Essay on Festivals of Punjab in Punjabi Language : In this article, we are providing ਪੰਜਾਬ ਦੇ ਮੇਲੇ ਅਤੇ ਤਿਉਹਾਰ ਲੇਖ for students. Punjabi ...
Punjabi Essay on "Festivals of Punjab", “ਪੰਜਾਬ ਦੇ ਮੇਲੇ ਅਤੇ ਤਿਉਹਾਰ ਲੇਖ”, “Punjab De Tyohar”, Punjabi Essay for Class 5, 6, 7, 8, 9 and 10
ਪੰਜਾਬ ਵਿਚ ਬਹੁਤ ਸਾਰੇ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ । ਇਹਨਾਂ ਦਾ ਸੰਬੰਧ ਵਿਸ਼ੇਸ਼ ਵਿਅਕਤੀਆਂ, ਸਮਾਜਿਕ ਇਤਿਹਾਸ ਅਤੇ ਧਾਰਮਿਕ ਘਟਨਾਵਾਂ ਨਾਲ ਹੁੰਦਾ ਹੈ । ਇਹਨਾਂ ਨੂੰ ਲੋਕ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ । ਸਾਲ ਵਿਚ ਸ਼ਾਇਦ ਹੀ ਅਜਿਹਾ ਕੋਈ ਮਹੀਨਾ ਹੁੰਦਾ ਹੋਵੇ ਜਦੋਂ ਕੋਈ ਤਿਉਹਾਰ ਨਹੀਂ ਮਨਾਇਆ ਜਾਂਦਾ ।
ਲੋਹੜੀ-ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਮਨਾਈ ਜਾਂਦੀ ਹੈ । ਇਹ ਤਿਓਹਾਰ ਜਨਵਰੀ ਮਹੀਨੇ ਵਿਚ ਆਉਂਦਾ ਹੈ । ਜਿਹਨਾਂ ਦੇ ਘਰ ਮੁੰਡਾ ਜੰਮਿਆ ਹੋਵੇ ਜਾਂ ਜਿਸ ਘਰ ਨਵੀਂ ਵਹੁਟੀ ਆਈ ਹੋਵੇ, ਉਹਨਾਂ ਦੇ ਘਰ ਵਿਚ ਇਹ ਤਿਓਹਾਰ ਬਹੁਤ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਤੇ ਲੋਕ ਟੋਲੀਆਂ ਬਣਾ ਕੇ ਨੱਚਦੇ, ਟੱਪਦੇ, ਗਾਉਂਦੇ ਹੋਏ ਇਸ ਘਰੋਂ ਲੋਹੜੀ ਮੰਗਦੇ ਹਨ । ਇਸ ਦਿਨ ਮੁੰਗਫ਼ਲੀ ਅਤੇ ਰਿਉੜੀਆਂ ਆਦਿ ਵੰਡੀਆਂ ਜਾਂਦੀਆਂ ਹਨ | ਇਸ ਤਿਓਹਾਰ ਨਾਲ ਦੁੱਲਾ ਭੱਟੀ ਦੀ ਇਤਿਹਾਸਕ ਕਹਾਣੀ ਜੁੜੀ ਹੋਈ ਹੈ ।
ਮਾਘh-ਮਾਘੀ ਦਾ ਤਿਓਹਾਰ ਲੋਹੜੀ ਤੋਂ ਦੂਜੇ ਦਿਨ ਮਨਾਇਆ ਜਾਂਦਾ ਹੈ । ਮਾਘੀ ਦਾ ਮੇਲਾ ਇਕ ਮਾਘ ਨੂੰ ਮੁਕਤਸਰ ਵਿਖੇ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਮਾਘੀ ਨੂੰ ਸਵੇਰ ਵੇਲੇ ਤੀਰਥ ਇਸ਼ਨਾਨ ਕਰਨਾ ਮਹਾਨ ਪੁੰਨ ਮੰਨਿਆ ਜਾਂਦਾ ਹੈ । ਇਸ ਦਿਨ ਸਵੇਰ ਸਮੇਂ ਮੋਠ ਬਾਜਰੇ ਦੀ ਖਿੱਚੜੀ ਦੀ ਖਾਸ ਮਹਾਨਤਾ ਹੈ-"ਪੇਹ ਰਿਧੀ ਤੇ ਮਾਘ ਖਾਧੀ' ਦਾ ਅਖਾਣ ਖਿੱਚੜੀ ਬਾਰੇ ਪ੍ਰਸਿੱਧ ਹੈ ।
ਬਸੰਤ ਪੰਚਮੀ-ਇਹ ਤਿਓਹਾਰ ਸਰਦੀ ਦੀ ਰੁੱਤ ਜਾਣ ਤੇ ਬਹਾਰ ਦੀ ਰੁਤ ਆਉਣ ਦੀ ਖੁਸ਼ੀ ਵਿਚ ਜਨਵਰੀ ਜਾ ਫਰਵਰੀ ਦੇ ਅੰਤ ਵਿਚ ਮਨਾਇਆ ਜਾਂਦਾ ਹੈ । ਘਰਾਂ ਵਿਚ ਲੋਕ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਂਦੇ ਹਨ । ਇਸ ਮੇਲੇ ਦਾ ਸੰਬੰਧ ਬਾਲ ਹਕੀਕਤ ਰਾਏ ਦੀ ਸ਼ਹੀਦੀ ਨਾਲ ਵੀ ਜੋੜਿਆ ਜਾਂਦਾ ਹੈ ਇਸੀ ਦਿਨ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ।
ਹੋਲੀ-ਇਹ ਤਿਓਹਾਰ ਮਾਰਚ ਮਹੀਨੇ ਵਿਚ ਮਨਾਇਆ ਜਾਂਦਾ ਹੈ । ਇਸ ਦਿਨ ਲੋਕ ਇਕ ਦੂਜੇ ਤੇ ਰੰਗ ਸੁੱਟਦੇ ਹਨ | ਹੋਲੀ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ ਵਿਚ ਹੋਲਾ ਮੱਹਲਾ ਮਨਾਇਆ ਜਾਂਦਾ ਹੈ ।
ਵਿਸਾਖੀ-ਅਪ੍ਰੈਲ ਮਹੀਨੇ ਦੀ 13 ਤਾਰੀਖ ਨੂੰ ਵਿਸਾਖੀ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਹ ਤਿਓਹਾਰ ਫ਼ਸਲ ਪੱਕਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ । ਵਿਸਾਖੀ ਦੇ ਦਿਨ ਹੀ 13 ਅਪ੍ਰੈਲ 1919 ਈ: ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਪੰਜ ਪਿਆਰਿਆਂ ਨੂੰ ਅੰਮ੍ਰਿ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ।
ਗੁਰਪੁਰਬ-ਪੰਜਾਬ ਵਿਚ ਗੁਰਪੁਰਬ ਵੀ ਬਹੁਤ ਧੂਮ-ਧਾਮ ਨਾਲ ਮਨਾਏ ਜਾਂਦੇ ਹਨ । ਹਰ ਗੁਰੁ ਸਾਹਿਬਾਨ ਦੇ ਜਨਮ ਅਤੇ ਜੋਤੀ ਜੋਤ ਸਮਾਉਣ ਵਾਲੇ ਦਿਨ ਦੀ ਯਾਦ ਵਿਚ ਗੁਰਪੁਰਬ ਮਨਾਏ ਜਾਂਦੇ ਹਨ । ਗੁਰਦੁਆਰਿਆਂ ਵਿਚ ਅਖੰਡ ਪਾਠ ਰੱਖੇ ਜਾਂਦੇ ਹਨ ।
ਇਸ ਪ੍ਰਕਾਰ ਸਾਡਾ ਜੀਵਨ ਮੇਲਿਆਂ ਤੇ ਤਿਓਹਾਰਾਂ ਦੀਆਂ ਖੁਸ਼ੀਆਂ ਨਾਲ ਓਤ-ਪੋਤ ਹੈ ਤੇ ਪੰਜਾਬ ਨੂੰ ਤਿਓਹਾਰਾਂ ਦੀ ਧਰਤੀ ਕਿਹਾ ਗਿਆ ਹੈ ।
COMMENTS