Poem on Holi Festival in Punjabi : in this article, we are providing ਹੋਲੀ ਤੇ ਕਵਿਤਾ for Kids and Students. Read Holi Poem in Punjabi Language below.
Punjabi Poem on "Holi Festival", "ਹੋਲੀ ਤੇ ਕਵਿਤਾ" for Kids and Students
ਹੋਲੀਏ ਨੀ ਹੋਲੀਏ।
ਆ ਰੰਗ ਵੱਖਰੇ ਘੋਲੀਏ।
ਕਦੀ ਅਰਸ਼ ਤਾਈਂ ਨਾਪੀਏ,
ਕਦੀ ਧਰਤੀਆਂ ਨੂੰ ਤੋਲੀਏ।
ਹੋਲੀਏ ਨੀ.....!
ਇੱਕ ਰੰਗ ਹੋਵੇ ਪਿਆਰ ਦਾ,
ਸਭਨਾਂ ਤਾਈਂ ਸਤਿਕਾਰ ਦਾ।
ਹਰ ਇੱਕ ਉੱਪਰ ਛਿੜਕੀਏ,
ਹਰ ਇੱਕ ਉੱਪਰ ਡੋਲ੍ਹੀਏ।
ਹੋਲੀਏ ਨੀ......।
ਇੱਕ ਰੰਗ ਹੋਵੇ ਪ੍ਰੀਤ ਦਾ,
ਵਿਸ਼ਵਾਸ ਦਾ, ਤੀਤ ਦਾ।
ਹਰ ਕੋਈ ਮਿੱਤਰ ਬਣੇ,
ਅਸੀਂ ਭੇਤ ਸਾਰੇ ਖੋਲ੍ਹੀਏ,
ਹੋਲੀਏ ਨੀ.....!
ਇੱਕ ਰੰਗ ਹੋਵੇ ਅਮਨ ਦਾ,
ਜਿਹੜਾ ਵਿਰੋਧੀ ਦਮਨ ਦਾ।
ਜੰਗਾਂ ਨੂੰ ਬਾਹਰ ਕੱਢੀਏ,
ਅਮਨਾਂ ਦੀ ਬੋਲੀ ਬੋਲੀਏ,
ਹੋਲੀਏ ਨੀ.....!
ਇੱਕ ਦੋਸਤੀ ਦਾ ਰੰਗ ਹੈ,
ਇਸ ਨਾਲ ਆਪਣਾ ਸੰਗ ਹੈ।
ਆ ਖੇੜੇ-ਖੁਸ਼ੀਆਂ ਵੰਡੀਏ,
ਦਿਲ ਜ਼ਿੰਦਗੀ ਦਾ ਫੋਲੀਏ।
ਹੋਲੀਏ ਨੀ ਹੋਲੀਏ,
ਆ ਰੰਗ ਵੱਖਰੇ ਘੋਲੀਏ।