Essay on Pandit Jawahar Lal Nehru in Punjabi, “ਜਵਾਹਰ ਲਾਲ ਨਹਿਰੂ ਤੇ ਲੇਖ” for Class 5, 6, 7, 8, 9 and 10

Admin
0
Punjabi Essay on Pandit Jawahar Lal Nehru: In this article, we are providing ਜਵਾਹਰ ਲਾਲ ਨਹਿਰੂ ਤੇ ਲੇਖ for students.

Essay on Pandit Jawahar Lal Nehru in Punjabi, “ਜਵਾਹਰ ਲਾਲ ਨਹਿਰੂ ਤੇ ਲੇਖ” for Class 5, 6, 7, 8, 9 and 10

ਜਵਾਹਰ ਲਾਲ ਨਹਿਰੂ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਨਹਿਰੂ ਜੀ ਦੀ ਗਿਣਤੀ ਦੁਨੀਆ ਭਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿੱਚ ਕੀਤੀ ਜਾਂਦੀ ਹੈ। ਭਾਰਤ ਨੂੰ ਇਸ ਮਹਾਨ ਨੇਤਾ ਉੱਤੇ ਸਦਾ ਮਾਣ ਰਹੇਗਾ।

ਨਹਿਰੂ ਜੀ ਦਾ ਜਨਮ 14 ਨਵੰਬਰ, 1889 ਨੂੰ ਪੰਡਤ ਮੋਤੀ ਲਾਲ ਜੀ ਦੇ ਘਰ ਅਲਾਹਾਬਾਦ ਵਿੱਚ ਹੋਇਆ। ਪੰਡਤ ਮੋਤੀ ਲਾਲ ਅਲਾਹਾਬਾਦ ਦੇ ਉੱਘੇ ਵਕੀਲ ਸਨ। ਨਹਿਰੂ ਜੀ ਦੀ ਮਾਤਾ ਦਾ ਨਾਂ ਸਰੂਪ ਰਾਣੀ ਸੀ। ਆਪ ਦਾ ਪਾਲਣ-ਪੋਸਣ ਬੜੇ ਹੀ ਸੁੱਖ-ਅਰਾਮ ਵਿੱਚ ਹੋਇਆ। ਮੁਢਲੀ ਪੜ੍ਹਾਈ ਘਰ ਵਿੱਚ ਪੜ੍ਹਾਉਣ ਆਉਂਦੇ ਟਿਊਟਰਾਂ ਰਾਹੀਂ ਹੋਈ। ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਚਲੇ ਗਏ। ਉੱਥੇ ਕੈਂਬਰਿਜ ਯੂਨੀਵਰਸਿਟੀ ਤੋਂ ਵਕਾਲਤ ਪਾਸ ਕਰਕੇ ਭਾਰਤ ਵਾਪਸ ਪਰਤ ਆਏ।

ਉਹਨਾਂ ਦਿਨਾਂ ਵਿੱਚ ਦੇਸ਼ ਦੀ ਅਜ਼ਾਦੀ ਲਈ ਕਈ ਲਹਿਰਾਂ ਚੱਲ ਰਹੀਆਂ ਸਨ। ਨਹਿਰੂ ਜੀ ਨੇ ਅਜ਼ਾਦੀ ਦੇ ਘੋਲ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਜੀ ਨੂੰ ਮਿਲ਼ੇ।ਉਹ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਵੀ ਮਿਲੇ। ਆਪ ਉੱਤੇ ਉਹਨਾਂ ਦੋਹਾਂ ਦਾ ਬਹੁਤ ਪ੍ਰਭਾਵ ਪਿਆ। ਆਪ ਦਾ ਵਿਆਹ ਕਮਲਾ ਦੇਵੀ ਨਾਲ ਹੋਇਆ। ਨਹਿਰੂ ਜੀ ਦੀ ਇਕਲੌਤੀ ਸੰਤਾਨ ਇੰਦਰਾ ਗਾਂਧੀ ਸਨ ਜੋ ਬਾਅਦ ਵਿੱਚ ਭਾਰਤ ਦੇ ਪਹਿਲੇ ਇਸਤਰੀ ਪ੍ਰਧਾਨ ਮੰਤਰੀ ਬਣੇ। ਜਵਾਹਰ ਲਾਲ ਨਹਿਰੂ ਜੀ ਨੂੰ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਨਹਿਰੂ ਜੀ ਕਈ ਵਾਰ ਜੇਲ੍ਹ ਗਏ। ਆਪ ਨੇ ਸੁਭਾਸ਼ ਚੰਦਰ ਬੋਸ ਨਾਲ ਮਿਲ ਕੇ ਪੂਰਨ ਸਵਰਾਜ ਲੀਗ ਵੀ ਬਣਾਈ। ਆਪ ਨੇ ਭਾਰਤ ਛੱਡੋ ਅੰਦੋਲਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਆਖ਼ਰ ਦੇਸ-ਭਗਤਾਂ ਦੀਆਂ ਕੁਰਬਾਨੀਆਂ ਸਦਕਾ 15 ਅਗਸਤ, 1947 ਨੂੰ ਭਾਰਤ ਅਜ਼ਾਦ ਹੋ ਗਿਆ। ਆਪ ਨੂੰ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਾਇਆ ਗਿਆ।

ਜਵਾਹਰ ਲਾਲ ਨਹਿਰੂ ਜੀ ਨੇ ਪ੍ਰਧਾਨ ਮੰਤਰੀ ਦੇ ਪਦ ਨੂੰ ਬੜੀ ਯੋਗਤਾ ਨਾਲ ਨਿਭਾਇਆ। ਨਹਿਰੂ ਜੀ ਨੇ ਭਾਰਤ ਦੀ ਉੱਨਤੀ ਲਈ ਬਹੁਤ ਕੰਮ ਕੀਤੇ ਅਤੇ ਦੇਸ ਨੂੰ ਖੁਸ਼ਹਾਲੀ ਦੇ ਰਾਹ ’ਤੇ ਤੋਰਿਆ। ਨਹਿਰੂ ਜੀ ਨੇ ਪੰਜ-ਸਾਲਾ ਯੋਜਨਾਵਾਂ ਬਣਾਈਆਂ। ਆਪ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਿਹਾ ਜਾਂਦਾ ਹੈ। ਆਪ ਨੇ ਸੰਸਾਰ-ਅਮਨ ਲਈ ਪੰਚ-ਸ਼ੀਲ ਦਾ ਸਿਧਾਂਤ ਬਣਾਇਆ।

ਪੰਡਤ ਨਹਿਰੂ ਜੀ ਨੂੰ ਆਪਣੇ ਦੇਸ ਦੇ ਲੋਕਾਂ ਨਾਲ ਅਥਾਹ ਪਿਆਰ ਸੀ। ਉਹ ਬੱਚਿਆਂ ਅਤੇ ਫੁੱਲਾਂ ਨੂੰ ਅੰਤਾਂ ਦਾ ਪਿਆਰ ਕਰਦੇ ਸਨ। ਬੱਚੇ ਉਹਨਾਂ ਨੂੰ ਚਾਚਾ ਨਹਿਰੂ ਕਹਿੰਦੇ ਸਨ। ਨਹਿਰੂ ਜੀ ਦਾ ਜਨਮ-ਦਿਨ ਬੱਚਿਆਂ ਦਾ ਦਿਨ (ਬਾਲ-ਦਿਵਸ) ਵਜੋਂ ਮਨਾਇਆ ਜਾਂਦਾ ਹੈ। ਭਾਰਤ ਦੇ ਹੀ ਨਹੀਂ ਸਗੋਂ ਹੋਰਨਾਂ ਦੇਸ਼ਾਂ ਦੇ ਬੱਚੇ ਵੀ ਚਾਚਾ ਨਹਿਰੂ ਨੂੰ ਪਿਆਰ ਕਰਦੇ ਸਨ।

ਨਹਿਰੂ ਜੀ ਇੱਕ ਸਫ਼ਲ ਨੀਤੀਵਾਨ, ਹਰਮਨ-ਪਿਆਰੇ ਆਗੂ ਅਤੇ ਦੇਸ ਦੇ ਦਰਦੀ ਸਨ। ਉਹ ਭਾਰਤ ਦੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਦੇ ਸਨ।ਉਹ ਉੱਤਮ ਕਿਸਮ ਦੇ ਲਿਖਾਰੀ ਵੀ ਸਨ।ਪਿਤਾ ਵੱਲੋਂ ਧੀ ਨੂੰ ਚਿੱਠੀਆਂ, ਆਤਮ-ਕਥਾ, ਭਾਰਤ ਦੀ ਲੱਭਤ ਅਤੇ ਹੋਰ ਬਹੁਤ ਸਾਰੀਆਂ ਲਿਖਤਾਂ ਪ੍ਰਸਿੱਧ ਹਨ। ਲੋਕਾਂ ਦਾ ਇਹ ਮਹਿਬੂਬ ਨੇਤਾ 27 ਮਈ, 1964 ਨੂੰ ਪਰਲੋਕ ਸਿਧਾਰ ਗਿਆ। ਉਹਨਾਂ ਦੀ ਮੌਤ ਨਾਲ ਸਾਰੇ ਦੇਸ਼ ਵਿੱਚ ਮਾਤਮ ਛਾ ਗਿਆ। ਉਹਨਾਂ ਦੇ ਅਨੇਕਾਂ ਗੁਣਾਂ ਕਾਰਨ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਹਨ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !