Complaint Letter to Police Station in Punjabi : In this article, we are providing ਮੁੱਖ ਥਾਣਾ-ਅਫ਼ਸਰ ਨੂੰ ਪੱਤਰ for students. Complaint Letter to Police Station about Theft in Punjabi.
Complaint Letter to Police Station in Punjabi ਮੁੱਖ ਥਾਣਾ-ਅਫ਼ਸਰ ਨੂੰ ਪੱਤਰ for class 5, 6, 7, 8, 9 and 10
ਸੇਵਾ ਵਿਖੇ
ਮੁੱਖ ਥਾਣਾ-ਅਫ਼ਸਰ,
ਫਿਲੌਰ,
ਜ਼ਿਲ੍ਹਾ ਜਲੰਧਰ।
ਸ੍ਰੀਮਾਨ ਜੀ,
ਸਤਿਕਾਰ ਸਹਿਤ ਬੇਨਤੀ ਹੈ ਕਿ ਮੈਂ ਅੱਜ ਸਵੇਰੇ ਫਿਲੌਰ ਬੱਸ-ਸਟੈਂਡ ਦੇ ਸਾਈਕਲ-ਸਟੈਂਡ ’ਤੇ ਸਾਈਕਲ ਖੜ੍ਹਾ ਕਰਕੇ ਆਪਣੀ ਮਾਤਾ ਜੀ ਨੂੰ ਬੱਸ ਚੜ੍ਹਾਉਣ ਗਿਆ ਸੀ। ਜਦੋਂ ਮੈਂ ਵਾਪਸ ਆਇਆ ਤਾਂ ਮੇਰਾ ਸਾਈਕਲ ਉੱਥੋਂ ਗੁੰਮ ਸੀ।
ਮੇਰਾ ਸਾਈਕਲ ਕਾਲੇ ਰੰਗ ਦਾ 22 ਇੰਚ ਸਾਈਜ਼ ਦਾ ਸੀ। ਸਾਈਕਲ ਹੀਰੋ ਕੰਪਨੀ ਦਾ ਬਣਿਆ ਹੋਇਆ ਹੈ ਅਤੇ ਉਸਦਾ ਨੰ:ਬੀ-(6479) 34678 ਹੈ। ਮੈਂ ਸਾਈਕਲ ਨੂੰ ਤਾਲਾ ਮਾਰ ਕੇ ਰੱਖਿਆ ਸੀ, ਜਿਸ ਦੀ ਚਾਬੀ ਮੇਰੇ ਕੋਲ ਹੈ। ਸਾਈਕਲ ਅੱਗੇ ਬੈਂਤ ਦੀ ਟੋਕਰੀ ਹੈ ਅਤੇ ਪੂਰਾ ਚੇਨ-ਕਵਰ ਲੱਗਾ ਹੋਇਆ ਹੈ। ਇਹ ਸਾਈਕਲ ਮੈਂ ਇੱਕ ਮਹੀਨਾ ਪਹਿਲਾਂ ਪਾਲ ਸਾਈਕਲ ਸਟੋਰ, ਫਿਲੌਰ ਤੋਂ ਖ਼ਰੀਦਿਆ ਸੀ। ਇਸ ਦੀ ਰਸੀਦ ਦੀ ਫੋਟੋ-ਕਾਪੀ ਮੈਂ ਨਾਲ਼ ਨੱਥੀ ਕਰ ਰਿਹਾ ਹਾਂ।
ਬੇਨਤੀ ਹੈ ਕਿ ਮੇਰੇ ਸਾਈਕਲ ਦੀ ਚੋਰੀ ਦੀ ਰਿਪੋਰਟ ਪੁਲਿਸ ਥਾਣੇ ਵਿੱਚ ਦਰਜ ਕਰਕੇ ਚੋਰਾਂ ਨੂੰ ਤੁਰੰਤ ਪਕੜਨ ਦੀ ਖੇਚਲ ਕੀਤੀ ਜਾਵੇ।
ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।
ਆਪ ਦਾ ਵਿਸ਼ਵਾਸਪਾਤਰ,
ਹਰਜੀਤ ਸਿੰਘ,
ਪੁੱਤਰ ਸ੍ਰੀ ਭੁਪਿੰਦਰ ਸਿੰਘ,
ਪੁਲਿਸ-ਅਕੈਡਮੀ, ਫਿਲੌਰ।
ਮਿਤੀ : 12 ਫਰਵਰੀ, 20 ........
Email for contacting plz...
ReplyDelete