Essay on Pollution Problem in Punjabi Language : In this article, we are providing ਪ੍ਰਦੂਸ਼ਣ ਦੀ ਸਮਸਿਆ ਲੇਖ for students. Punjabi Essay/Par...
Punjabi Essay on "Pollution Problem", “ਪ੍ਰਦੂਸ਼ਣ ਦੀ ਸਮਸਿਆ ਲੇਖ”, “Pradushan Di Samasya”, Punjabi Essay for Class 5, 6, 7, 8, 9 and 10
ਵਾਤਾਵਰਣ ਦਾ ਅਰਥ ਹੈ ਸਾਨੂੰ ਚਾਰੇ ਪਾਸੇ ਤੋਂ ਢੱਕਣ ਵਾਲਾ । ਕੁਦਰਤ ਨੇ ਸਾਡੇ ਲਈ ਇਕ ਸਾਫ਼ ਸੁਥਰੇ ਆਲੇ-ਦੁਆਲੇ ਦਾ ਨਿਰਮਾਣ ਕੀਤਾ ਸੀ, ਪ੍ਰੰਤੂ ਮਨੁੱਖ ਨੇ ਭੌਤਿਕ ਸੁਖਾਂ ਦੀ ਪ੍ਰਾਪਤੀ ਦੇ ਲਈ ਉਸ ਨੂੰ ਦੂਸ਼ਿਤ ਕਰ ਦਿੱਤਾ ।
ਪ੍ਰਦੂਸ਼ਤ ਦੇ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ । ਜੇਕਰ ਇਸ ਦੇ ਕਾਰਨਾਂ ਦੀ ਖੋਜ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਲਗਾਤਾਰ ਦਰੱਖਤਾਂ ਦੀ ਕਟਾਈ, ਚਿਮਨੀਆਂ ਤੋਂ ਨਿਕਲਦਾ ਧੂੰਆਂ, ਵਧਦੀ ਆਬਾਦੀ, ਉਦਯੋਗਾਂ ਦਾ ਵਾਧਾ, ਆਵਾਜਾਈ ਦੇ ਸਾਧਨਾ ਲਗਾਤਾਰ ਵੱਧਣਾ ਇਸ ਦੇ ਲਈ ਜ਼ਿੰਮੇਵਾਰ ਹਨ । ਸ਼ਹਿਰਾਂ ਦਾ ਗੰਦਾ ਪਾਣੀ ਨਦੀਆਂ ਵਿਚ ਮਿਲ ਜਾਂਦਾ ਹੈ ।
ਪ੍ਰਦੂਸ਼ਣ ਕਈ ਪ੍ਰਕਾਰ ਦਾ ਹੁੰਦਾ ਹੈ । 1. ਜਲ ਪ੍ਰਦੂਸ਼ਣ 2. ਹਵਾ ਪ੍ਰਦੂਸ਼ਣ 3, ਭੂਮੀ ਪ੍ਰਦੂਸ਼ਣ 4, ਧੁਨੀ ਪ੍ਰਦੂਸ਼ਣ । ਮਨੁੱਖ ਲਈ ਹਵਾ, ਜਲ ਅਤੇ ਧਰਤੀ ਜ਼ਰੂਰੀ ਹਨ ਅਤੇ ਅੱਜ ਇਹ ਤਿੰਨੋ ਦੂਸਣ ਦੀ ਅਵਸਥਾ ਵਿਚ ਹਨ ।
ਪਾਣੀ ਮਨੁੱਖ ਦੀ ਬੁਨਿਆਦੀ ਲੋੜ ਹੈ । ਸਾਫ਼ ਪਾਣੀ ਨਾ ਮਿਲਣ ਕਾਰਨ ਲੋਕੀਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ । ਰਖ਼ਾਨਿਆਂ ਤੋਂ ਨਿਕਲਦਾ ਗੰਦਾ ਪਾਣੀ ਨਦੀਆਂ ਵਿਚ ਮਿਲ ਜਾਂਦਾ ਹੈ | ਦੂਸ਼ਿਤ ਜਲ ਦਾ ਅਸਰ ਪਾਣੀ ਦੀਆਂ ਅੱਡੀਆਂ ਉਤੇ ਵੀ ਹੁੰਦਾ ਹੈ ।
ਹਵਾ ਦਾ ਪ੍ਰਦੂਸ਼ਣ ਬਹੁਤ ਵੱਧ ਚੁੱਕਿਆ ਹੈ । ਇਸ ਦੇ ਲਈ ਕਾਰਖ਼ਾਨਿਆਂ ਦੀਆਂ ਚਿਮਨੀਆਂ ਤੋਂ ਨਿਕਲਦਾ ਧੂੰਆਂ, ਵਾਹਨਾਂ ਤੋਂ ਨਿਕਲਦਾ ਧੂੰਆਂ ਆਦਿ ਜ਼ਿੰਮੇਵਾਰ ਹੈ । ਇਉਨਾਂ ਚਿਮਨੀਆਂ ਜਾਂ ਵਾਹਨਾਂ ਵਿਚੋਂ ਨਿਕਲੇ। ਧੁੰਏਂ ਵਿਚ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਹਨ ਜੋ ਮਨੁੱਖੀ ਸਿਹਤ ਲਈ ਹਾਨੀਕਾਰ ਹਨ ।
ਭਾਰਤ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ । ਇਸ ਲਈ ਪੈਦਾਵਾਰ ਨੂੰ ਵਧਾਉਣ ਲਈ ਕਈ ਪ੍ਰਕਾਰ ਦੀਆਂ ਜ਼ਹਿਰੀਲੀਆਂ ਖਾਦਾਂ ਵਰਤੀਆਂ ਜਾਂਦੀਆਂ ਹਨ | ਅਨਾਜ, ਸਬਜ਼ੀਆਂ ਆਦਿ ਦੁਆਰਾ ਇਹ ਜ਼ਹਿਰ ਮਨੁੱਖ ਦੇ ਅੰਦਰ ਚਲਾ ਜਾਂਦਾ ਹੈ । ਜਿਸ ਨਾਲ ਕਈ ਰੈਗ ਫੈਲਦੇ ਹਨ ।
ਪਿੰਡਾਂ ਦੀ ਬਜਾਏ ਸ਼ਹਿਰਾਂ ਵਿਚ ਧੁਨੀ ਪ੍ਰਦੂਸ਼ਣ ਜ਼ਿਆਦਾ ਹੈ | ਬੱਸਾਂ, ਕਾਰਾਂ ਆਦਿ ਦੇ ਹੌਰਨ ਅਤੇ ਕਾਰਖ਼ਾਨਿਆਂ ਵਿਚ ਮਸ਼ੀਨਾਂ ਦੇ ਚੱਲਣ ਨਾਲ ਪੈਦਾ ਹੁੰਦੀ ਅਵਾਜ਼ ਕਾਰਨ ਧੁਨੀ ਪ੍ਰਦੂਸ਼ਣ ਹੋਰ ਵੀ ਵੱਧ ਰਿਹਾ ਹੈ । ਉੱਚੀ ਆਵਾਜ ਨਾਲ ਬੋਲਾਪਣ ਵੱਧ ਰਿਹਾ ਹੈ । ਸਿਰ ਦਰਦ, ਬਲੱਡ ਪ੍ਰੈਸ਼ਰ ਰੋਗ ਲੱਗ ਜਾਂਦੇ ਹਨ ।
ਸਰਕਾਰ ਨੂੰ ਪ੍ਰਦੂਸ਼ਣ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ । ਕਾਰਖਾਨੇ ਸ਼ਹਿਰ ਦੀ ਅੱਬਾਦੀ ਤੋਂ ਦੂਰ ਲਾਉਣੇ ਚਾਹੀਦੇ ਹਨ। ਪੀਣ ਦਾ ਪਾਣੀ ਸਾਫ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਪਿੰਡਾਂ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਉਹਨਾਂ ਨੂੰ ਕਾਗਜ਼ ਬਨਾਉਣ ਵਿਚ ਪ੍ਰਯੋਗ ਕਰਨਾ ਚਾਹੀਦਾ ਹੈ । ਗੋਬਰ ਆਦਿ ਤੋਂ ਪੈਦਾ · ਹੋਣ ਵਾਲੇ ਪ੍ਰਦੂਸ਼ਣ ਨੂੰ ਗੋਬਰ ਗੈਸ ਪਲਾਂਟ ਅਆਬ ਵਿਚ ਲਗਾ ਕੇ ਰੋਕਿਆ ਜਾ ਸਕਦਾ ਹੈ । ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਪ੍ਰਦੂਸ਼ਣ ਦੀ ਸਮੱਸਿਆ ਤੇ ਕਾਬੂ ਪਾਉਣ ਦੀ ਸਖਤ ਲੋੜ ਹੈ।
COMMENTS