Letter to Father asking money in Punjabi: In this article, we are providing ਛੋਟੇ ਭਰਾ ਨੂੰ ਪੱਤਰ for students. Punjabi Letter to Younger Brother advising him to Take Part in Games.
Letter to Younger Brother in Punjabi ਛੋਟੇ ਭਰਾ ਨੂੰ ਪੱਤਰ for class 5, 6, 7, 8, 9 and 10
ਕਮਰਾ ਨੰ. 25
ਜਵਾਹਰ ਨਵੋਦਿਆ ਵਿਦਿਆਲਾ
ਚੰਡੀਗੜ੍ਹ।
18 ਮਾਰਚ, 20..........
ਮੇਰੇ ਪਿਆਰੇ ਭਰਾ ਹਰਪ੍ਰੀਤ,,
ਪਿਆਰ।
ਮੈਨੂੰ ਉਮੀਦ ਹੈ ਕਿ ਤੂੰ ਠੀਕ-ਠਾਕ ਹੋਵੇਗੀ। ਮੈਨੂੰ ਇਹ ਵੀ ਆਸ ਹੈ ਕਿ ਤੂੰ ਸਕੂਲ ਨੇਮ ਨਾਲ ਜਾਂਦੀ ਹੋਵੇਗੀ ਅਤੇ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੀ ਹੋਵੇਗੀ।
ਇੱਥੇ ਮੇਰੇ ਨਾਲ ਦੇ ਕਈ ਵਿਦਿਆਰਥੀ ਬਹੁਤ ਸਮਾਂ ਟੀ.ਵੀ. ਵੇਖਦੇ ਰਹਿੰਦੇ ਹਨ। ਮੈਨੂੰ ਡਰ ਹੈ ਕਿ ਇਹ ਭੈੜੀ ਬਿਮਾਰੀ ਕਿਤੇ ਤੈਨੂੰ ਵੀ ਨਾ ਲੱਗ ਜਾਵੇ। ਬਹੁਤਾ ਸਮਾਂ ਟੀ. ਵੀ. ਵੇਖਣ ਨਾਲ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਇਸ ਤਰ੍ਹਾਂ ਸਮਾਂ ਵੀ ਬਹੁਤ ਬਰਬਾਦ ਹੁੰਦਾ ਹੈ। ਸਾਰੇ ਪ੍ਰੋਗਾਮ ਸਾਡੇ ਵੇਖਣ ਦੇ ਯੋਗ ਵੀ ਨਹੀਂ ਹੁੰਦੇ। ਮੈਂ ਟੀ. ਵੀ. ਵੇਖਣ ਦੇ ਵਿਰੁੱਧ ਨਹੀਂ ਹਾਂ, ਪਰ ਮੈਂ ਤੈਨੂੰ ਇਹੀ ਸੁਝਾਅ ਦਿਆਂਗਾ ਕਿ ਤੂੰ ਕੇਵਲ ਉਪਯੋਗੀ ਪ੍ਰੋਗ੍ਰਾਮ ਹੀ ਵੇਖਿਆ ਕਰ। ਨਿਸ਼ਚਿਤ ਸਮੇਂ ਉੱਤੇ ਪੜ੍ਹਾਈ ਦਾ ਕੰਮ ਖ਼ਤਮ ਹੋਣ ਉਪਰੰਤ ਵਿੱਦਿਅਕ ਪ੍ਰੋਗ੍ਰਾਮ ਅਤੇ ਆਮ ਜਾਣਕਾਰੀ ਦੇ ਪ੍ਰੋਗ੍ਰਾਮ ਵੇਖਣ ਵਿੱਚ ਕੋਈ ਹਰਜ਼ ਨਹੀਂ।
ਟੀ. ਵੀ. ਅੱਗੇ ਜ਼ਿਆਦਾ ਸਮਾਂ ਬੈਠਣ ਨਾਲ ਬਹੁਤੇ ਬੱਚੇ ਖੇਡਾਂ ਵਿੱਚ ਰੁਚੀ ਲੈਣੀ ਛੱਡ ਦਿੰਦੇ ਹਨ। ਇਸ ਨਾਲ ਉਹ ਬੈਠੇ-ਬੈਠੇ ਮੋਟੇ ਹੁੰਦੇ ਜਾਂਦੇ ਹਨ ਅਤੇ ਸਰੀਰਿਕ ਤੌਰ 'ਤੇ ਤੰਦਰੁਸਤ ਵੀ ਨਹੀਂ ਰਹਿੰਦੇ। ਇਸ ਲਈ ਕੁਝ ਸਮਾਂ ਖੇਡਾਂ ਵੀ ਖੇਡਣੀਆਂ ਚਾਹੀਦੀਆਂ ਹਨ।
ਹਰਪ੍ਰੀਤ, ਮੇਰੇ ਪਿਆਰੇ ਭਰਾ ਮੈਨੂੰ ਤੇਰੇ ’ਤੇ ਬਹੁਤ ਮਾਣ ਹੈ। ਮੈਂ ਤੇਰੇ ਉੱਜਲ ਭਵਿਖ ਦੀ ਕਾਮਨਾ ਕਰਦਾ ਹਾਂ। ਮੇਰੀ ਇੱਛਾ ਹੈ ਕਿ ਤੇਰੀ ਵਿੱਦਿਆ-ਪ੍ਰਾਪਤੀ ਸਾਰੇ ਪਰਿਵਾਰ ਅਤੇ ਤੇਰੇ ਲਈ ਵੀ ਮਾਣ ਕਰਨਯੋਗ ਹੋਵੇ।
ਮੈਂ ਉਮੀਦ ਕਰਦਾ ਹਾਂ ਕਿ ਮੇਰੀ ਭੈਣ ਆਪਣੇ ਵੀਰ ਦੀ ਇਸ ਸਿੱਖਿਆ ਨੂੰ ਹਮੇਸ਼ਾਂ ਯਾਦ ਰੱਖੇਗੀ। ਮਾਤਾ ਜੀ ਅਤੇ ਪਿਤਾ ਜੀ ਨੂੰ ਮੱਥਾ ਟੇਕਦਾ ਹਾਂ।
ਤੇਰਾ ਵੀਰ,
ਦਵਿੰਦਰਪਾਲ ਸਿੰਘ।