Poem on Thirsty Crow in Punjabi Language : In this article, we are providing "Punjabi Rhymes on Thirsty Crow / Siyana Kan for kids", "ਸਿਆਣਾ ਕਾਂ 'ਤੇ ਕਵਿਤਾ "
Punjabi Poem on "Thirsty Crow / Siyana Kan", "ਸਿਆਣਾ ਕਾਂ 'ਤੇ ਕਵਿਤਾ" for Kids
ਸਿਆਣਾ ਕਾਂ
ਇਕ ਕਾਂ ਸੀ ।
ਇਕ ਦਿਨ ਉਸ ਨੂੰ ਬੜੀ ਪਿਆਸ ਲੱਗੀ।
ਉਹ ਉੱਡਦਾ ਉੱਡਦਾ ਦੂਰ ਤਕ ਚਲਾ ਗਿਆ।
ਉਸ ਨੂੰ ਕਿਧਰੇ ਪਾਣੀ ਨਾ ਲੱਭਾ।
ਆਖਰ ਉਹ ਇਕ ਬਾਗ ਵਿੱਚ ਪਹੁੰਚਿਆ।
ਉਥੇ ਉਸ ਨੇ ਇਕ ਘੜਾ ਵੇਖਿਆ। ਘੜੇ ਵਿਚ ਪਾਣੀ ਸੀ।
ਪਾਣੀ ਪੀਣ ਲਈ ਕਾਂ ਘੜੇ ਤੇ ਬੈਠ ਗਿਆ ।
ਉਸ ਦੀ ਚੁੰਝ ਪਾਣੀ ਤਕ ਨਾ ਪਹੁੰਚੀ।
ਤਦ ਕਾਂ ਸੋਚਣ ਲੱਗਾ ਕਿ ਕੀ ਕਰਾਂ ।
ਪਿਆਸ ਨਾਲ ਜਾਨ ਨਿਕਲ ਰਹੀ ਏ ॥
ਸੋਚ ਸੋਚ ਕੇ ਕਾਂ ਨੂੰ ਇੱਕ ਢੰਗ ਸੁੱਝਿਆ ॥
ਉਸ ਨੇ ਇੱਕ ਰੋੜਾ ਚੁੱਕ ਕੇ ਘੜੇ ਵਿਚ ਪਾਇਆ ।
ਪਾਣੀ ਥੋੜਾ ਉਪਰ ਆ ਗਿਆ ।
ਉਸ ਨੇ ਦੂਸਰਾ ਰੋੜਾ ਘੜੇ ਵਿਚ ਪਾਇਆ ।
ਫਿਰ ਤੀਸਰਾ ਪਾਇਆ,
ਫਿਰ ਚੌਥਾ ਪਾਇਆ
ਤੇ ਫੇਰ ਪੰਜਵਾਂ ਪਾਇਆ ।
ਇਸ ਤਰ੍ਹਾਂ ਕਰਨ ਨਾਲ ਪਾਣੀ ਕਾਫ਼ੀ ਉਪਰ ਆ ਗਿਆ।
ਤਦ ਕਾਂ ਨੇ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਲਈ ।
ਪਾਣੀ ਪੀ ਕੇ ਉਹ ਉੱਡ ਗਿਆ ।