Thursday, 27 August 2020

Punjabi Essay on "Drug Addiction", “ਨਸ਼ਾ ਨਾਸ਼ ਕਰਦਾ ਹੈ ਨਾਰੀ ਦੀ ਭੂਮਿਕਾ ਪੰਜਾਬੀ ਲੇਖ”, “Say No to Drugs”, Punjabi Essay for Class 5, 6, 7, 8, 9 and 10

Essay on Drug Addiction in Punjabi Language: In this article, we are providing ਨਸ਼ਾ ਨਾਸ਼ ਕਰਦਾ ਹੈ ਨਾਰੀ ਦੀ ਭੂਮਿਕਾ ਪੰਜਾਬੀ ਲੇਖ for students. Punjabi Essay/Paragraph on Say No to Drugs.

Punjabi Essay on "Drug Addiction", “ਨਸ਼ਾ ਨਾਸ਼ ਕਰਦਾ ਹੈ ਨਾਰੀ ਦੀ ਭੂਮਿਕਾ ਪੰਜਾਬੀ ਲੇਖ”, “Say No to Drugs”, Punjabi Essay for Class 5, 6, 7, 8, 9 and 10

ਜਿਵੇਂ ਕਿ ਕਈ ਲੋਕਾਂ ਨੂੰ ਪਤਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਵਿਦਿਆਰਥੀਆਂ ਵਿਚ ਨਸ਼ਿਆਂ ਦੀ ਭੈੜੀ ਆਦਤ ਲਗਾਤਾਰ ਜ਼ੋਰ ਪਕੜ ਰਹੀ ਹੈ । ਅੱਜ ਕਲ੍ਹ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ, ਹੋਸਟਲਾਂ ਵਿਚ ਰਹਿੰਦੇ ਹੋਸਟਲਰਾਂ ਆਦਿ ਵਿਚ ਬਹੁਤ ਸਾਰੇ ਨਸ਼ਿਆਂ ਦੇ ਸ਼ਿਕਾਰ ਹਨ । ਹੋਸਟਲਾਂ ਵਿਚ ਰਹਿੰਦੇ ਵਿਦਿਆਰਥੀ ਉੱਤੇ ਤਾਂ ਨਸ਼ਿਆਂ ਦੀ ਵਰਤੋਂ ਦਾ ਇਕ ਤਰ੍ਹਾਂ ਦਾ ਭੂਤ ਹੀ ਸਵਾਰ ਹੋ ਗਿਆ ਹੈ । ਉਹ ਇਕ ਦੂਜੇ ਦੀ ਰੀਸ ਤੇ ਭੇਡ ਚਾਲ ਕਾਰਨ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ । ਹੋਸਟਲ ਦੇ ਵਿਦਿਆਰਥੀਆਂ ਕੋਲੋਂ ਸ਼ਰਾਬ, ਚਰਸ, ਗਾਂਜਾ, ਕੋਕੀਨ, ਭੰਗ, ਐਲ.ਐਮ.ਡੀ. ਦੀਆਂ ਗੋਲੀਆਂ ਆਦਿ ਕਈ ਕੁਝ ਮਿਲਦਾ । ਹੈ । ਇਹ ਆਦਰ ਮੁੰਡਿਆਂ ਵਿਚ ਹੀ ਨਹੀਂ ਸਗੋਂ ਕੁੜੀਆਂ ਵੀ ਇਸ ਦਾ ਸ਼ਿਕਾਰ ਹੁੰਦੀਆਂ ਹਨ ।

ਆਮ ਤੌਰ ਤੇ ਹੋਸਟਲ ਦੇ ਪੁਰਾਣੇ ਨਸ਼ੇਵਾਂਜ ਵਿਦਿਆਰਥੀ ਨਵੇਂ ਵਿਦਿਆਰਥੀਆਂ ਨੂੰ ਜਬਰਦਸਤੀ ਜਾਂ ਮਜ਼ਾਕੀ ਮਜ਼ਾਕ ਵਿਚ ਇਸ ਨਸ਼ੇ ਦੀ ਆਦਤ ਪਾਉਂਦੇ ਹਨ । ਸਿਗਰਟ ਅਤੇ ਸ਼ਰਾਬ ਪੀਣਾ ਉਹ ਇਕ ਸ਼ਾਨ ਮੰਨਦੇ ਹਨ । ਹੌਲੀ-ਹੌਲੀ ਉਹ ਇਹਨਾਂ ਨਸ਼ਿਆਂ ਦੀ ਆਦੀ ਹੋ ਜਾਂਦੇ ਹਨ । ਇਹਨਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਕਾਰਨ ਜਿੱਥੇ ਉਦਾਸੀਨਤਾ, ਬੇਚੈਨੀ ਅਤੇ ਮਾਨਸਿਕ ਪਰੇਸ਼ਾਨੀਆਂ ਹਨ, ਉਥੇ ਛੇੜੀ ਸੰਗਤਾਂ ਵੀ ਹੈ ।

ਨਸ਼ਿਆਂ ਦੀ ਵਰਤੋਂ ਦੀ ਬੀਮਾਰੀ ਨੌਜਵਾਨ ਵਿਦਿਆਰਥੀਆਂ ਅਤੇ ਆਉਣ ਵਾਲੀ ਪੀੜੀ ਨੂੰ ਨਕਾਰਾ ਅਤੇ ਕਮਜ਼ੋਰ ਬਣਾ ਰਹੀ ਹੈ । ਇਸਦਾ ਸੌਖਾ ਇਲਾਜ ਹੈ ਕਿ ਸਭ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਖੁੱਲੀ ਵਿਕਰੀ ਉੱਤੇ ਪਾਬੰਦੀ ਲਾਈ ਜਾਵੇ । ਜਿਹੜਾ ਵੀ ਚੋਰੀ ਛਿਪੇ ਵਿਦਿਆਰਥੀਆਂ ਨੂੰ ਨਸ਼ੀਲੀਆਂ ਵਸਤਾਂ ਦੀ ਸਪਲਾਈ ਕਰਦਾ ਹੈ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇ । ਇਨ੍ਹਾਂ ਕੁਰੀਤੀਆਂ ਦੀ ਥਾਂ ਵਿਦਿਆਰਥੀਆਂ ਵਿਚ ਵੱਖ ਵੱਖ ਢੰਗਾਂ ਦੁਆਰਾ ਮੁਕਾਬਲੇ, ਕਲਾ ਪਿਆਰ, ਸਾਹਿਤ ਸਿਰਜਣਾ ਆਦਿ ਦੀਆਂ ਰੁਚੀਆਂ ਪੈਦਾ ਕੀਤੀਆਂ ਜਾਣ ।

ਨਸ਼ੇ ਦੀ ਆਦਤ ਸਿਰਫ ਹੋਸਟਲਾਂ ਦੇ ਬੱਚਿਆਂ ਨੂੰ ਹੀ ਨਹੀਂ ਹੁੰਦੀ ਇਹ ਆਦਤ ਘਰ ਵਿਚ ਮਾਂ-ਪਿਉ ਦੇ ਪਿਆਰ ਤੋਂ ਸੱਖਣੇ ਰਹਿ ਜਾਂਦੇ ਹਨ ਜਾਂ ਘਰ ਵਿਚ ਆਪਣੀਆਂ ਜਿੰਮੇਦਾਰੀਆਂ ਪੂਰੀ ਨਾ ਕਰ ਸਕਣ ਦੀ ਹਾਲਤ ਵਿਚ ਵੀ ਉਹ ਇਸ ਨਸ਼ੇ ਦਾ ਸਹਾਰਾ ਲੈਂਦੇ ਹਨ ।

ਇਸ ਕੰਮ ਲਈ ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ। ਮਾਪਿਆਂ ਨੂੰ ਵੀ ਇਸ ਕੰਮ ਲਈ ਹੰਭਲਾ ਮਾਰਨਾ ਪਏਗਾ । ਵਿਦਿਆਰਥੀਆਂ ਨੂੰ ਸੁਚੱਜੇ ਢੰਗ ਨਾਲ ਨਸ਼ਿਆਂ ਦੀ ਵਰਤੋਂ ਤੋਂ ਜਾਣੂ ਕਰਾਇਆ ਜਾਵੇ । ਮਾਂ ਪਿਉ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਧਿਆਨ ਨਾਲ ਰੱਖਣ ਉਹਨਾਂ ਦੀ ਜਰੂਰਤਾਂ ਨੂੰ ਸਮਝਣ ਤੇ ਉਹਨਾਂ ਦੀ ਜਿੰਮੇਦਾਰੀਆਂ ਨੂੰ ਪੂਰੀ ਕਰਨ ਲਈ ਉਹਨਾਂ ਨੂੰ ਤਿਆਰ ਕਰਨ । ਇਸੇ ਨਾਲ ਹੀ ਅਸੀਂ ਆਪਣੀ ਆਉਣ ਵਾਲੀਆਂ ਪੀੜੀਆਂ ਨੂੰ ਸਹੀ ਰਾਸਤਾ ਵਿਖਾ ਸਕਦੇ ਹਾਂ ਤੇ ਆਪਣੇ ਦੇਸ਼ ਨੂੰ ਚੜ੍ਹਦੀ ਕਲਾਂ ਵਿਚ ਰਖ ਸਕਦੇ ਹਾਂ ਕਿਉਂਕਿ ਅਜ ਦਾ ਨੌਜਵਾਨ ਹੀ ਸਾਡੇ ਦੇਸ਼ ਦਾ ਭਵਿੱਖ ਹੈ ।


SHARE THIS

Author:

I am writing to express my concern over the Hindi Language. I have iven my views and thoughts about Hindi Language. Hindivyakran.com contains a large number of hindi litracy articles.

0 comments: