Essay on Advantages and Disadvantages of Television in Punjabi Language : In this article, we are providing ਟੈਲੀਵੀਜ਼ਨ ਦੇ ਲਾਭ ਅਤੇ ਹਾਨੀਆਂ ਲੇ...
Punjabi Essay on "Advantages and Disadvantages of Television", “ਟੈਲੀਵੀਜ਼ਨ ਦੇ ਲਾਭ ਅਤੇ ਹਾਨੀਆਂ ਲੇਖ”, "Television de Labh te Haniya" Punjabi Essay for Class 5, 6, 7, 8, 9 and 10
ਵਿਗਿਆਨ ਨੇ ਬਹੁਤ ਹੀ ਹੈਰਾਨੀਜਨਕ ਅਤੇ ਮਹੱਤਵਪੂਰਨ ਕਾਢਾਂ ਕੱਢੀਆਂ ਹਨ। ਇਹਨਾਂ ਕਾਢਾਂ ਨੇ ਮਨੁੱਖੀ ਜੀਵਨ ਨੂੰ ਸੁਖਮਈ ਬਣਾ ਦਿੱਤਾ ਹੈ। ਟੈਲੀਵੀਜ਼ਨ ਵੀ ਵਿਗਿਆਨ ਦੀ ਮਹੱਤਵਪੂਰਨ ਕਾਢ ਹੈ। ਇਸ ਵਿੱਚ ਰੇਡੀਓ ਅਤੇ ਸਿਨੇਮਾ ਦਾ ਸੁਮੇਲ ਹੋ ਗਿਆ ਹੈ। ਟੈਲੀਵੀਜ਼ਨ ਦਾ ਪਹਿਲਾ ਪ੍ਰਯੋਗ ਸੰਨ 1925 ਵਿੱਚ ਬ੍ਰਿਟੇਨ ਦੇ ਜਾਨ. ਐੱਲ. ਬੇਅਰਡ ਨੇ ਕੀਤਾ ਸੀ। ਭਾਰਤ ਵਿੱਚ ਟੈਲੀਵੀਜ਼ਨ ਦਾ ਪਸਾਰਨ ਸੰਨ 1959 ਵਿੱਚ ਸ਼ੁਰੂ ਹੋਇਆ ਸੀ। ਅਜੋਕੇ ਸਮੇਂ ਵਿੱਚ ਟੈਲੀਵੀਜ਼ਨ ਹਰੇਕ ਘਰ ਦੀ ਸ਼ਾਨ ਬਣ ਗਿਆ ਹੈ। ਆਦਮੀ ਘਰ ਬੈਠਿਆਂ ਹੀ ਦੇਸ-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਅਤੇ ਅਹਿਮ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਮਨੁੱਖ ਫ਼ਿਲਮਾਂ, ਨਾਟਕਾਂ ਅਤੇ ਗੀਤਾਂ ਰਾਹੀਂ ਆਪਣਾ ਮਨੋਰੰਜਨ ਕਰਦਾ ਹੈ। ਟੈਲੀਵੀਜ਼ਨ ਰਾਹੀਂ ਖੇਤੀ-ਬਾੜੀ, ਮੌਸਮ, ਸਿਹਤ, ਉਦਯੋਗ, ਵਿਗਿਆਨ, ਖੇਡਾਂ ਅਤੇ ਪੜ੍ਹਾਈ ਵਰਗੇ ਕਈ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਵਿਸ਼ਾ-ਮਾਹਰਾਂ ਦੁਆਰਾ ਦਿੱਤੀ ਜਾਂਦੀ ਹੈ।
ਟੈਲੀਵੀਜ਼ਨ ਸਿੱਖਿਆ ਦੇ ਪਸਾਰ ਵਿੱਚ ਵਾਧਾ ਕਰਨ ਦਾ ਸਫ਼ਲ ਸਾਧਨ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਵਿਸ਼ਿਆਂ 'ਤੇ ਭਾਸ਼ਣਾਂ ਦਾ ਪ੍ਰਸਾਰਨ ਕੀਤਾ ਜਾਂਦਾ ਹੈ। ਇਹ ਭਾਸ਼ਣ ਤਜਰਬੇਕਾਰ ਵਿਸ਼ਾ-ਮਾਹਰਾਂ ਦੁਆਰਾ ਦਿੱਤੇ ਜਾਂਦੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਬਹੁਤ ਵਾਧਾ ਹੁੰਦਾ ਹੈ। ਵਾਦ-ਵਿਵਾਦ, ਚਿੱਤਰਕਾਰੀ ਅਤੇ ਕੁਇਜ਼-ਮੁਕਾਬਲੇ ਵਿਦਿਆਰਥੀਆਂ ਵਿੱਚ ਉਤਸੁਕਤਾ ਤੇ ਉਤਸ਼ਾਹ ਪੈਦਾ ਕਰਦੇ ਹਨ।
ਵਪਾਰੀਆਂ ਲਈ ਟੈਲੀਵੀਜ਼ਨ ਵਰਦਾਨ ਸਿੱਧ ਹੋਇਆ ਹੈ। ਨਾਟਕਾਂ, ਫ਼ਿਲਮਾਂ ਜਾਂ ਹੋਰ ਪ੍ਰੋਗ੍ਰਾਮਾਂ ਦੇ ਪ੍ਰਸਾਰਨ ਦੌਰਾਨ ਕਈ ਤਰ੍ਹਾਂ ਦੀਆਂ ਮਸ਼ਹੂਰੀਆਂ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਟੈਲੀਵੀਜ਼ਨ ਅਦਾਰੇ ਨੂੰ ਆਰਥਿਕ ਲਾਭ ਹੁੰਦਾ ਹੈ ਤੇ ਵਪਾਰੀ ਵੀ ਆਪਣੇ ਉਤਪਾਦਨ ਲੋਕਾਂ ਦੁਆਰਾ ਖ਼ਰੀਦਣ ਲਈ ਉਹਨਾਂ ਵਿੱਚ ਉਤੇਜਨਾ ਪੈਦਾ ਕਰਦੇ ਹਨ।
ਟੈਲੀਵੀਜ਼ਨ ਘਰ ਰਹਿਣ ਵਾਲੀਆਂ ਔਰਤਾਂ ਦੀ ਸਿੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹ ਹਿ-ਪ੍ਰਬੰਧ, ਰਸੋਈ, ਸਿਲਾਈ, ਕਢਾਈ ਅਤੇ ਬੱਚਿਆਂ ਦੀ ਪਾਲਣਾ ਬਾਰੇ ਜਾਣਕਾਰੀ ਪ੍ਰਾਪਤ ਕਰਦੀਆਂ ਹਨ। ਟੈਲੀਵਿਜ਼ਨ ਦੇਸ-ਵਿਦੇਸ਼ ਦੇ ਲੋਕਾਂ ਦਾ ਰਹਿਣ-ਸਹਿਣ, ਪਹਿਰਾਵਾ, ਰੁਚੀਆਂ ਅਤੇ ਭੂਗੋਲਿਕ ਸਥਿਤੀਆਂ ਤੋਂ ਜਾਣੂ ਕਰਵਾਉਂਦਾ ਹੈ।
ਟੈਲੀਵੀਜ਼ਨ ’ਤੇ ਕਈ ਪ੍ਰੋਗ੍ਰਾਮਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚਾਂ ਦਾ ਪ੍ਰਸਾਰਨ ਨਾਲੋ-ਨਾਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਗਣਤੰਤਰ-ਦਿਵਸ ਅਤੇ ਸੁਤੰਤਰਤਾ-ਦਿਵਸ ਸਮਾਰੋਹਾਂ ਦਾ ਵੀ ਸਿੱਧਾ ਪ੍ਰਸਾਰਨ ਦਰਸ਼ਕਾਂ ਨੂੰ ਉਤਸ਼ਾਹਿਤ ਕਰਦਾ ਹੈ।
ਟੈਲੀਵੀਜ਼ਨ ਰੁਜ਼ਗਾਰ ਦਾ ਇੱਕ ਬਹੁਤ ਵੱਡਾ ਸਾਧਨ ਹੈ। ਇਸ ਰਾਹੀਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਰਿਹਾ ਹੈ। ਇਸ ਦੇ ਰਾਹੀਂ ਕੇਂਦਰ ਤੇ ਕੰਮ ਕਰ ਰਹੇ ਕਰਮਚਾਰੀ, ਕਲਾਕਾਰ ਅਤੇ ਟੈਲੀਵੀਜ਼ਨ ਸੈਂਟ ਤਿਆਰ ਕਰਨ ਵਾਲੇ ਹਜ਼ਾਰਾਂ ਕਾਰੀਗਰਾਂ ਦਾ ਰੁਜ਼ਗਾਰ ਚੱਲਦਾ ਹੈ।
ਬੇਸ਼ੱਕ ਟੈਲੀਵੀਜ਼ਨ ਵਿਗਿਆਨ ਦੀ ਮਹਾਨ ਦੇਣ ਹੈ ਪਰੰਤੂ ਇਸ ਦੇ ਚੰਗੇ ਪੱਖਾਂ ਦੇ ਨਾਲ-ਨਾਲ ਕੁਝ ਮਾੜੇ ਪੱਖ ਵੀ ਸਾਹਮਣੇ ਆ ਰਹੇ ਹਨ। ਟੈਲੀਵੀਜ਼ਨ ਦੇਖਣ ਨਾਲ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ। ਅਸ਼ਲੀਲ ਫ਼ਿਲਮਾਂ ਨੌਜਵਾਨਾਂ ਦੇ ਸਦਾਚਾਰ ਤੇ ਆਚਰਨ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀਆਂ ਹਨ। ਨੌਜਵਾਨ ਫ਼ਿਲਮੀ ਚਮਕ-ਦਮਕ, ਗੰਡਾਗਰਦੀ ਅਤੇ ਫੈਸ਼ਨ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਅਸਲ ਜੀਵਨ ਵਿੱਚ ਵੀ ਅਪਣਾਉਣ ਦੀ ਕੋਸ਼ਸ਼ ਕਰਦੇ ਹਨ। ਵਿਦਿਆਰਥੀ ਵੀ ਆਪਣੀ ਪੜ੍ਹਾਈ ਤੋਂ ਅਵੇਸਲੇ ਹੋ ਕੇ ਘੰਟਿਆਂ ਬੱਧੀ ਟੈਲੀਵੀਜ਼ਨ ਦੇਖਦੇ ਹਨ। ਘਟੀਆ ਪ੍ਰੋਗ੍ਰਾਮ ਬੱਚਿਆਂ ਦੀ ਮਾਨਸਿਕਤਾ ਖ਼ਰਾਬ ਕਰਦੇ ਹਨ। ਇਸ ਨਾਲ ਲੋਕਾਂ ਦਾ ਸਮਾਜਿਕ ਮੇਲ-ਜੋਲ ਵੀ ਘਟਦਾ ਜਾ ਰਿਹਾ ਹੈ।
ਇਸ ਪ੍ਰਕਾਰ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਟੈਲੀਵੀਜ਼ਨ ਮਨੋਰੰਜਨ ਕਰਨ ਦੇ ਨਾਲ-ਨਾਲ ਸਾਡੇ ਗਿਆਨ ਵਿੱਚ ਵੀ ਵਾਧਾ ਕਰਦਾ ਹੈ। ਘਰ ਬੈਠਿਆਂ ਸਾਰੀ ਦੁਨੀਆ ਨਾਲ ਜੋੜਨ ਦਾ ਕੰਮ ਕਰਦਾ ਹੈ ਪਰ ਤਾਂ ਵੀ ਇਸ ਸਾਧਨ ਦੀਆਂ ਕੁਝ ਸੀਮਾਵਾਂ ਹਨ। ਜੇਕਰ ਇਸ ਉੱਪਰ ਪੇਸ਼ ਕੀਤੇ ਪ੍ਰੋਗਾਮ ਸਾਡੀਆਂ ਕਦਰਾਂ-ਕੀਮਤਾਂ ਦੀ ਉਲੰਘਣਾ ਨਾ ਕਰਨ ਤਾਂ ਇਹ ਸਾਧਨ ਨਿਰੋਲ ਉਸਾਰੁ ਹੋ ਸਕਦਾ ਹੈ। ਇਸ ਉੱਪਰ ਆਉਂਦੀਆਂ ਮਸ਼ਹੂਰੀਆਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਮਾਂ-ਬਾਪ ਬੱਚਿਆਂ ਦੀ ਅਗਵਾਈ ਕਰਨ ਤਾਂਜੋਉਹ ਇਸ ਤੋਂ ਠੀਕ ਸਿੱਖਿਆ ਪ੍ਰਾਪਤ ਕਰ ਸਕਣ। ਇਸ ਲਈ ਲੋੜ ਹੈ ਟੈਲੀਵੀਜ਼ਨ ਦੀ ਵਰਤੋਂ ਸੋਚ-ਸਮਝ ਕੇ ਤੇ ਸੰਜਮ ਵਿੱਚ ਰਹਿ ਕੇ ਕੀਤੀ ਜਾਵੇ ਤਾਂਕਿ ਇਹ ਸ਼ਾਪ ਬਨਣ ਦੀ ਥਾਂ ਵਰਦਾਨ ਬਣ ਸਕੇ ।
plz read my blog
ReplyDelete