Letter to Friend about Republic Day in Punjabi: In this article, we are providing ਪੰਜਾਬੀ ਵਿਚ ਗਣਤੰਤਰ ਦਿਵਸ ਬਾਰੇ ਮਿੱਤਰ ਨੂੰ ਪੱਤਰ for students. Punjabi Letter to Friend about Republic Day at your School.
Letter to Friend about Republic Day in Punjabi ਪੰਜਾਬੀ ਵਿਚ ਗਣਤੰਤਰ ਦਿਵਸ ਬਾਰੇ ਮਿੱਤਰ ਨੂੰ ਪੱਤਰ for class 5, 6, 7, 8, 9 and 10
ਰੋਲ ਨੰ : 7,
ਸ਼੍ਰੇਣੀ ਅੱਠਵੀਂ ਏ.,
ਸਰਕਾਰੀ ਹਾਈ ਸਕੂਲ,
ਰੂਪਨਗਰ।
28 ਜਨਵਰੀ, 20........
ਪਿਆਰੀ ਸਹੇਲੀ ਬਲਦੀਪ,
ਸਤਿ ਸ੍ਰੀ ਅਕਾਲ।
ਤੈਨੂੰ ਪਤਾ ਹੀ ਹੈ ਕਿ 26 ਜਨਵਰੀ ਸਾਡਾ ਗਣਤੰਤਰ-ਦਿਵਸ ਹੈ। ਇਸ ਦਿਨ 1950 ਈ: ਨੂੰ ਸਾਡੇ ਅਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਦਿਨ ਦੇਸ ਭਰ ਵਿੱਚ ਸਮਾਗਮ ਕੀਤੇ ਜਾਂਦੇ ਹਨ।
ਇਸ ਵਾਰੀ ਸਾਡੇ ਸਕੂਲ ਵਿੱਚ ਵੀ ਇਹ ਦਿਨ ਮਨਾਇਆ ਗਿਆ। ਸਾਡੇ ਸਕੂਲ ਵਿੱਚ ਰਾਸ਼ਟਰੀ ਝੰਡਾ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਝੁਲਾਇਆ ਗਿਆ। ਰਾਸ਼ਟਰੀ ਗੀਤ ਗਾਇਆ ਗਿਆ। ਇਸ ਉਪਰੰਤ ਵਿਦਿਆਰਥੀਆਂ ਨੇ ਦੇਸ-ਭਗਤੀ ਦੇ ਸਮੂਹ-ਗਾਣ ਪੇਸ਼ ਕੀਤੇ। ਰਾਸ਼ਟਰੀ ਏਕਤਾ ’ਤੇ ਭਾਸ਼ਣ ਵੀ ਦਿੱਤੇ ਗਏ। ਪ੍ਰਿੰਸੀਪਲ ਸਾਹਿਬ ਨੇ ਦੇਸ ਦੀ ਤਰੱਕੀ ਲਈ ਹਰ ਵਿਦਿਆਰਥੀ ਨੂੰ ਹਿੱਸਾ ਪਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਸਾਡੇ ਸਕੂਲ ਵਿੱਚ ਵੱਖ-ਵੱਖ ਖੇਤਰਾਂ, ਜਿਵੇਂ : ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਿਕ ਪ੍ਰੋਗ੍ਰਾਮਾਂ ਵਿੱਚ ਉੱਚ-ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗ੍ਰਾਮ ਦੇ ਅਖੀਰ ਵਿੱਚ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। ਸੱਚ-ਮੁੱਚ ਇਹ ਦਿਨ ਸਾਡੇ ਲਈ ਖ਼ੁਸ਼ੀਆਂ ਅਤੇ ਰੌਣਕਾਂ ਭਰਪੂਰ ਬਣ ਗਿਆ।
ਪਿਆਰ ਸਹਿਤ,
ਤੇਰੀ ਸਹੇਲੀ,
ਹਰਲੀਨ ਕੌਰ।