Punjabi Essay on "A Rainy Day", “ਵਰਖਾ ਦਾ ਇਕ ਦਿਨ ਲੇਖ”, “Varkha Da ik Din”, Punjabi Essay for Class 5, 6, 7, 8, 9 and 10

Admin
0
Essay on A Rainy Day in Punjabi Language: In this article, we are providing ਵਰਖਾ ਦਾ ਇਕ ਦਿਨ ਲੇਖ for students. Punjabi Essay / Paragraph on Varkha Da ik Din.

Punjabi Essay on "A Rainy Day", “ਵਰਖਾ ਦਾ ਇਕ ਦਿਨ ਲੇਖ”, “Varkha Da ik Din”, Punjabi Essay for Class 5, 6, 7, 8, 9 and 10

ਜੁਲਾਈ ਦਾ ਮਹੀਨਾ ਸੀ । 22 ਜੁਲਾਈ ਨੂੰ ਸਿਰ ਤੋਂ ਲੈ ਕੇ ਪੈਰਾਂ ਤੀਕ ਮੁੜਕਾ ਚੋ ਰਿਹਾ ਸੀ । ਸੂਰਜ ਪੂਰੇ ਰੋਹ ਨਾਲ ਅੱਗ ਦੀਆਂ ਲਾਟਾਂ ਛੱਡ ਰਿਹਾ ਸੀ । ਸੜਕਾਂ ਵੀ ਅੱਗ ਦੇ, ਚਰਿਆਂ ਵਾਂਗ ਲਾਟਾਂ ਛੱਡ ਰਹੀਆਂ ਸਨ ।

ਅਚਨਚੇਤ ਹਵਾ ਰੁਕਣ ਲੱਗੀ । ਫਿਰ ਹਵਾ ਤੇਜ਼ ਹੋ ਗਈ । ਛੇੜੀ ਹੀ ਸਾਰਾ ਆਕਾਸ਼ ਬੱਦਲਾਂ ਨਾਲ ਢੱਕ ਗਿਆ । ਵਰਖਾ ਦੇ ਵੱਡੇ ਵੱਡੇ ਤੁੱਪਕੇ ਡਿੱਗਣੇ ਸ਼ੁਰੂ ਹੋ ਗਏ | ਅਕਾਸ਼ ਵਿਚ, ਬੱਦਲ ਗਰਜ ਰਹੇ ਸਨ ਅਤੇ ਬਿਜਲੀ ਚਮਕ ਰਹੀ ਸੀ । ਵਰਖ਼ਾ ਪੂਰੇ ਜ਼ੋਰ ਨਾਲ ਚਾਲੂ ਹੋ ਗਈ । ਇੰਚ ਪ੍ਰਤੀਤ ਹੁੰਦਾ ਸੀ ਜਿਵੇਂ ਬੱਦਲਾਂ ਦੀਆਂ ਫੌਜਾਂ ਨੇ ਧਰਤੀ ਉੱਤੇ ਹੱਲਾ ਬੋਲ ਦਿੱਤਾ ਹੋਵੇ । ਬੱਚੇ ਨੰਗੇ ਹੋ ਕੇ ਗਲੀਆਂ ਵਿੱਚ ਇੱਧਰਉਧਰ ਦੌੜ ਰਹੇ ਸਨ ਅਤੇ ਇਹ ਗੀਤ ਗਾ ਰਹੇ ਸਨ -

“ਰੱਬਾ ਰੱਬਾ ਮੀਂਹ ਵਸਾ, ..

ਸਾਡੀ, ਕੋਠੀ ਦਾਣੇ ਪਾ ।"

ਲਗਭਗ ਦੋ ਘੰਟੇ ਤੀਕ ਵਰਖਾ ਹੁੰਦੀ ਰਹੀ । ਸੜਕਾਂ ਅਕੋ ਨਾਲੀਆਂ ਨਹਿਰਾਂ ਹੀ ਬਣੀਆਂ ਹੋਈਆਂ ਸਨ । ਬੱਚੇ ਗੋਡੇ-ਗੋਡੇ ਪਾਣੀ ਵਿਚ ਡੁੱਬਕੀਆਂ ਲਗਾ ਰਹੇ ਸਨ । 

ਲਗਭਗ ਇਕ ਘੰਟੇ ਪਿਛੋਂ ਭਾਰੀ ਵਰਖਾ ਹਲਕੀ ਵਰਖਾ ਦਾ ਰੂਪ ਧਾਰਨ ਕਰ ਗਈ । ਲੌਕ ਛੱਤਰੀਆਂ ਤਾਣ ਕੇ ਅੜੇ ਬਰਸਾਤੀ ਪਹਿਨ ਕੇ ਘਰ ਤੋਂ ਬਾਹਰ ਨਿਕਲਣ ਲੱਗੇ । ਰੁੱਖਾਂ ਉੱਤੇ ਪੰਛੀ ਚਹਿਚਹਾਣ ਲੱਗੇ । ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਉਹਨਾਂ ਨੂੰ ਪਾਣੀ ਦੇ ਤਲ ਉੱਪਰ ਤੈਰਾਨ ਲੱਗ ਪਏ ਸਨ।

ਮੈਂ ਆਪਣੀ ਘੜੀ ਵਿਚ ਵੇਖਿਆ ਤਾਂ ਹਾਲੇ ਦੇ ਹੀ ਵੱਜੇ ਸਨ । ਮੈਂ ਬਰਸਾਤੀ ਪਹਿਨ ਕੇ ਆਪਣੇ ਮਿੱਤਰ ਕਿਸ਼ੋਰ ਨੂੰ ਮਿਲਣ ਗਿਆ, ਜਿਹੜਾ ਸਾਡੇ ਮਕਾਨ ਦੇ ਲਾਗੇ ਹੀ ਰਹਿੰਦਾ ਸੀ । ਅਸਾਂ ਦੋਹਾਂ ਨੇ ਪਿਕਨਿਕ ਦਾ ਪ੍ਰੋਗਰਾਮ ਬਣਾਇਆ । ਅਸੀਂ ਕੁੱਝ ਫਲ ਅਤੇ ਮਠਿਆਈ ਲੈ ਕੇ ਸਕੂਟਰ ਉਤੇ ਸਵਾਰ ਹੋ ਕੇ ਨਹਿਰੂ ਗਾਰਡਨ ਵਲ ਪਿਕਨਿਕ ਮਨਾਉਣ ਲਈ ਤੁਰ ਗਏ ।

ਰਸਤੇ ਵਿਚ ਸਾਨੂੰ ਮੁੜ ਵਰਖਾ ਨੇ ਘੇਰ ਲਿਆ, ਪਰ ਅਸੀਂ ਬਰਸਾਤੀਆਂ ਪਹਿਨੀਆਂ : ਹੋਈਆਂ ਹੋਣ ਕਰਕੇ ਕੋਈ ਪ੍ਰਵਾਹ ਨਾ ਕੀਤੀ । ਰਾਹ ਦਾ ਦ੍ਰਿਸ਼ ਬੜਾ ਅਨੰਦਾਇਕ ਸੀ । ਅਸੀਂ ਨਹਿਰੂ ਗਾਰਡਨ ਜਾ ਕੇ ਬੜਾ ਆਨੰਦ ਮਨਾਇਆ । ਅਸੀਂ ਚਾਹ ਪੀਤੀ ਅਤੇ ਪਕੌੜੇ ਵੀ ਖਾਧੇ । ਵਰਖਾ ਹਾਲੇ ਵੀ ਹੋ ਰਹੀ ਸੀ । ਲਗਭਗ ਪੰਜ ਵਜੇ ਬੱਦਲ ਉੱਚੇ ਹੋ ਗਏ । ਅਸੀਂ ਨਹਿਰੂ ਗਾਰਡਨ ਦੀ ਕੁੱਝ ਚਿਰ ਸੈਰ ਕੀਤੀ। ਹੁਣ ਅਸਮਾਨ ਵਿਚ ਸਤਰੰਗੀ ਪੀਂਘ ਦਿਖਾਈ ਦੇ ਰਹੀ ਸੀ । ਅਸੀਂ ਆਪਣੇ ਨਾਲ ਯਾਦਾਂ ਸਮੇਟੀ ਵਾਪਸ ਘਰ ਪਰਤ ਆਏ । ਇਸ ਦਿਨ ਦੀ ਯਾਦ ਹਾਲੇ ਵੀ ਮੇਰੇ ਮਨ ਵਿਚ ਤਾਜ਼ਾ ਹੈ ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !