Letter to Father asking money in Punjabi ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ for class 5, 6, 7, 8, 9 and 10

Admin
0

Letter to Father asking money in PunjabiIn this article, we are providing ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ for students. Punjabi Letter to Father asking Him to Send Money.

Letter to Father asking money in Punjabi ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ for class 5, 6, 7, 8, 9 and 10

ਸ਼ਿਵਾਲਿਕ ਪਬਲਿਕ ਸਕੂਲ,

ਫੇਜ਼ 6, ਐੱਸ. ਏ. ਐੱਸ. ਨਗਰ।

28 ਮਾਰਚ, 20 ..........

ਸਤਿਕਾਰ ਯੋਗ ਪਿਤਾ ਜੀ,

    ਸਤਿ ਸ੍ਰੀ ਅਕਾਲ। 

    ਆਪ ਜੀ ਦਾ ਪੱਤਰ ਮਿਲ ਗਿਆ ਸੀ। ਮੈਂ ਪੱਤਰ ਦੇਰੀ ਨਾਲ ਲਿਖਣ ਦੀ ਮਾਫ਼ੀ ਚਾਹੁੰਦਾ ਹਾਂ ਕਿਉਂਕਿ ਮੇਰੀ ਸਲਾਨਾ ਪਰੀਖਿਆ ਚੱਲ ਰਹੀ ਸੀ। ਕੱਲ੍ਹ ਹੀ ਇਮਤਿਹਾਨ ਖ਼ਤਮ ਹੋਏ ਹਨ। ਮੇਰੇ ਸਾਰੇ ਪਰਚੇ ਬਹੁਤ ਚੰਗੇ ਹੋ ਗਏ ਹਨ। ਆਸ ਹੈ ਕਿ ਹਰ ਸਾਲ ਵਾਂਗ ਮੈਂ ਇਸ ਵਾਰ ਵੀ ਆਪਣੀ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਾਂਗਾ। ਮੈਂ ਪੂਰੀ ਮਿਹਨਤ ਅਤੇ ਤਿਆਰੀ ਨਾਲ ਪਰਚੇ ਦਿੱਤੇ ਹਨ।

    ਮੇਰੀ ਪਰੀਖਿਆ ਦਾ ਨਤੀਜਾ 30 ਮਾਰਚ ਨੂੰ ਨਿਕਲ ਆਵੇਗਾ। ਉਸ ਪਿੱਛੋਂ ਮੈਂ ਅੱਠਵੀਂ ਸ਼੍ਰੇਣੀ ਵਿੱਚ ਦਾਖ਼ਲ ਹੋਣਾ ਹੈ। ਇਸ ਵਾਰ ਸਕੂਲ ਵਿੱਚ ਫ਼ੀਸ ਤੋਂ ਇਲਾਵਾ ਸਲਾਨਾ ਚੰਦੇ ਵੀ ਦੇਣੇ ਹਨ ਅਤੇ ਅੱਠਵੀਂ ਸ਼੍ਰੇਣੀ ਦੀਆਂ ਕਿਤਾਬਾਂ ਅਤੇ ਕਾਪੀਆਂ ਵੀ ਖ਼ਰੀਦਣੀਆਂ ਹਨ। ਕਿਰਪਾ ਕਰਕੇ ਮੈਨੂੰ 1500 ਰੁਪਏ ਵਾਪਸੀ ਡਾਕ ਭੇਜਣ ਦੀ ਖੇਚਲ ਕਰਨੀ ਤਾਂਜੋ ਮੈਂ ਸਮੇਂ ਸਿਰ ਕਿਤਾਬਾਂ ਆਦਿ ਖ਼ਰੀਦ ਕੇ ਅਗਲੀ ਪੜ੍ਹਾਈ ਅਰੰਭ ਕਰ ਸਕਾਂ।

ਮਾਤਾ ਜੀ ਨੂੰ ਮੱਥਾ ਟੇਕਦਾ ਹਾਂ ਅਤੇ ਨਿੱਕੀ ਭੈਣ ਨੂੰ ਮੇਰੇ ਵੱਲੋਂ ਪਿਆਰ ਦੇਣਾ।

ਆਪ ਦਾ ਸਪੁੱਤਰ,

ਹਰਿੰਦਰ ਸਿੰਘ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !