Essay on Rainy Season in Punjabi Language : In this article, we are providing ਵਰਖਾ ਦੀ ਰੁੱਤ ਤੇ ਲੇਖ for students. Punjabi Essay/Paragraph ...
Punjabi Essay on "Rainy Season", “ਵਰਖਾ ਦੀ ਰੁੱਤ ਤੇ ਲੇਖ”, “Varsha Ritu”, Punjabi Essay for Class 5, 6, 7, 8, 9 and 10
ਭਾਰਤ ਅੰਦਰ ਮੁੱਖ ਤੌਰ ਤੇ ਚਾਰ ਹੀ ਰੁੱਤਾਂ ਮੰਨੀਆਂ ਗਈਆਂ ਹਨ । ਸਰਦੀ, ਗਰਮੀ, ਬਸੰਤ ਅਤੇ ਮੀਂਹ ਦੀ ਰੁੱਤ । ਇਹ ਰੁੱਤ ਗਰਮੀ ਦੀ ਰੁੱਤ ਤੋਂ ਬਾਅਦ ਆਉਂਦੀ ਹੈ । ਜੇਠ ਹਾੜ ਦੀ ਗਰਮੀ ਨਾਲ ਤਪਦੇ ਪਿੰਡਿਆਂ ਨੂੰ ਜਦੋਂ ਸਾਉਣ ਦੇ ਮਹੀਨੇ ਦੀ ਠੰਢੀਆਂ ਬੁਛਾਰਾਂ ਪੈਂਦੀਆਂ ਹਨ ਤਾਂ ਇਕ ਅਨੋਖੀ ਤਰ੍ਹਾਂ ਦਾ ਹੁਲਾਰਾ ਆ ਜਾਂਦਾ ਹੈ ।
ਇਸ ਰੁੱਤ ਦੇ ਆਉਂਦੇ ਹੀ ਲੋਕੀ ਆਪਣੇ ਖੇਤਾਂ ਅੰਦਰ ਕਮਾਦ, ਬਾਜਰਾ, ਮੱਕੀ ਅਤੇ ਸੈਣੀ ਦੀਆਂ ਹੋਰ ਫਸਲਾਂ ਬੀਜ ਦਿੰਦੇ ਹਨ । ਭਾਰਤ ਅੰਦਰ, ਮੀਂਹ ਦੀ ਰੁੱਤ ਨੂੰ ਬਹੁਤ ਮਹਤੱਤਾ ਦਿੱਤੀ ਜਾਂਦੀ ਹੈ । ਜੇਕਰ ਮੀਂਹ ਨਹੀਂ ਪੈਂਦੇ ਤਾਂ ਲੋਕ ਇਸ ਵਾਸਤੇ ਵਿਸ਼ੇਸ਼ ਤੌਰ ਤੇ ਹਵਨ, ਪਾਠ ਪੂਜਾ ਆਦਿ ਕਰਾਉਂਦੇ ਹਨ ।
ਮੀਹਾਂ ਦੀ ਰੁੱਤ ਆਉਂਦੇ ਹੀ ਸੂਰਜ ਦੇ ਲੋਕਾਂ ਨੂੰ ਕਈ ਕਈ ਦਿਨ ਤੱਕ ਦਰਸ਼ਨ ਨਹੀਂ ਹੁੰਦੇ। ਉਸ ਦੀਆਂ ਤੇਜ਼ ਕਿਰਨਾਂ ਜ਼ਮੀਨ ਦੀ ਛਾਤੀ ਨੂੰ ਸਾਝ ਨਹੀਂ ਪਾਉਂਦੀਆ । ਮੀਂਹ ਪੈਣ ਨਾਲ ਹਰ ਪਾਸੇ ਸਾਨੂੰ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ । ਬੱਚੇ ਤਾਂ ਖਾਸ ਤੌਰ ਤੇ ਮੀਹਾਂ ਦਾ ਇੰਤਜਾਰ ਕਰਦੇ ਹਨ । ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੁੰਦਾ ਹੈ ਉਹ ਤੇਜ਼ੀ ਨਾਲ ਪਾਟੀ ਵਿੱਚ ਛਾਲਾਂ ਮਾਰਦੇ ਫਿਰਦੇ ਹਨ ।
ਮੀਂਹ ਬੰਦ ਹੋਣ ਤੇ ਜਦੋਂ ਲੋਕੀਂ ਆਪਣੇ ਘਰਾਂ ਵਿੱਚੋਂ ਬਾਹਰ ਆਉਂਦੇ ਹਨ ਠੰਢੀ ਹਵਾ ਉਹਨਾਂ ਦਾ ਦਿਲ ਖੋਲ ਕੇ ਸੁਆਗਤ ਕਰਦੀ ਹੈ, ਰੁੱਖਾਂ ਉੱਡੇ ਪੰਛੀ ਚਹਿਚਾਉਂਦੇ ਨਜ਼ਰ ਆਉਂਦੇ ਹਨ । ਛੱਪੜਾਂ, ਤਲਾਬਾਂ ਵਿੱਚੋਂ ਡੱਡੂਆਂ ਦੀ ਟਰ ਟਰ ਦੀ ਆਵਾਜ਼ ਆਉਂਦੀ ਹੈ । ਮੋਰ ਆਪਣੇ ਖੰਗੂ ਫੈਲਾ ਕੇ ਪੈਲਾਂ ਪਾਉਂਦਾ ਨਜ਼ਰ ਆਉਂਦਾ ਹੈ । ਕੋਇਲ ਦੀ ਮਿੱਠੀ ਆਵਾਜ਼ ਕੰਨਾਂ ਅੰਦਰ ਪੈਂਦੀ ਸੁਣਾਈ ਦਿੰਦੀ ਹੈ ।
ਮੀਂਹ ਪੈਂਦੇ ਹੀ ਗਰਮੀ ਨਾਲ ਝੁਲਸੇ ਹੋਏ ਪੰਧੇ ਇਕਦਮ ਹਰੇ ਹੈ ਉਠਦੇ ਹਨ | ਹਰ : ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ । ਮੀਂਹ ਆਉਣ ਨਾਲ ਸਭ ਤੋਂ ਜ਼ਿਆਦਾ ਖੁਸ਼ੀ ਕਿਸਾਨਾਂ ਨੂੰ ਹੁੰਦੀ ਹੈ । ਉਹਨਾਂ ਦੀ ਫਸਲਾਂ ਨੂੰ ਤਾਂ ਜਿਵੇਂ ਅੰਮ੍ਰਿਤ ਮਿਲ ਗਿਆ ਹੋਵੇ ।
ਮੀਂਹਾਂ ਦੇ ਦਿਨਾਂ ਵਿੱਚ ਮੁਟਿਆਰਾਂ ਦਰਖਤਾਂ ਉੱਤੇ ਪੀਂਘਾਂ ਝੂਟਦੀਆਂ ਹਨ । ਇਸ ਸਮੇਂ ਦੌਰਾਨ ਜਿਸ ਘਰ ਵੀ ਚਲੇ ਜਾਵੋ ਉਥੇ ਹੀ ਤੁਹਾਨੂੰ ਪੂੜੇ ਅਤੇ ਖੀਰ ਬਣਦੀ ਨਜ਼ਰ ਆਵੇਗੀ । ਕਈ ਲੋਕ ਤਾਂ ਵਿਸ਼ੇਸ਼ ਤੌਰ ਉੱਤੇ ਗਰੀਬਾਂ ਨੂੰ ਪੂੜੇ ਪਕਾ ਕੇ ਖੁਆਉਂਦੇ ਹਨ |
ਜਿਥੇ ਮੀਂਹਾਂ ਦੇ ਫਾਇਦੇ ਹਨ ਉਥੇ ਇਸਦੇ ਨੁਕਸਾਨ ਵੀ ਹੋ ਜਾਂਦੇ ਹਨ । ਜੇਕਰ ਲਗਾਤਾਰ ਮੀਂਹ ਪੈਂਦੇ ਰਹਿਣ ਤਾਂ ਲੋਕਾਂ ਦੇ ਘਰ ਵੀ ਬਹਿ ਜਾਂਦੇ ਹਨ । ਫਸਲਾਂ ਪਾਣੀ ਵਿੱਚ ਡੁੱਬ ਜਾਂਦੀਆਂ ਹਨ । ਦਰਿਆ ਪਾਣੀ ਨਾਲ ਨੱਕੋ ਨੱਕ ਭਰ ਜਾਂਦੇ ਹਨ । ਕਿਤੇ ਕਿਤੇ ਤਾਂ ਹੜ ਵੀ ਆ ਜਾਂਦੇ ਹਨ । ਪਿੰਡਾਂ ਵਿੱਚ ਤਾਂ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ ਕਿਉਂਕਿ ਉਥੇ ਗਲੀਆਂ ਵਿੱਚੋਂ ਪਾਣੀ ਨਿਕਲਣ ਦੀ ਕੋਈ ਨਿਕਾਸੀ ਨਹੀਂ ਹੁੰਦੀ ਹੈ ਜਿਸ ਕਰਕੇ ਮੱਛਰ, ਵਧੇਰੇ ਪੈਦਾ ਹੋ ਜਾਂਦੇ ਹਨ । ਬੀਮਾਰੀਆਂ ਫੈਲ ਜਾਂਦੀਆਂ ਹਨ । ਏਨੇ ਔਗੁਣਾਂ ਦੇ ਬਾਵਜੂਦ ਸਾਨੂੰ ਮੀਹਾਂ ਦੀ ਰੁੱਤ ਬਹੁਤ ਹੀ ਚੰਗੀ ਲੱਗਦੀ ਹੈ ।
COMMENTS