ਨਾਂਵ ਦੀ ਪਰਿਭਾਸ਼ਾ ਪੰਜਾਬੀ : In this article, we are providing Noun Definition in Punjani Language for students of class 5, 6, 7, 8, 9, 10, ...
ਨਾਂਵ ਦੀ ਪਰਿਭਾਸ਼ਾ ਪੰਜਾਬੀ : In this article, we are providing Noun Definition in Punjani Language for students of class 5, 6, 7, 8, 9, 10, 11 & 12. ਨਾਮ ਅਤੇ ਇਸਦੀ ਕਿਸਮ
ਨਾਂਵ ਦੀ ਪਰਿਭਾਸ਼ਾ ਪੰਜਾਬੀ Noun Definition in Punjani
ਨਾਂਵ (Noun): ਕੱਲ ਪੰਦਰਾਂ ਅਗਸਤ ਹੈ। ਕੱਲ੍ਹ ਨੂੰ ਸਾਡੇ ਸਕੂਲ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਜੀ ਝੰਡਾ ਲਹਿਰਾਉਣਗੇ। ਇਸ ਤੋਂ ਬਾਅਦ ਗੀਤ-ਸੰਗੀਤ ਹੋਵੇਗਾ। ਅਖੀਰ ਵਿੱਚ ਮੁੱਖ ਮਹਿਮਾਨ ਜੀ ਵਿਦਿਆਰਥੀਆਂ ਨੂੰ ਇਨਾਮ ਵੰਡਣਗੇ, ਬੜਾ ਖ਼ੁਸ਼ੀਆਂ ਵਾਲਾ ਮਾਹੌਲ ਹੋਵੇਗਾ।
ਉਪਰੋਕਤ ਪੈਰੇ ਵਿੱਚ ਗੂੜੇ ਛਪੇ ਸ਼ਬਦ ‘ਨਾਂਵ ਹਨ।
ਜਿਹੜੇ ਸ਼ਬਦ ਕਿਸੇ ਵਿਅਕਤੀ, ਵਸਤੂ, ਸਥਾਨ, ਹਾਲਤ, ਗੁਣ, ਭਾਵ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਗੀਤਾ, ਸੋਨਾ, ਜਲੰਧਰ, ਪਹਾੜ, ਖ਼ੁਸ਼ੀ ਆਦਿ।
ਨਾਂਵ ਪੰਜ ਪ੍ਰਕਾਰ ਦੇ ਹਨ :
- ਆਮ ਨਾਂਵ ਜਾਂ ਜਾਤੀ ਵਾਚਕ ਨਾਂਵ
- ਖ਼ਾਸ ਨਾਂਵ ਜਾਂ ਨਿੱਜ ਵਾਚਕ ਨਾਂਵ
- ਵਸਤੂ ਵਾਚਕ ਨਾਂਵ
- ਇਕੱਠ ਵਾਚਕ ਨਾਂਵ
- ਭਾਵਵਾਚਕ ਨਾਂਵ
1. ਆਮ ਨਾਂਵ
ਜਿਹੜੇ ਸ਼ਬਦ ਕਿਸੇ ਵਸਤੂ, ਜੀਵ ਜਾਂ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਉਹਨਾਂ ਨੂੰ ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਪੁਸਤਕ, ਮਨੁੱਖ, ਸ਼ਹਿਰ ਆਦਿ।
2. ਖ਼ਾਸ ਨਾਂਵ
ਜਿਹੜੇ ਸ਼ਬਦ ਤੋਂ ਕਿਸੇ ਖ਼ਾਸ ਵਿਅਕਤੀ, ਜੀਵ, ਖ਼ਾਸ ਵਸਤੁ, ਖ਼ਾਸ ਸਥਾਨ ਦੇ ਨਾਂ ਦਾ ਬੋਧ ਹੁੰਦਾ ਹੈ ਉਸ ਨੂੰ ਖ਼ਾਸ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਅਨੰਦਪੁਰ ਸਾਹਿਬ, ਸਤਲੁਜ, ਬਿਆਸ, ਰਾਵੀ ਆਦਿ।
3. ਵਸਤੂ ਵਾਚਕ ਨਾਂਵ
ਜਿਹੜੇ ਸ਼ਬਦ ਤੋਂ ਤੋਲਣ, ਮਿਣਨ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੋਵੇ, ਉਸ ਨੂੰ ਵਸਤੂ ਵਾਚਕ ਨਾਂਵ ਕਹਿੰਦੇ ਹਨ, ਜਿਵੇਂ :- ਸੋਨਾ, ਚਾਂਦੀ, ਤੇਲ, ਕੱਪੜਾ, ਪੱਗ ਆਦਿ।
4. ਇਕੱਠ ਵਾਚਕ ਨਾਂਵ
ਜਿਹੜੇ ਸ਼ਬਦ ਵਿਅਕਤੀਆਂ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਣ ਉਹਨਾਂ ਨੂੰ ਇਕੱਠ ਵਾਚਕ ਨਾਂਵ ਕਹਿੰਦੇ ਹਨ, ਜਿਵੇਂ :- ਫ਼ੌਜ, ਇੱਜੜ, ਸ਼ੇਣੀ, ਸਭਾ ਆਦਿ।
5. ਭਾਵਵਾਚਕ ਨਾਂਵ
ਜਿਹੜੇ ਸ਼ਬਦ ਤੋਂ ਕਿਸੇ ਭਾਵ, ਗੁਣ ਜਾਂ ਹਾਲਤ ਦਾ ਗਿਆਨ ਹੋਵੇ ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਖੁਸ਼ੀ, ਗਮੀ, ਸਚਾਈ, ਉਦਾਸੀ ਆਦਿ।
COMMENTS