Letter to Magazine Editor in Punjabi Language: In this article, we are providing ਮੈਗਜ਼ੀਨ ਸੰਪਾਦਕ ਨੂੰ ਪੱਤਰ for students.
Letter to Magazine Editor in Punjabi Language ਮੈਗਜ਼ੀਨ ਸੰਪਾਦਕ ਨੂੰ ਪੱਤਰ for class 5, 6, 7, 8, 9 and 10
ਸੇਵਾ ਵਿਖੇ,
ਸੰਪਾਦਕ,
ਮੈਗਜ਼ੀਨ ਸੈੱਕਸ਼ਨ,
ਪੰਜਾਬ ਸਕੂਲ ਸਿੱਖਿਆ ਬੋਰਡ,
ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਸ੍ਰੀਮਾਨ ਜੀ, .
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਹੁੰਦੇ ਰਿਸਾਲੇ ‘ਪੰਖੜੀਆਂ’ ਅਤੇ ‘ਪ੍ਰਾਇਮਰੀ ਸਿੱਖਿਆ’ ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚ ਆਉਂਦੇ ਹਨ। ਮੈਨੂੰ ਇਹ ਦੋਵੇਂ ਰਿਸਾਲੇ ਬਹੁਤ ਚੰਗੇ ਲੱਗਦੇ ਹਨ। ਇਹਨਾਂ ਦੀ ਮਿਆਰੀ ਸਮਗਰੀ ਗਿਆਨ-ਵਧਾਊ ਅਤੇ ਪ੍ਰੇਰਨਾਦਾਇਕ ਹੁੰਦੀ ਹੈ। ਮੈਂ ਚਾਹੁੰਦਾ ਹਾਂ ਕਿ ਇਹ ਰਿਸਾਲੇ ਮੇਰੇ ਛੋਟੇ ਭੈਣ-ਭਰਾ ਵੀ ਪੜ੍ਹਨ।
ਮੈਂ ਉਪਰੋਕਤ ਰਿਸਾਲਿਆਂ ਦਾ ਸਲਾਨਾ ਚੰਦਾ ਡਾਫ਼ਟ ਰਾਹੀਂ ਭੇਜ ਰਿਹਾ ਹਾਂ। ਕਿਰਪਾ ਕਰਕੇ ਇਹ ਦੋਵੇਂ ਰਿਸਾਲੇ ਮੈਨੂੰ ਛੇਤੀ ਤੋਂ ਛੇਤੀ ਹੇਠਾਂ ਲਿਖੇ ਪਤੇ 'ਤੇ ਭੇਜਣ ਦੀ ਖੇਚਲ਼ ਕਰਨੀ।
ਧੰਨਵਾਦ ਸਹਿਤ,
ਆਪ ਦਾ ਸ਼ੁੱਭਚਿੰਤਕ,
ਬਲਦੀਪ ਸਿੰਘ,
ਪੁੱਤਰ : ਸ. ਬਲਵਿੰਦਰ ਸਿੰਘ,
ਪਿੰਡ ਤੇ ਡਾਕਖ਼ਾਨਾ : ਲੰਗੜੋਆ,
ਜ਼ਿਲ੍ਹਾ : ਸ਼ਹੀਦ ਭਗਤ ਸਿੰਘ ਨਗਰ।
ਮਿਤੀ : 20 ਮਾਰਚ, 20....
0 comments: