Complaint Letter to "Postmaster in Punjabi"' "Dakiye di Shikayat Patra in Punjabi", "ਪੋਸਟ ਮਾਸਟਰ ਨੂੰ ਸ਼ਿਕਾਇਤ ਪੱਤਰ" for class 5, 6, 7, 8, 9 and 10

Admin
0

Complaint Letter to Postmaster in Punjabi In this article, we are providing ਪੋਸਟ ਮਾਸਟਰ ਨੂੰ ਸ਼ਿਕਾਇਤ ਪੱਤਰ for students. Dakiye di Shikayat Patra in Punjabi.

Complaint Letter to "Postmaster in Punjabi"' "Dakiye di Shikayat Patra in Punjabi", "ਪੋਸਟ ਮਾਸਟਰ ਨੂੰ ਸ਼ਿਕਾਇਤ ਪੱਤਰ" for class 5, 6, 7, 8, 9 and 10

ਸੇਵਾ ਵਿਖੇ

    ਪੋਸਟ ਮਾਸਟਰ ਸਾਹਿਬ, 

    ਜਨਰਲ ਪੋਸਟ ਆਫਿਸ, 

    ਕਚਿਹਰੀ ਰੋਡ,

    ਅੰਮ੍ਰਿਤਸਰ। 

ਸ੍ਰੀਮਾਨ ਜੀ,

    ਬੇਨਤੀ ਹੈ ਕਿ ਮੈਂ ਗੋਪਾਲ ਨਗਰ ਦੀ ਰਹਿਣ ਵਾਲੀ ਹਾਂ। ਸਾਡੇ ਇਲਾਕੇ ਦੇ ਡਾਕੀਏ ਦਾ ਨਾਂ ਹਰੀ ਰਾਮ ਹੈ। ਮੈਂ ਆਪ ਜੀ ਦਾ ਧਿਆਨ ਹਰੀ ਰਾਮ ਡਾਕੀਏ ਦੇ ਲਾਪਰਵਾਹ ਅਤੇ ਗੈਰ ਜ਼ਿੰਮੇਵਾਰਾਨਾ ਰਵੱਈਏ ਵੱਲ ਲਿਆਉਣਾ ਚਾਹੁੰਦੀ ਹਾਂ। ਇਹ ਆਦਮੀ ਆਪਣੀ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾ ਰਿਹਾ। ਉਹ ਅਕਸਰ ਚਿੱਠੀਆਂ ਚਾਰ-ਪੰਜ ਦਿਨ ਪਛੜ ਕੇ ਵੰਡਦਾ ਹੈ। ਡਾਕ ਵੰਡਣ ਸਮੇਂ ਵੀ ਉਹ ਚਿੱਠੀਆਂ ਘਰਾਂ ਦੇ ਬਾਹਰ ਲੱਗੇ ਬਕਸਿਆਂ ਵਿੱਚ ਪਾਉਣ ਦੀ ਬਜਾਏ, ਦਰਵਾਜ਼ੇ ਵਿੱਚ ਸੁੱਟ ਜਾਂਦਾ ਹੈ, ਜਿਨ੍ਹਾਂ ਨੂੰ ਕਈ ਵਾਰੀ ਮਹੱਲੇ ਦੇ ਸ਼ਰਾਰਤੀ ਬੱਚੇ ਇੱਧਰ-ਉੱਧਰ ਸੁੱਟ ਦਿੰਦੇ ਹਨ। ਕਈ ਵਾਰ ਉਹ ਚਿੱਠੀਆਂ ਠੀਕ ਸਰਨਾਂਵੇਂ ਵਾਲੇ ਦੇ ਘਰ ਨਹੀਂ ਪਹੁੰਚਾਉਂਦਾ ਸਗੋਂ ਆਂਢ-ਗੁਆਂਢ ਦੇ ਮਕਾਨਾਂ ਵਿੱਚ ਸੁੱਟ ਜਾਂਦਾ ਹੈ। ਇਸ ਨਾਲ ਕਈਆਂ ਨੂੰ ਚਿੱਠੀਆਂ ਸਮੇਂ ਸਿਰ ਨਹੀਂ ਪਹੁੰਚਦੀਆਂ ਅਤੇ ਉਹਨਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ।

ਮਹੱਲੇ ਦੇ ਲੋਕ ਕਈ ਵਾਰ ਉਸ ਨੂੰ ਪਿਆਰ ਨਾਲ ਸਮਝਾ ਚੁੱਕੇ ਹਨ ਪਰ ਉਸ ਦੇ ਵਰਤਾਰੇ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਆਪ ਅੱਗੇ ਬੇਨਤੀ ਹੈ ਕਿ ਆਪ ਇਸ ਡਾਕੀਏ ਨੂੰ ਹਿਦਾਇਤ ਕਰੋ ਕਿ ਉਹ ਆਪਣਾ ਫ਼ਰਜ਼ ਪਛਾਣੇ ਅਤੇ ਆਪਣੀ ਜੁੰਮੇਵਾਰੀ ਠੀਕ ਤਰ੍ਹਾਂ ਨਾਲ ਨਿਭਾਵੇ। ਜੇ ਉਸ ਕੋਲ ਕੰਮ ਜ਼ਿਆਦਾ ਹੈ ਤਾਂ ਇੱਕ ਹੋਰ ਡਾਕੀਏ ਦੀ ਡਿਊਟੀ ਇਸ ਪਾਸੇ ਲਗਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ। 

    ਧੰਨਵਾਦ ਸਹਿਤ,

ਆਪ ਦਾ ਵਿਸ਼ਵਾਸਪਾਤਰ,

ਸੁਰਜੀਤ ਸਿੰਘ,

123, ਨਹਿਰੂ ਕਾਲੋਨੀ,

ਗੋਪਾਲ ਨਗਰ, ਅੰਮ੍ਰਿਤਸਰ।

ਮਿਤੀ : 27 ਮਾਰਚ, 20...........

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !