Essay on A hot summer day in Punjabi Language : In this article, we are providing ਅਤਿ ਗਰਮੀ ਦਾ ਇਕ ਦਿਨ ਲੇਖ for students. Punjabi Essay / P...
Punjabi Essay on "A hot summer day", “ਅਤਿ ਗਰਮੀ ਦਾ ਇਕ ਦਿਨ ਲੇਖ”, “Garmi da ik din lekh”, Punjabi Essay for Class 5, 6, 7, 8, 9 and 10
ਦੇਸ਼ ਦੇ ਭੂਗੋਲਿਕ ਢਾਂਚੇ ਅਨੁਸਾਰ ਸਾਲ ਵਿਚ ਛੇ ਰੁੱਤਾਂ ਆਉਂਦੀਆਂ ਹਨ ਅਤੇ ਹਰ ਰੁੱਤ ਤੇ ਜੋਬਨ ਆਉਂਦਾ ਹੈ ਤੇ ਉਝ ਆਪਣਾ ਜੋਬਨ ਦਿਖਾ ਕੇ ਅਲੋਪ ਹੋ ਜਾਂਦੀ ਹੈ । ਇਹਨਾਂ ਛੇ ਰੁੱਤਾਂ ਵਿਚੋਂ ਇਕ ਗਰਮੀ ਦੀ ਰੁੱਤ ਹੈ । ਪੰਜਾਬ ਵਿਚ ਗਰਮੀ ਅਪੈਲ ਦੇ ਮਹੀਨੇ ਵਿਚ ਆਪਣੇ ਪੈਰ ਧਰਨੇ ਸ਼ੁਰੂ ਕਰ ਦਿੰਦੀ ਹੈ ਅਤੇ ਜੂਨ, ਜੁਲਾਈ ਦੇ ਮਹੀਨਿਆਂ ਵਿਚ ਪੂਰੇ ਜੋਬਨ ਤੇ ਹੁੰਦੀ ਹੈ ।
ਜੂਨ ਦੇ ਮਹੀਨੇ ਸਖ਼ਤ, ਗਰਮੀ-ਪੰਜਾਬ ਵਿਚ ਮਈ ਜੂਨ ਸਖ਼ਤ ਗਰਮੀ ਲਈ ਪ੍ਰਸਿੱਧ ਹਨ । ਆਮ ਆਖਿਆ ਜਾਂਦਾ ਹੈ “ਮਈ, ਜੂਨ ਮੁਕਾਵੇ ਖਾਨ” । ਇਸ ਲਈ ਜੂਨ ਦੇ ਮਹੀਨੇ ਦੀ ਲੋਹੜੇ ਅਤੇ ਕਹਿਰ ਦੀ ਗਰਮੀ ਕਿਸੇ ਤੋਂ ਭੁੱਲੀ ਵਿਸਰੀ ਹੋਈ ਨਹੀਂ ਹੈ । ਇਹ ਪਿਛਲੇ ਸਾਲ 28 ਜੂਨ ਦੀ ਘਟਨਾ ਹੈ, ਜਦੋਂ ਮੈਂ ਸਵੇਰੇ ਉੱਠਿਆ ਤਾਂ ਇੰਨੀ ਗਰਮੀ ਸੀ ਕਿ ਮੈਂ ਮੁੜਕੋ-ਮੁੜ੍ਹਕੀ ਹੋ ਗਿਆ । ਇਸ ਦਿਨ ਹਵਾ ਉੱਕਾ ਹੀ ਬੰਦ ਸੀ ਬਾਹਰ ਪਤਾ ਵੀ ਨਹੀਂ ਭੁੱਲਦਾ ਸੀ। ਇੰਨਾ ਹੁੰਮਸ ਅਤੇ ਵੱਟ ਸੀ ਕਿ ਨਿੱਕੇ ਬਾਲਾਂ ਦੀ ਨੱਕ ਵਿਚ ਜਿੰਦ ਆਈ ਹੋਈ ਸੀ ।
ਇਕ ਤਾਂ ਪਹਿਲਾਂ ਹੀ ਗਰਮੀ ਅਤੇ ਹੁਮਸੇ ਕਾਰਨ ਜਾਨ ਨਿਕਲਦੀ ਪਈ ਸੀ ਦੂਜੇ ਬਿਜਲੀ ਵੀ ਅਚਨਚੇਤ ਬੰਦ ਹੋ ਗਈ, ਜਿਸ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ ।
ਫਿਰ ਮੈਂ ਨਲਕੇ ਤੋਂ ਪਾਣੀ ਵਰ ਕੇ ਕਮਰਿਆਂ ਵਿਚ ਠੰਢੇ ਪਾਣੀ ਦਾ ਛਿੜਕਾ ਕੀਤਾ ਪਰ ਕੰਧਾਂ ਫਿਰ ਵੀ ਗਰਮੀ ਕਾਰਨ ਅੱਗ ਦੀਆਂ ਲਾਟਾਂ ਛੱਡ ਰਹੀਆਂ ਸਨ ।
ਮੈਂ ਸੂਰਜ ਦੀ ਤਪਸ਼ ਕਾਰਨ ਕਮਰੇ ਵਿਚ ਹੀ ਰਿਹਾ । ਪਸੀਨਾ ਇੰਜ ਛੱਟਦਾ ਸੀ ਜਿਵੇਂ ਪਾਣੀ ਦਾ ਚਸ਼ਮਾ ਫੁੱਟ ਪੈਂਦਾ ਹੈ । ਨਾ ਬੈਠਿਆਂ ਚੈਨ ਸੀ ਅਤੇ ਨਾ ਖਲੋਤਿਆਂ । ਛੋਟੇ ਬੱਚੇ ਗੰ-ਹੀਂ ਕਰ ਰਹੇ ਹਨ ।
ਜੇਠ ਮਹੀਨੇ ਦੀ ਦੁਪਹਿਰ ਦੀ ਮੂਰਤੀਕ ਹੀ ਧਨੀ ਰਾਮ ਚਾਤ੍ਰਿਕ ਨੇ ਹੇਠ ਲਿਖੇ ਸ਼ਬਦਾਂ ਵਿਚ ਬਿਆਨ ਕੀਤਾ ਹੈ :-
“ਸਿਖਰ ਦੁਪਹਿਰ ਜੇਠ ਦੀ ਵਰੁਨ ਪਏ ਅੰਗਿਆਰ, ਲੋਆਂ ਵਾਉ ਵਰੋਲਿਆਂ ਰਾਹੀ ਲਏ ਖਲਾਰ । ਲੋਹ ਤਪੇ ਜਿਊਂ ਪ੍ਰਿਥਵੀਂ ਡੱਖ ਲਵਣ, ਅਸਮਾਨ, ਪਸ਼ੂਆਂ ਜੀਭਾਂ ਸੁੱਟੀਆਂ, ਪੰਛੀ ਭੱਜਦੇ ਜਾਣ ।"
ਦੁਪਹਿਰ ਦੀ ਰੋਟੀ ਖਾ ਕੇ ਮੈਂ ਭੁੰਜੇ ਹੀ ਲੇਟ ਗਿਆ ਕਿਉਂਕਿ ਫ਼ਰਸ਼ ਚਿਪਸ ਦੇ ਹੋਣ ਕਾਰਣ ਇੰਨਾ ਗਰਮ ਨਹੀਂ ਸੀ । ਪਰ ਫਿਰ ਵੀ ਨੀਂਦ ਖੰਭ ਲਾ ਕੇ ਉਡ-ਪੁੰਡ ਚੁੱਕੀ ਸੀ ।
ਸ਼ਾਮੀ ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਹਨੇਰੀ ਮੀਂਹ ਜ਼ਰੂਰ ਆਵੇਗਾ ਅਤੇ ਇਹ ਗੱਲ ਵੀ ਠੀਕ ਹੀ ਹੋਈ । ਠੀਕ ਸੱਤ ਵਜੇ ਦੇ ਲੰਗ ਬੜੇ ਜ਼ੋਰ ਦੀ ਹਨੇਰੀ ਆ ਗਈ ਅਤੇ ਇੰਦਰ ਦੇਵਤਾ ਨੇ ਵੀ ਉਸ ਦਾ ਪਿੱਛਾ ਕੀਤਾ । ਮੀਂਹ ਵੱਜੀ ਖਾਤੀਂ ਪੈਣ ਲੱਗ ਪਈ । ਠੰਢੀਠੰਢੀ ਹਵਾ ਚੱਲਣ ਲੱਗ ਪਈ ਅਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਇਹ 25 ਜੂਨ ਦੀ ਜ਼ਿਆਦਾ ਗਰਮੀ ਦਾ ਦਿਨ ਮੈਨੂੰ ਸਦਾ ਯਾਦ ਰਹੇਗਾ ।
COMMENTS