Poem on Hen in Punjabi Language : In this article, we are providing "Nursery Rhymes on Hen in Punjabi", "ਕੁੱਕੜ 'ਤੇ ਕਵਿਤਾ " for Kids.
Punjabi Poem on "Hen / Cock", "ਕੁੱਕੜ 'ਤੇ ਕਵਿਤਾ" for Kids
ਕੁਕੜੀ ਆਪਣੇ ਚੂਚਿਆਂ ਨਾਲ ਫਿਰ ਰਹੀ ਏ ।
ਉਹ ਖਾਣ ਲਈ ਕੁਝ ਲੱਭ ਰਹੀ ਏ ।
"ਕੁੜ ! ਕੁੜ ! ਕੁੜ !" ਕੁੜੀ ਕਹਿੰਦੀ ਏ,
ਆਓ ਬੱਚਿਓ ! ਤੁਹਾਡੇ ਲਈ ਇਹ ਕੀੜਾ ਲੱਭਾ ਏ ।
ਕੁੜ ! ਕੁੜ ! ਕੁੜ !
ਕੁੜ ! ਕੁੜ ! ਕੁੜ ! "
ਚੂਚੇ ਕੀੜਾ ਖਾਣ ਲਈ ਭੱਜਦੇ ਨੇ ।
“ਚੀ ! ਚੀ! ਚੀ! ਇਕ ਕਹਿੰਦਾ ਏ ।
“ਕੀੜਾ ਮੈਂ ਖਾਵਾਂਗਾ !"
“ਚੀ ! ਚੀ ! ਚੀ ! ਦੂਸਰਾ ਕਹਿੰਦਾ ਏ ।
ਕੀੜਾ ਮੈਂ ਖਾਵਾਂਗਾ !
‘‘ਚੋਂ ! ਚੋਂ ! ਚੋਂ ! ਤੀਸਰਾ ਕਹਿੰਦਾ ਏ ।
“ਕੀੜਾ ਮੈਂ ਖਾਵਾਂਗਾ।
ਉਹ ਸਭ ਲੜਨ ਲੱਗ ਪੈਂਦੇ ਨੇ ॥
ਕੁਕਤੂੰ ਕੁੜ੍ਹੇ 2 ਕੁੱਕੜ ਕਹਿੰਦਾ ਏ ।
ਲੜੋ ਨਹੀਂ ਬੱਚਿਓ ! ਮੈਂ ਤੁਹਾਡੇ
ਲਈ ਹੋਰ ਕੀੜੇ ਲੱਭ ਦਿੰਦਾ ਹਾਂ ।