Punjabi Essay on "Summer Season", “ਗਰਮੀ ਦੀ ਰੁੱਤ ਤੇ ਲੇਖ”, “Garmi Di Rut Lekh”, Punjabi Essay for Class 5, 6, 7, 8, 9 and 10
ਵਿਸਾਖ ਦਾ ਮਹੀਨਾ ਗਰਮੀ ਦਾ ਆਰੰਭ ਸਮਝਣਾ ਚਾਹੀਦਾ ਹੈ । ਵਿਸਾਖੀ ਵਾਲੇ ਦਿਨ ਤੋਂ ਪਿਛੇ ਗਰਮੀ ਦਿਨੋ ਦਿਨ ਚੜ੍ਹਦੀਆਂ ਕਲਾਂ ਵੱਲ ਜਾਣੇ ਲਗਦੀ ਹੈ । ਜੇਠ ਅਤੇ ਹਾੜ ਦੇ ਮਹੀਨਿਆਂ ਵਿਚ ਇਹ ਭਰ ਜੁਆਨ ਹੁੰਦੀ ਹੈ । ਸਾਉਣ ਦੇ ਮਹੀਨੇ ਬੱਦਲ ਦੀ ਪਹਿਲੀ ਗਰਜ ਨਾਲ ਇਹ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਂਦੀ ਹੈ ।
ਸਿਆਲ ਦੇ ਝੰਬੇ ਅਤੇ ਲਤਾੜੇ ਹੋਏ ਲੋਕ ਬਸੰਤ ਰੁੱਤ ਵਿਚ ਪਾਲੇ ਤੋਂ ਸੁੱਖ ਦਾ ਸਾਹ ਲੈਂਦੇ ਹੀ ਹਨ ਕਿ ਗਰਮੀ ਆਪਣਾ ਜ਼ੋਰ ਦਿਖਾਣ ਲੱਗ ਪੈਂਦੀ ਸੀ ਕਈ ਵਾਰ ਤਾਂ ਇੰਨੀ ਗਰਮੀ ਹੋ ਜਾਂਦੀ ਹੈ ਕਿ ਨੱਕ ਜਿੰਦ ਆ ਜਾਂਦੀ ਹੈ । ਜੀਵ-ਜੰਤੁ ਸਿਰ ਲੁਕਾਉਣ ਲਈ ਥਾਂ ਲੱਭਦੇ ਫਿਰਦੇ ਹਨ । ਲੋਕੀਂ ਗਰਮੀ ਦੀ ਮਾਰ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਲੁਕ ਜਾਂਦੇ ਹਨ । ਪੰਜਾਬੀ ਦਾ ਪ੍ਰਸਿੱਧ ਅਖਾਣ ਹੈ:-
“ਜੇਠ ਹਾੜ ਕੁੱਖਾਂ ਅਤੇ ਸਾਉਣ ਭਾਦੋਂ ਰੱਖੀ ।"
ਭਾਵ ਲੋਕ ਗਰਮੀ ਨੂੰ ਤੋਂ ਬਚਣ ਲਈ ਹੇਠ ਹਾੜ ਦੇ ਮਹੀਨੇ ਆਪਣੇ ਮਕਾਨਾਂ ਦੇ ਅੰਦਰੋਂ , ਮੁੰਜੀ ਲੁਕ ਜਾਂਦੇ ਹਨ ਅਤੇ ਸਾਉਣ ਭਾਦੋਂ ਵਿੱਚ ਬਹੁਤ ਮੀਂਹ ਪੈਣ ਨਾਲ ਹਵਾ ਵਿਚ ਨਮੀਂ ਆ ਜਾਣ ਕਾਰਨ ਲੋਕਾਂ ਰੁੱਖਾਂ ਹੇਠ ਬੈਠਣਾ ਪਸੰਦ ਕਰਦੇ ਹਨ ਕਿਉਂਕਿ ਰੁੱਖਾਂ ਹੇਠਾਂ ਠੰਢੀ-ਠੰਢੀ ਹਵਾ ਲੱਗਦੀ ਹੈ ।
ਗਰਮੀ ਦਾ ਜ਼ੋਰ ਇੰਨਾ ਵੱਧ ਜਾਂਦਾ ਹੈ ਕਿ ਜੇਕਰ ਬਿਜਲੀ ਨਾ ਹੋਵੇ ਤਾਂ ਇਕ ਵਾਰ ਗਰੀਬ ਅਤੇ ਅਮੀਰ ਲੋਕਾਂ ਨੂੰ ਨਾਨੀ ਚੇਤੇ ਆ ਜਾਂਦੀ ਹੈ ਅਤੇ ਉਨ੍ਹਾਂ ਦੇ ਮੂੰਹੋਂ ਹਾਏ ਗਰਮੀ ! ਨਿਕਲਦਾ ਹੈ ।
ਜਿੱਥੇ ਸਿਆਲ ਵਿਚ ਲੋਕਾਂ ਨੇ ਗਰਮ ਅਤੇ ਨਿੱਘੇ ਕਪੜਿਆਂ ਦਾ ਸਹਾਰਾ ਲਿਆ ਸੀ, ਉੱਥੇ ਹੁਣ ਗਰਮੀ ਦੀ ਬਹੁਲਤਾ ਕਾਰਨ ਮਲਮਲ ਵਰਗੇ ਬਰੀਕ ਅਤੇ ਸਾਦਾ ਕਪੜੇ ਉਨ੍ਹਾਂ ਦਾ ਸਰੀਰ ਢੱਕਣ ਲਈ ਜ਼ਰੂਰੀ ਹੋ ਜਾਂਦੇ ਹਨ । ਪਰ ਵਿਚਾਰੇ ਸਾਧਾਰਨ ਗ਼ਰੀਬ ਲੋਕ ਤਾਂ ਪਿੰਡਾ ਹੰਢਾਉਂਦੇ ਹਨ ਭਾਵ ਨੰਗ-ਧੜੰਗੇ ਰਹਿ ਕੇ ਹੀ ਜਿਵੇਂ ਕਿਵੇਂ ਇਸ ਗਰਮੀ ਦਾ ਭਵਸਾਗਰ ਪਾਰ ਕਰਦੇ ਹਨ ।
ਗ਼ਰੀਬ ਲੋਕਾਂ ਲਈ ਇਹ ਰੁੱਤ ਇਕ ਹਊਏ ਤੋਂ ਘੱਟ ਨਹੀਂ । ਬੱਚੇ, ਬੁੱਢੇ ਅਤੇ ਗੱਭਰੂ ਸਾਰੇ ਗਰਮੀ ਤੋਂ ਤੜਫਦੇ ਹਨ ਅਤੇ ਤਾਰ-ਤਾਰ ਕਰਦੇ ਹਨ। ਕੱਪੜਾ ਸਵੇਰ ਨੂੰ ਪਾਓ, ਸ਼ਾਮ ਨੂੰ ਉਸ ਵਿਚੋਂ ਬਦਬੂ ਆਉਣ ਲੱਗ ਪੈਂਦੀ ਹੈ । ਗਰਮੀ ਕਾਰਨ ਚੀਜ਼ਾਂ ਸੜ ਜਾਂਦੀਆਂ ਹਨ । ਗਰਮੀ ਕਾਰਨ ਰਾਤ ਨੂੰ ਗ਼ਰੀਬਾਂ ਦੇ ਹੱਥੋਂ ਪੱਖਾ ਨਹੀਂ ਛੁੱਟਦਾ । ਮੱਛਰ ਕੰਨਾਂ ਕੋਲ ਆ ਕੇ ਆਪਣੇ ਮਧੁਰ ਰਾਗ ਅਲਾਪਦੇ ਹਨ । ਕਿਸਾਨਾਂ ਦੀਆਂ । ਫ਼ਸਲਾਂ ਤਿਹਾਈਆਂ ਹੀ ਸੁੱਕ-ਸੜ ਜਾਂਦੀਆਂ ਹਨ ।
ਗਰਮੀ ਦੀ ਰੁੱਤ ਬੇਲੋੜੀ ਰੁੱਤ ਨਹੀਂ । ਇਹ ਰੁੱਖ ਸਾਡੇ ਅਨੇਕਾਂ . ਕੰਮ ਸੁਆਰਦੀ ਹੈ । ਗਰਮੀ ਪੈਦੀ ਹੈ ਤਾਂ ਫਸਲਾਂ ਪੱਕਦੀਆਂ ਹਨ । ਧਰਤੀ ਦੇ ਰੂਪ ਵਿਚ ਲਾਗੂਕਾਰੀ ਤਬਦੀਲੀ ਆ ਜਾਂਦੀ ਹੈ। ਪਹਾੜਾਂ ਤੇ ਠੰਢੀਆਂ ਥਾਵਾਂ ਤੇ ਜਾਣ ਲਈ ਮੌਕਾ ਮਿਲਦਾ ਹੈ । ਬਰਫ ਪਿਘਨ ਨਾਲ ਖੇਡਾਂ ਨੂੰ ਵਧੇਰੇ ਪਾਣੀ ਮਿਲਦਾ ਹੈ । ਸੱਚੀ ਗੱਲ ਤਾਂ ਇਹ ਹੈ ਕਿ ਕੁਦਰਤ ਦੇ ਕਾਰਖਾਨੇ ਵਿਚ ਕੋਈ ਚੀਜ਼ ਬੇਲੋੜੀ ਨਹੀਂ ਹੈ ।