Poem on My Cat in Punjabi Language : In this article, we are providing "Punjabi Rhymes on Cat / Meri Pyari Billi for kids", "ਮੇਰੀ ਪਿਆਰੀ ਬਿੱਲੀ 'ਤੇ ਕਵਿਤਾ "
Punjabi Poem on "Cat / Meri Pyari Billi", "ਮੇਰੀ ਪਿਆਰੀ ਬਿੱਲੀ 'ਤੇ ਕਵਿਤਾ" for Kids
ਮੇਰੀ ਪਿਆਰੀ ਬਿੱਲੀ
ਮੈਂ ਇਕ ਬਿੱਲੀ ਪਾਲੀ ਹੋਈ ਏ ॥
ਉਸ ਦਾ ਨਾਂ ਪੁਸੀ ਏ ॥
ਮੈਨੂੰ ਪੂਸੀ ਬਹੁਤ ਚੰਗੀ ਲਗਦੀ ਏ ।
ਉਹ ਮੇਰੇ ਕੋਲ ਆਉਂਦੀ ਏ ॥
ਮੈਂ ਉਸ ਦੀ ਪਿੱਠ ਤੇ ਹੱਥ ਫੇਰ ਕੇ ਪਿਆਰ ਕਰਦੀ ਹਾਂ ।
ਪੂਸੀ ਬੋਲਦੀ ਏ, "ਮਿਆਉਂ ਮਿਆਉਂ !"
ਮੈਂ ਪੁੱਛਦੀ ਹਾਂ, “ਪੁਸੀ ਤੈਨੂੰ ਕੀ ਚਾਹੀਦਾ ਏ ? ਕੀ ਤੈਨੂੰ ਭੁੱਖ ਲੱਗੀ ਏ ? ਕੀ ਤੂੰ ਦੁੱਧ ਪੀਣਾ ਏ ???
"ਮਿਆਉਂ ! ਮਿਆਉਂ ! "
ਪੁਸੀ ਕਹਿੰਦੀ ਏ । ਹਾਂ ਰਾਧਾ ! ਮੈਨੂੰ ਬਹੁਤ ਭੁੱਖ ਲੱਗੀ ਏ ॥
ਮੈਨੂੰ ਥੋੜਾ ਜਿਹਾ ਦੁੱਧ ਦੇ ਦੇ।
ਮੈਂ ਪੁਸੀ ਲਈ ਦੁੱਧ ਲੈ ਕੇ ਆਉਂਦੀ ਹਾਂ ।
ਪੁਸੀ ਮਿਆਉਂ ਮਿਆਉਂ ਕਰਦੀ ਏ ਉਹ ਕਹਿੰਦੀ ਏ 'ਰਾਧਾ ਧੰਨਵਾਦ !'
ਪੁਸੀ ਚੁੱਪ ਚੁੱਪ ਕਰਕੇ ਦੁੱਧ ਪੀ ਜਾਂਦੀ ਏ ।
ਉਹ ਜੀਭ ਨਾਲ ਚੱਟ ਕੇ ਪਲੇਟ ਬਿਲਕੁਲ ਸਾਫ਼ ਕਰ ਦਿੰਦੀ ਏ ਤੇ ਆਪਣੀ ਵਛਾਈ ਤੇ ਲੇਟ ਜਾਂਦੀ ਏ ।
ਉਸ ਨੂੰ ਨੀਂਦਰ ਆ ਜਾਂਦੀ ਏ ਤੇ ਉਹ ਆਪਣੀਆਂ ਅੱਖਾਂ ਮੀਟ ਕੇ ਸੌਂ ਜਾਂਦੀ ਏ ॥