Application for Sick Leave in Punjabi: In this article, we are providing ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ for students. Bimari di Arji in Punjabi
Application for Sick Leave in Punjabi, “ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ”, “Bimari di Arji in Punjabi” for Class 5, 6, 7, 8, 9 and 10
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ,
ਜਲੰਧਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਕੱਲ੍ਹ ਜਦੋਂ ਸਕੂਲ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਬਹੁਤ ਤੇਜ਼ ਬਾਰਸ਼ ਹੋਈ। ਮੈਂ ਪੂਰੀ ਤਰ੍ਹਾਂ ਭਿੱਜ ਗਿਆ। ਘਰ ਪਹੁੰਚਣ 'ਤੇ ਮੈਨੂੰ ਤੇਜ਼ ਬੁਖ਼ਾਰ ਹੋ ਗਿਆ। ਇਸ ਕਰਕੇ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ। ਕਿਰਪਾ ਕਰਕੇ ਮੈਨੂੰ ਦੋ ਦਿਨਾਂ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਅਤਿ ਧੰਨਵਾਦੀ ਹੋਵਾਂਗਾ।
ਮਿਤੀ : 12 ਫਰਵਰੀ, 20.....
ਆਪ ਦਾ ਆਗਿਆਕਾਰੀ,
ਨਵਤੇਜ ਸਿੰਘ,
ਰੋਲ ਨੰ. 13,
ਸ਼੍ਰੇਣੀ : ਛੇਵੀਂ।