਰ ਆ ਜਾਂਦੇ ਹਨ ।
ਉਹ ਖੇਤ ਦੇ ਦੂਸਰੇ ਪਾਸੇ ਬੈਠ ਜਾਂਦੇ ਹਨ ਤੇ ਫੇਰ ਦਾਣੇ ਖਾਣ ਲੱਗ ਪੈਂਦੇ ਹਨ ।
ਤਦ ਭੋਲਾ ਦੂਸਰੇ ਪਾਸੇ ਜਾਂਦਾ ਏ ਤੇ ਤੋਤਿਆਂ ਨੂੰ ਉਡਾਂਦਾ ਏ ॥
ਤੋਤੇ ਉਸ ਨੂੰ ਬਹੁਤ ਸਤਾਂਦੇ ਨੇ ।
ਰਾਖਾ ਨਾ ਹੋਵੇ ਤਾਂ ਉਹ ਸਾਰੀਆਂ ਛੱਲੀਆਂ ਚੱਟ ਕਰ ਜਾਣ ਤੇ ਖੇਤ ਉਜੜ ਜਾਵੇ।