Poem on Importance of Time in Punjabi : in this article, we are providing ਸਮਾਂ ਨਾ ਗੁਆ ਬੇਲੀਆ ਕਵਿਤਾ for Kids and Students. Read Save Time Poem in Punjabi Language below.
Punjabi Poem on "Importance of Time", "Save Time", "ਸਮਾਂ ਨਾ ਗੁਆ ਬੇਲੀਆ ਕਵਿਤਾ" for Students
ਹੁਣ ਗੱਲੀਂ-ਬਾਤੀ, ਸਮਾਂ ਨਾ ਗੁਆ ਬੇਲੀਆ,
ਮਿਹਨਤਾਂ ਦਾ ਸਮਾਂ ਗਿਆ, ਆ ਬੇਲੀਆ।
ਖੇਡਾਂ ਅਤੇ ਸੌਣ ਵਿੱਚ, ਸਮਾਂ ਤੂੰ ਬਿਤਾ ਲਿਆ,
ਟੀ. ਵੀ. ਅਤੇ ਨਾਟਕਾਂ ਨਾਲ, ਜੀਅ ਪਰਚਾ ਲਿਆ।
ਦਿਨ ਪਰੀਖਿਆ ਦੇ ਨੇੜੇ ਗਏ, ਆ ਬੇਲੀਆ,
ਹੁਣ ਗੱਲੀਂ-ਬਾਤੀਂ.......
ਲਾ ਕੇ ਮਨ ਹਰ ਵਿਸ਼ਾ ਕਰ ਲੈ ਤਿਆਰ,
ਘਰ ਤੇ ਸਕੂਲ ਵਿੱਚ, ਮਿਲੂ ਤੈਨੂੰ ਪਿਆਰ।
ਕਿਤਾਬਾਂ ਨਾਲ ਆੜੀ ਲੈ ਤੂੰ, ਪਾ ਬੇਲੀਆ,
ਹੁਣ ਗੱਲੀਂ-ਬਾਤੀਂ.......
ਕਰ ਲੈ ਤੂੰ ਯਾਦ, ਨਾਲੇ ਕਰ ਅਭਿਆਸ ਵੇ,
ਸੁੰਦਰ ਲਿਖਾਈ ਕਰੇ, ਨੰਬਰਾਂ ਦੀ ਆਸ ਵੇ।
ਸਾਰੇ ਵਿਸ਼ੇ ਨੂੰ ਲੈ ਮਨ ’ਚ, ਵਸਾ ਬੇਲੀਆ,
ਹੁਣ ਗੱਲੀਂ-ਬਾਤੀਂ.......
ਮਾਪੇ, ਅਧਿਆਪਕਾਂ ਦਾ; ਕਹਿਣਾ ਲੈ ਤੂੰ ਮੰਨ ਵੇ,
ਚੰਗੇ ਨੰਬਰਾਂ ਦੇ ਨਾਲ, ਹੋ ਜਾਊ ਧੰਨ-ਧੰਨ ਵੇ।
ਨਾਲ਼ ਹਿੰਮਤਾਂ ਨਸੀਬ ਲੈ, ਬਣਾ ਬੇਲੀਆ,
ਹੁਣ ਗੱਲੀਂ-ਬਾਤੀਂ.......
ਮਿਹਨਤੀ ਮਨੁੱਖ ਕਦੇ, ਸਮਾਂ ਨਾ ਗੁਆਉਂਦਾ ਹੈ,
ਸਭਨਾਂ ਨੂੰ ਹਿੰਮਤਾਂ ਦੇ, ਗੁਰ ਸਮਝਾਉਂਦਾ ਹੈ।
ਗੁਣਾਂ ਵਾਲੀ ਮਾਲਾ, ਗਲ ਪਾ ਬੇਲੀਆ।
ਹੁਣ ਗੱਲੀਂ-ਬਾਤੀਂ.......