Punjabi Essay on "Hindu-Sikh Unity", “ਹਿੰਦੂ ਸਿੱਖ ਏਕਤ ਲੇਖ”, “Punjabi-Hindu Ekta”, Punjabi Essay for Class 5, 6, 7, 8, 9 and 10
ਹਿੰਦੂ ਸਿੱਖ ਭਾਈ ਭਾਈ ਹੀ ਸਾਡੀਆਂ ਅਹੁਰਾ ਦਾ ਇਲਾਜ ਹੈ । ਜਿਸ ਤਰ੍ਹਾਂ ਨਹੁੰਆਂ ਨਾਲੋਂ ਮਾਸ ਅਲੱਗ ਨਹੀਂ ਹੋ ਸਕਦਾ ਇਸੇ ਹੀ ਤਰ੍ਹਾਂ ਹਿੰਦੂ ਸਿੱਖ ਕਦੇ · ਅਲੱਗ ਨਹੀਂ ਹੋ ਸਕਦੇ । ਵੈਸੇ ਵੇਖਿਆ ਜਾਵੇ ਤਾਂ ਪਹਿਲਾਂ ਸਭ ਤੋਂ ਵੱਡੇ ਪੁੱਤਰ ਨੂੰ ਸਿੱਖ ਹੀ ਬਣਾਇਆ ਜਾਂਦਾ ਸੀ । ਅੱਜ ਵੀ ਆਮ ਘਰਾਂ ਵਿਚ ਕਿਸੇ ਦੇ ਕੇਸ ਰੱਖੇ ਹੋਏ ਹਨ ਕਿਸੇ ਦੇ ਕੱਟੇ ਹੋਏ ਹਨ । ਇਹ ਰਿਸ਼ਤਾ ਕਦੀ ਵੀ ਅਲੱਗ ਥਲੱਗ ਨਹੀਂ ਹੋ ਸਕਦਾ। ਰਿਸ਼ਤੇਦਾਰੀਆਂ ਵਿਚ ਕੋਈ ਹਿੰਦੂ ਹੈ, ਕੋਈ ਸਿੱਖ ਹੈ ਇਸ ਵਿਚ ਕੋਈ ਫਰਕ ਨਹੀਂ ਹੈ ।
ਕੁੱਝ ਸ਼ਰਾਰਤੀ ਅਨਸਰਾਂ ਨੇ ਹਿੰਦੂ ਤੇ ਸਿੱਖਾਂ ਵਿਚ ਪਾੜਾ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਰਹੇ । ਭਰਾ ਭਰਾ ਵਿਚ ਨਫ਼ਰਤ ਖਿਲਾਰਨਾ ਪੀਣ ਵਾਲੇ ਪਾਣੀ ਵਿਚ ਜ਼ਹਿਰ ਘੋਲਣ ਦੇ ਬਰਾਬਰ ਹੈ । ਪਾਣੀ ਵਿਚ ਮਿਲਿਆ ਜ਼ਹਿਰ ਡੂੰਘੀ ਮਾਰ ਕਰਦਾ ਹੈ । ਨਫ਼ਰਤ ਮਨੁੱਖ ਨੂੰ ਪਾਗਲ ਹੀ ਨਹੀਂ ਕਰਦੀ ਬਲਕਿ ਮੌਤ ਦੇ ਘਾਟ ਉਤਾਰਦੀ ਹੈ । ਮੌਤ ਸੋਹਣੀਆਂ ਯਾਦਾਂ ਨਾਲ ਮਿੱਠੀ ਵੀ ਹੋ ਸਕਦੀ ਹੈ ਪ੍ਰੰਤੂ ਨਫ਼ਰਤ ਵਾਲੀ ਮੌਤ ਤੋਂ ਗਿਰਿਆ ਕੁੱਝ ਵੀ ਨਹੀਂ ਹੁੰਦਾ ।
ਪੰਜਾਬ ਦੀ ਧਰਤੀ ਦਾ ਆਪਣਾ ਹੀ ਰੰਗ ਤੇ ਵਿਸ਼ੇਸ਼ਤਾ ਹੈ । ਇਥੋਂ ਦੇ ਵਸਨੀਕ ਦੁਨੀਆਂ ਵਿਚ ਆਪਣੀ ਇੱਕ ਵੱਖਰੀ ਹੀ ਹੋਂਦ ਰੱਖਦੇ ਹਨ । ਇਸ ਦੀ ਧਰਤੀ ਉੱਤੇ ਹਿੰਦੂ ਵੀ ਅਤੇ ਸਿੱਖ ਵੀ ਰਹਿੰਦੇ ਹਨ ਜੇ ਆਪਸ ਵਿਚ ਭਰਾ ਭਰਾ ਹਨ । ਇਹ ਹਮੇਸ਼ਾਂ ਹੀ ਇਕੱਠੇ ਰਹਿੰਦੇ ਆ ਰਹੇ ਹਨ ਅਤੇ ਹਮੇਸ਼ਾ ਹੀ ਇਕੱਠੇ ਰਹਿਣਗੇ । ਕੋਈ ਤਾਕਤ ਬੇਸ਼ਕ ਇਨ੍ਹਾਂ ਨੂੰ ਕਿਤਨੀ ਵੀ ਲੜਾਉਣ ਦੀ ਕੋਸ਼ਿਸ਼ ਕਰੇ ਲੇਕਿਨ ਇਹ ਦੋਵੇਂ ਹਮੇਸ਼ਾਂ ਮੋਢੇ ਨਾਲ ਮੋਢਾ ਲਗਾ ਕੇ ਚੱਲਣਗੇ ਅਤੇ ਇਕ ਦੂਜੇ ਦੇ ਹਮੇਸ਼ਾ ਸਹਾਈ ਹੋਣਗੇ ।
ਸਾਡੇ ਦੇਸ਼ ਵਿਚ ਧਰਮ ਦੇ ਨਾਂ ਤੇ ਕੁੱਝ ਸ਼ਰਾਰਤੀ ਅਨਸਰ ਕਦੇ ਕਦੇ ਅਜਿਹਾ ਸ਼ੋਸ਼ਾ ਛੱਡ ਦਿੰਦੇ ਹਨ ਜਿਸ ਦੀ ਅੱਗ ਇਕ ਵਾਰ ਜਰੂਰ ਭਟਕ ਤਾਂ ਪੈਂਦੀ ਹੈ ਪ੍ਰੰਤੂ ਜਲਦੀ ਹੀ ਸ਼ਾਂਤ ਹੋ ਜਾਂਦੀ ਹੈ | ਅਜਿਹੇ ਸ਼ਰਾਰਤੀ ਲੋਕ ਆਪ ਅੱਗ ਲਗਾ ਕੇ ਪਿੱਛੇ ਹੋ ਜਾਂਦੇ ਹਨ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਲੜਵਾ ਦਿੰਦੇ ਹਨ । ਜਿਵੇਂ ਕਿ ਹਿੰਦੂ ਸਿੱਖਾਂ, . ਹਿੰਦੂ ਮੁਸਲਮਾਨਾਂ, ਸਿੱਖਾਂ ਤੇ ਮੁਸਲਮਾਨਾਂ ਨੂੰ ਧਰਮਾਂ ਦੇ ਨਾਂ ਤੇ ਵੰਡੀ ਪਾਉਣਾ । ਅੱਜ ਦੇ ਜ਼ਮਾਨੇ ਵਿਚ ਲੈਕ ਕਾਫ਼ੀ ਸਿਆਣੇ ਹੋ ਗਏ ਹਨ ਅਤੇ ਉਹ ਹਰ ਗੱਲ ਨੂੰ ਬਰੀਕੀ ਨਾਲ ਸਮਝਦੇ ਹਨ ।
ਹਿੰਦੂ ਸਿੱਖਾਂ ਦੇ ਆਪਸੀ ਰੀਤੀ ਰਿਵਾਜ ਤੇ ਤਿਓਹਾਰ ਸਾਂਝੇ ਹਨ । ਬਹੁ ਬੇਟੀਆਂ ਦੀ ਆਪਸੀ ਸਾਂਝ ਹੈ । ਫਿਰ ਕੋਣ ਇਨਾਂ ਨੂੰ ਵੱਖ ਵੱਖ ਕਰ ਸਕਦਾ ਹੈ । ਤਿਓਹਾਰਾਂ ਨੂੰ ਮਨਾਉਣ ਵਿਚ ਦੋਹਾਂ ਦੀ ਆਪਸੀ ਸਾਂਝ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਕਿਸੇ ਵੀ ਸਥਾਨ ਦੇ ਵੇਖ ਲਉ ਉਥੇ ਹਿੰਦੂ ਅਤੇ ਸਿੱਖ ਇਕੱਠੇ ਦਿਖਾਈ ਦੇਣਗੇ । ਕੌਣ ਕਹਿੰਦਾ ਹੈ ਕਿ ਹਿੰਦੂ ਸਿੱਖ ਦੇ ਹਨ । ਇਹ ਦੋਵੇਂ ਹਮੇਸ਼ਾਂ ਇਕੱਠੇ ਰਹਿੰਦੇ ਸਨ ਅਤੇ ਹਮੇਸ਼ਾ ਹੀ ਇਕ ਰਣਿਗੇ।