Ekta Vich Bal Hai Story in Punjabi Language : In this article, we are providing ਏਕਤਾ ਵਿੱਚ ਬਲ ਹੈ ਕਹਾਣੀ for students. Unity is Strength Sto...
Punjabi Story on "Unity is Strength", “ਏਕਤਾ ਵਿੱਚ ਬਲ ਹੈ ਕਹਾਣ”, "Ekta Vich Bal Hai Story in Punjabi for Students
ਇੱਕ ਪਿੰਡ ਵਿੱਚ ਇੱਕ ਸਿਆਣਾ ਕਿਰਸਾਣ ਰਹਿੰਦਾ ਸੀ। ਉਸ ਦੇ ਚਾਰ ਪੁੱਤਰ ਸਨ। ਉਹ ਚਾਰੇ ਆਪਸ ਵਿੱਚ ਲੜਦੇ-ਝਗੜਦੇ ਰਹਿੰਦੇ ਸਨ। ਕਿਰਸਾਣ ਆਪਣੇ ਪੁੱਤਰਾਂ ਨੂੰ ਲੜਦਿਆਂ ਵੇਖ ਕੇ ਬਹੁਤ ਪਰੇਸ਼ਾਨ ਰਹਿੰਦਾ ਸੀ। ਹੁਣ ਉਹ ਬੁੱਢਾ ਹੋ ਗਿਆ ਸੀ। ਉਸ ਨੇ ਸੋਚਿਆ ਕਿ ਉਸ ਦੀ ਮੌਤ ਉਪਰੰਤ ਤਾਂ ਉਸ ਦੇ ਝਗੜਾਲੂ ਪੁੱਤਰ ਆਪਸ ਵਿੱਚ ਲੜ-ਝਗੜ ਕੇ ਛੇਤੀ ਹੀ ਤਬਾਹ ਹੋ ਜਾਣਗੇ। ਉਹ ਆਪਣੇ ਪੁੱਤਰਾਂ ਨੂੰ ਆਪਸ ਵਿੱਚ ਮਿਲ ਕੇ ਕੰਮ ਕਰਨ ਦੀ ਸਿੱਖਿਆ ਦੇਣੀ ਚਾਹੁੰਦਾ ਸੀ।
ਇੱਕ ਸੋਚੀ-ਸਮਝੀ ਵਿਉਂਤ ਅਨੁਸਾਰ ਬੁੱਢਾ ਕਿਸਾਨ ਬਿਮਾਰੀ ਦੇ ਬਹਾਨੇ ਮੰਜਾ ਮੱਲ ਕੇ ਪੈ ਗਿਆ। ਹੁਣ ਉਸ ਦੇ ਪੁੱਤਰਾਂ ਨੂੰ ਵੀ ਫ਼ਿਕਰ ਹੋਇਆ। ਉਹ ਸਾਰੇ ਵਾਰੀ-ਵਾਰੀ ਪਿਤਾ ਜੀ ਦਾ ਹਾਲ ਪੁੱਛਣ ਲਈ ਉਸ ਕੋਲ ਆਉਣ ਲੱਗੇ। ਇੱਕ ਦਿਨ ਕਿਰਸਾਣ ਨੇ ਆਪਣੇ ਚਹੁੰਆਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ।
ਜਦੋਂ ਚਾਰੇ ਪੁੱਤਰ ਇਕੱਠੇ ਹੋ ਗਏ ਤਾਂ ਬੁੱਢੇ ਕਿਰਸਾਣ ਨੇ ਕੁਝ ਛੋਟੀਆਂ ਲੱਕੜੀਆਂ ਮੰਗਵਾਈਆਂ। ਜਦੋਂ ਲੱਕੜੀਆਂ ਆ ਗਈਆਂ ਤਾਂ ਕਿਰਸਾਣ ਨੇ ਉਹਨਾਂ ਨੂੰ ਬੰਨ੍ਹਣ ਲਈ ਕਿਹਾ। ਹੁਣ ਬੁੱਢੇ ਕਿਰਸਾਣ ਨੇ ਆਪਣੇ ਇਕੱਲੇ-ਇਕੱਲੇ ਪੁੱਤਰ ਨੂੰ ਲੱਕੜੀਆਂ ਦਾ ਗੱਠਾ ਤੋੜਨ ਲਈ ਕਿਹਾ। ਸਾਰਿਆਂ ਨੇ ਵਾਰੀਵਾਰੀ ਜ਼ੋਰ ਲਾਇਆ ਪਰ ਉਹ ਗੱਠਾ ਤੋੜ ਨਾ ਸਕੇ । ਫਿਰ ਬੁੱਢੇ ਕਿਰਸਾਣ ਨੇ ਕਿਹਾ, “ਇਸ ਗੱਠੇ ਨੂੰ ਖੋਲ੍ਹ ਦਿਓ ਅਤੇ ਇੱਕ-ਇੱਕ ਲੱਕੜੀ ਵੱਖਰੀ-ਵੱਖਰੀ ਕਰ ਦਿਓ। ਜਦੋਂ ਲੱਕੜੀਆਂ ਵੱਖਰੀਆਂਵੱਖਰੀਆਂ ਹੋ ਗਈਆਂ ਤਾਂ ਕਿਰਸਾਣ ਨੇ ਆਪਣੇ ਪੁੱਤਰਾਂ ਨੂੰ ਇੱਕ-ਇੱਕ ਲੱਕੜ ਤੋੜਨ ਲਈ ਕਿਹਾ। ਸਾਰਿਆਂ ਨੇ ਝੱਟ ਹੀ ਇੱਕ-ਇੱਕ ਲੱਕੜ ਅਸਾਨੀ ਨਾਲ ਤੋੜ ਸੁੱਟੀ। ਹੁਣ ਕਿਰਸਾਣ ਨੇ ਆਪਣੇ ਪੁੱਤਰਾਂ ਨੂੰ ਸਮਝਾਉਂਦਿਆਂ ਕਿਹਾ ਕਿ ਜੇ ਤੁਸੀਂ ਇਹਨਾਂ ਲੱਕੜੀਆਂ ਵਾਂਗ ਲੜ-ਝਗੜ ਕੇ ਇਕੱਲੇ-ਇਕੱਲੇ ਰਹੋਗੇ ਤਾਂ ਕੋਈ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਰ ਜੇ ਤੁਸੀਂ ਸਾਰੇ ਲੱਕੜ ਦੇ ਗੱਠੇ ਵਾਂਗ ਇਕੱਠੇ ਰਹੋਗੇ ਤਾਂ ਕੋਈ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕੇਗਾ। ਪੁੱਤਰਾਂ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਸੀ। ਉਹਨਾਂ ਨੇ ਅੱਗੇ ਤੋਂ ਆਪਸ ਵਿੱਚ ਨਾ ਲੜਨ ਦਾ ਪ੍ਰਣ ਕਰ ਲਿਆ ਤੇ ਆਪਣੇ ਪਿਤਾ ਨੂੰ ਮਿਲਜੁਲ ਕੇ ਰਹਿਣ ਦਾ ਵਚਨ ਦਿੱਤਾ। ਹੁਣ ਕਿਰਸਾਣ ਅਤੇ ਉਸ ਦੇ ਪੁੱਤਰ ਖੁਸ਼ੀ-ਖੁਸ਼ੀ ਰਹਿਣ ਲੱਗੇ।
ਸਿੱਖਿਆ : - ਏਕਤਾ ਵਿੱਚ ਬਲ ਹੈ।
ਜਾਂ
ਏਕੇ ਵਿੱਚ ਬਰਕਤ ਹੈ।
COMMENTS