ਸ਼ਬਦ ਬੋਧ ਦੀ ਪਰਿਭਾਸ਼ਾ ਪੰਜਾਬੀ Word Definition in Punjabi Language

Admin
0

ਸ਼ਬਦ ਬੋਧ ਦੀ ਪਰਿਭਾਸ਼ਾ ਪੰਜਾਬੀ : In this article, we are providing Word Definition in Punjani Language for students of class 5, 6, 7, 8, 9, 10, 11 & 12.

ਸ਼ਬਦ ਬੋਧ ਦੀ ਪਰਿਭਾਸ਼ਾ ਪੰਜਾਬੀ Word Definition in Punjani

ਸ਼ਬਦ-ਬੋਧ : ਧੁਨੀਆਂ, ਲਗਾਂ ਅਤੇ ਲਗਾਖਰਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ, ਜਿਵੇਂ: ਕ, ਲ ਅਤੇ ਮ ਦੇ ਮੇਲ ਤੋਂ ‘ਕਲਮ” ਸ਼ਬਦ ਬਣਦਾ ਹੈ। ਅੱਖਰਾਂ ਦੇ ਉਸ ਇਕੱਠ ਨੂੰ ਸ਼ਬਦ ਆਖਦੇ ਹਨ, ਜਿਸ ਰਾਹੀਂ ਕਿਸੇ ਮਨੁੱਖ, ਵਸਤੂ ਜਾਂ ਭਾਵ ਦਾ ਅਰਥ ਪ੍ਰਗਟ ਹੋਵੇ। ਮੂਲ ਰੂਪ ਵਿੱਚ ਅਰਥ ਪੱਖੋਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ :

  1. ਸਾਰਥਕ ਸ਼ਬਦ
  2. ਨਿਰਾਰਥਕ ਸ਼ਬਦ

(ਉ) ਸਾਰਥਕ ਸ਼ਬਦ :- ਉਹ ਸ਼ਬਦ ਹਨ, ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਅਤੇ ਜਿਨ੍ਹਾਂ ਸ਼ਬਦਾਂ ਰਾਹੀਂ ਕਿਸੇ ਮਨੁੱਖ, ਵਸਤੂ ਜਾਂ ਕੰਮ ਵੱਲ ਸੰਕੇਤ ਕੀਤਾ ਗਿਆ ਹੁੰਦਾ ਹੈ।

(ਅ) ਨਿਰਾਰਥਕ ਸ਼ਬਦ :- ਉਹ ਸ਼ਬਦ ਹਨ, ਜਿਨ੍ਹਾਂ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ ਪਰੰਤੂ ਸਾਰਥਕ ਸ਼ਬਦਾਂ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਦਾ ਵਿਸਤਾਰ ਕਰਦੇ ਹਨ, ਜਿਵੇਂ ਪਾਣੀ-ਧਾਣੀ, ਰੋਟੀ-ਰਾਟੀ, ਕਪੜਾ-ਕੱਪੜਾ ਆਦਿ। ਇਸ ਵਿੱਚ ਪਾਣੀ, ਰੋਟੀ ਅਤੇ ਕੱਪੜਾ ਸਾਰਥਕ ਸ਼ਬਦ ਹਨ ਅਤੇ ਧਾਣੀ, ਰਾਟੀ ਅਤੇ ਕੁੱਪੜਾ ਨਿਰਾਰਥਕ ਸ਼ਬਦ ਹਨ।ਨਿਰਾਰਥਕ ਸ਼ਬਦ ਆਮ ਬੋਲ-ਚਾਲ ਦੀ ਭਾਸ਼ਾ ਦੇ ਸ਼ਬਦ ਹਨ।

ਸਾਰਥਕ ਸ਼ਬਦ ਪ੍ਰਯੋਗ ਦੇ ਆਧਾਰ 'ਤੇ ਅੱਠ ਪ੍ਰਕਾਰ ਦੇ ਹੁੰਦੇ ਹਨ:

1. ਨਾਂਵ                       2. ਪੜਨਾਂਵ        3. ਵਿਸ਼ੇਸ਼ਣ     4. ਕਿਰਿਆ

5. ਕਿਰਿਆ-ਵਿਸ਼ੇਸ਼ਣ     6. ਸੰਬੰਧਕ         7. ਯੋਜਕ        8. ਵਿਸਮਕ

Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !