Poem on Tree in Punjabi: In this article we are providing ਰੁੱਖ ਤੇ ਕਵਿਤਾ for Kids and Students. Read Tree poem in punjabi language below.
ਰੁੱਖ ਤੇ ਕਵਿਤਾ Punjabi Poem on "Tree", "ਰੁੱਖ ਤੇ ਕਵਿਤਾ" for Kids and Students
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ,
ਕੁਝ ਰੁੱਖ ਲੱਗਦੇ ਮਾਂਵਾਂ।
ਕੁਝ ਰੁੱਖ ਨੂੰਹਾਂ, ਧੀਆਂ ਲੱਗਦੇ,
ਕੁਝ ਰੁੱਖ ਵਾਂਗ ਭਰਾਵਾਂ।
ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ-ਟਾਂਵਾਂ।
ਕੁਝ ਰੁੱਖ ਮੇਰੀ ਦਾਦੀ ਵਾਂਗਰ,
ਚੂਰੀ ਪਾਵਣ ਕਾਂਵਾਂ।
ਕੁਝ ਰੁੱਖ ਜਦ ਵੀ ਰਲ਼ ਕੇ ਡੂੰਮਣ,
ਤੇਜ਼ ਵਗਣ ਜਦ 'ਵਾਵਾਂ,
ਸਾਵੀ ਬੋਲੀ ਸਭ ਰੁੱਖਾਂ ਦੀ,
ਦਿਲ ਕਰਦਾ ਲਿਖ ਜਾਵਾਂ।
ਮੇਰਾ ਵੀ ਇਹ ਦਿਲ ਕਰਦਾ ਏ,
ਰੁੱਖ ਦੀ ਜੂਨੇ ਆਵਾਂ।
ਜੇ ਤੁਸੀਂ ਮੇਰਾ ਗੀਤ ਹੈ ਸੁਣਨਾ,
ਮੈਂ ਰੁੱਖਾਂ ਵਿੱਚ ਗਾਵਾਂ।
ਰੁੱਖ ਤਾਂ ਮੇਰੀ ਮਾਂ ਵਰਗੇ ਨੇ,
ਜਿਉਂਣ ਰੁੱਖਾਂ ਦੀਆਂ ਛਾਵਾਂ।
ਕੁਝ ਰੁੱਖ ਲੱਗਦੇ ਮਾਂਵਾਂ।
ਕੁਝ ਰੁੱਖ ਨੂੰਹਾਂ, ਧੀਆਂ ਲੱਗਦੇ,
ਕੁਝ ਰੁੱਖ ਵਾਂਗ ਭਰਾਵਾਂ।
ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ-ਟਾਂਵਾਂ।
ਕੁਝ ਰੁੱਖ ਮੇਰੀ ਦਾਦੀ ਵਾਂਗਰ,
ਚੂਰੀ ਪਾਵਣ ਕਾਂਵਾਂ।
ਕੁਝ ਰੁੱਖ ਜਦ ਵੀ ਰਲ਼ ਕੇ ਡੂੰਮਣ,
ਤੇਜ਼ ਵਗਣ ਜਦ 'ਵਾਵਾਂ,
ਸਾਵੀ ਬੋਲੀ ਸਭ ਰੁੱਖਾਂ ਦੀ,
ਦਿਲ ਕਰਦਾ ਲਿਖ ਜਾਵਾਂ।
ਮੇਰਾ ਵੀ ਇਹ ਦਿਲ ਕਰਦਾ ਏ,
ਰੁੱਖ ਦੀ ਜੂਨੇ ਆਵਾਂ।
ਜੇ ਤੁਸੀਂ ਮੇਰਾ ਗੀਤ ਹੈ ਸੁਣਨਾ,
ਮੈਂ ਰੁੱਖਾਂ ਵਿੱਚ ਗਾਵਾਂ।
ਰੁੱਖ ਤਾਂ ਮੇਰੀ ਮਾਂ ਵਰਗੇ ਨੇ,
ਜਿਉਂਣ ਰੁੱਖਾਂ ਦੀਆਂ ਛਾਵਾਂ।
0 comments: