Complaint Letter to Municipal Corporation in Punjabi : In this article, we are providing ਨਗਰ ਨਿਗਮ ਨੂੰ ਪੱਤਰ for students. Punjabi Letter to Municipal Corporation.
Complaint Letter to Municipal Corporation in Punjabi ਨਗਰ ਨਿਗਮ ਨੂੰ ਪੱਤਰ for class 5, 6, 7, 8, 9 and 10
ਸੇਵਾ ਵਿਖੇ
ਪ੍ਰਧਾਨ,
ਮਿਉਂਸਿਪਲ ਕਮੇਟੀ, ਖਰੜ,
ਜ਼ਿਲ੍ਹਾ ਐੱਸ. ਏ. ਐੱਸ. ਨਗਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦਾ ਧਿਆਨ ਖਰੜ ਤੋਂ ਲਾਂਡਰਾਂ ਜਾਣ ਵਾਲੀ ਸੜਕ ਵੱਲ ਦਿਵਾਉਣਾ ਚਾਹੁੰਦਾ ਹਾਂ। ਇਸ ਸੜਕ ਦੇ ਦੋਵੇਂ ਪਾਸੇ ਗੰਦਗੀ ਦੇ ਢੇਰ ਨਜ਼ਰ ਆਉਂਦੇ ਹਨ ਜਿਨ੍ਹਾਂ ਕਰਕੇ ਹਮੇਸ਼ਾਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਕੁੱਤੇ, ਬਿੱਲੀਆਂ, ਸੂਰ ਤੇ ਅਵਾਰਾ ਗਊਆਂ ਆਦਿ ਇਹਨਾਂ ਗੰਦਗੀ ਦੇ ਢੇਰਾਂ ਨੂੰ ਫਰੋਲਦੇ ਰਹਿੰਦੇ ਹਨ, ਜਿਸ ਨਾਲ ਸੜਕ 'ਤੇ ਵੀ ਕੂੜਾ-ਕਰਕਟ ਖਿੱਲਰ ਜਾਂਦਾ ਹੈ।
ਗੰਦੇ ਪਾਣੀ ਦੇ ਨਿਕਾਸ ਲਈ ਵੀ ਉਚਿਤ ਪ੍ਰਬੰਧ ਨਹੀਂ ਹੈ, ਜਿਸ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਵਿੱਚ ਭਰ ਜਾਂਦਾ ਹੈ।
ਸ੍ਰੀਮਾਨ ਜੀ, ਮੈਂ ਆਪਣੇ ਇਲਾਕਾ-ਨਿਵਾਸੀਆਂ ਵੱਲੋਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਕੂੜਾ ਚੁਕਾਉਣ ਦਾ ਉਪਰਾਲਾ ਕੀਤਾ ਜਾਵੇ। ਕੂੜਾ ਸੁੱਟਣ ਲਈ ਵੱਡੇ-ਵੱਡੇ ਢੱਕਣਦਾਰ ਢੋਲ ਰਖਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ। ਗੰਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਅਤੇ ਗਟਰਾਂ ਨੂੰ ਸਾਫ਼ ਕਰਵਾਇਆ ਜਾਵੇ ਤਾਂਜੋ ਇਲਾਕਾ-ਨਿਵਾਸੀ ਘਾਤਕ ਬਿਮਾਰੀਆਂ ਤੋਂ ਬਚੇ ਰਹਿਣ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸਪਾਤਰ,
ਗੁਰਸੇਵਕ ਸਿੰਘ,
ਮਕਾਨ ਨੰ: 1413,
ਲਾਂਡਰਾਂ ਰੋਡ, ਖਰੜ।
ਮਿਤੀ : 23 ਜਨਵਰੀ, 20...........