Punjabi Essay on "Pandit Jawaharlal Nehru", “ਪੰਡਿਤ ਜਵਾਹਰ ਲਾਲ ਨਹਿਰੂ ਲੇਖ”, Punjabi Essay for Class 5, 6, 7, 8, 9 and 10

Admin
0
Essay on Pandit Jawaharlal Nehru in Punjabi Language: In this article, we are providing ਪੰਡਿਤ ਜਵਾਹਰ ਲਾਲ ਨਹਿਰੂ ਲੇਖ ਪੰਜਾਬੀ for students. Punjabi Essay/Paragraph on Pandit Jawaharlal Nehru.

Punjabi Essay on "Pandit Jawaharlal Nehru", “ਪੰਡਿਤ ਜਵਾਹਰ ਲਾਲ ਨਹਿਰੂ ਲੇਖ”, Punjabi Essay for Class 5, 6, 7, 8, 9 and 10

Punjabi Essay on "Pandit Jawaharlal Nehru", “ਪੰਡਿਤ ਜਵਾਹਰ ਲਾਲ ਨਹਿਰੂ ਲੇਖ”, Punjabi Essay for Class 5, 6, 7, 8, 9 and 10

ਪੰਡਤ ਜਵਾਹਰ ਲਾਲ ਨਹਿਰੂ ਜੀ ਵਧੇਰੇ ਕਰਕੇ “ਚਾਚਾ ਜੀ’ ਦੇ ਨਾਲ ਪ੍ਰਸਿੱਧ ਸਨ । ਆਪ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਨੇਕ ਤਰ੍ਹਾਂ ਦੀ ਕੁਰਬਾਨੀ ਦਿੱਤੀ । ਆਪ ਦਾ ਜਨਮ 14 ਨਵੰਬਰ, 1889 ਈਸਵੀ ਨੂੰ ਉੱਤਰ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਇਲਾਹਾਬਾਦ ਵਿਖੇ ਸ੍ਰੀਮਤੀ ਸਰੂਪ ਰਾਣੀ ਦੀ ਕੁੱਖੋਂ ਹੋਇਆ । ਆਪ ਦੇ ਪਿਤਾ ਜੀ ਪੰਡਤ ਮੋਤੀ ਲਾਲ ਨਹਿਰੂ ਜੀ ਆਪਣੇ ਸਮੇਂ ਮੰਨੇ-ਪ੍ਰਮੰਨੇ ਵਕੀਲ ਸਨ । ਇਸ ਲਈ ਆਪ ਦੀ ਸਾਰੀ ਪਰਵਰਿਸ਼ ਰਾਜਿਆਂ ਵਰਗੀ ਹੋਈ ! 

ਪੰਡਤ ਜੀ ਦੀ ਮੁੱਢਲੀ ਉਹਨਾਂ ਦੇ ਘਰ ਵਿਖੇ ਹੋਈ । ਆਪ ਨੇ ਆਪਣੀ ਸਕੂਲੀ ਪੜ੍ਹਾਈ ਲੰਦਨ ਵਿਖੇ ਪ੍ਰਾਪਤ ਕੀਤੀ । 1909 ਈਸਵੀ ਵਿੱਚ ਆਪ ਨੇ ਕੈਬ੍ਰਿਜ਼ ਯੂਨੀਵਰਸਿਟੀ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ ।

1912 ਈਸਵੀ ਵਿਚ ਆਪ ਨੇ ਸਵਦੇਸ਼ ਆ ਕੇ ਇਲਾਹਾਬਾਦ ਅੰਦਰ ਆਪਣੀ ਵਕਾਲਤ ਸ਼ੁਰੂ ਕਰ ਦਿੱਤੀ । ਇਸ ਕਰਕੇ ਉਹ ਇਕ ਸਫਲ ਵਕੀਲ ਵਜੋਂ ਪ੍ਰਸਿੱਧ ਹੋਏ । ਲੇਕਿਨ ਦੇਸ਼ ਦੇ ਪ੍ਰਤੀ ਆਪਣੀ ਖਿੱਚ ਕਰਕੇ ਹੀ ਉਹਨਾਂ ਵਕਾਲਤ ਦੇ ਪੇਸ਼ੇ ਨੂੰ ਲੱਤ ਮਾਰ ਦਿੱਤੀ ਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਾਂਗਰਸ ਨਾਲ ਜਾ ਮਿਲੇ। 1916 ਈਸਵੀ ਵਿੱਚ ਆਪ ਦਾ ਵਿਆਹ ਦਿੱਲੀ ਦੀ ਸ੍ਰੀਮਤੀ ਕਮਲਾ ਨਾਲ ਹੋਇਆ । ਆਪ ਦੀ ਇਕ ਬੇਟੀ ਇੰਦਰਾ ਜੀ ਵੀ ਸੀ । 

ਜਦੋਂ 1920 ਵਿੱਚ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਚਲਾਈ ਤਾਂ ਆਪ ਨੂੰ ਆਪਣੇ ਪਿਤਾ ਮੋਤੀ ਲਾਲ ਨਹਿਰੂ ਨਾਲ ਹੀ ਕੈਦ ਹੋ ਗਈ । ਜੇਲ ਤੋਂ ਰਿਹਾਅ ਹੁੰਦੇ ਹੀ ਆਪ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਜੇਰੋ ਦੇ ਮੋਰਚੇ ਵਿੱਚ ਜਾ ਸ਼ਾਮਲ ਹੋਏ । 1923 ਈਸਵੀ ਵਿੱਚ ਆਪ ਕਾਂਗਰਸ ਦੇ ਜਨਰਲ ਸਕੱਤਰ ਬਣ ਗਏ । ਆਪ ਨੇ ਆਪਣਾ ਵਧੇਰਾ ਸਮਾਂ ਜੇਲ੍ਹਾਂ ਵਿੱਚ ਹੀ ਬਤੀਤ ਕੀਤਾ।

ਆਖਰ ਆਪ ਦੁਆਰਾ ਕੀਤੀ ਗਈ ਜੱਦੋ ਜਹਿਦ ਨਾਲ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ । ਆਪ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ । ਆਪ ਸਮਾਜ ਦੇ ਅਣਥੱਕ ਬੜੇ ਨਿਡਰ, ਦਲੇਰ ਡੋ ਅਣਥੱਕ ਸੈਵਕ ਸਨ । ਆਪ ਬੰਦਿਆਂ ਨੂੰ ਵਧੇਰੇ ਕਰਕੇ ਪਿਆਰ ਕਰਦੇ ਸਨ । ਜਿਸ ਕਰਕੇ ਬੱਚੇ ਵੀ ਉਹਨਾਂ ਨੂੰ ਪਿਆਰ ਕਰਦੇ ਸਨ ਤੇ ਚਾਚਾ ਜੀ ਕਹਿ ਕੇ ਬੁਲਾਉਂਦੇ ਸਨ । ਆਪ ਦੇ ਜਨਮ ਦਿਨ ਨੂੰ ਪੂਰੇ ਭਾਰਤ ਵਿੱਚ ‘ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ ।

ਅੰਰ 27 ਮਈ, 1964 ਈਸਵੀ ਨੂੰ ਕਾਲ ਨੇ ਆਪ ਨੂੰ ਆ ਘੇਰਿਆ । ਆਪ ਦੀ ਮੌਤ ਨੇ ਸਾਰੇ ਭਾਰਤ ਵਿੱਚ ਸੋਗ ਫੈਲਾ ਦਿੱਤਾ । ਸਾਰੇ ਸੰਸਾਰ ਅੰਦਰ ਆਪ ਦੀ ਮੌਤ ਦਾ ਸੋਗ ਮਨਾਇਆ ਗਿਆ । ਦੁਨੀਆਂ ਭਰ ਦੇ ਮੁਲਕਾਂ ਵਿੱਚ ਵੱਖ ਵੱਖ ਨੇਤਾ ਆਪ ਨੂੰ ਸ਼ਰਧਾਂਜਲੀ ਦੇਣ ਲਈ ਭਾਰਤ ਵਿਖੇ ਆਏ । ਜਿਸ ਥਾਂ ਉੱਤੇ ਆਪ ਦਾ ਸੰਸਕਾਰ ਕੀਤਾ ਗਿਆ ਉਹ ਥਾਂ ਅੱਜ ਵੀ ਸ਼ਾਂਤੀ ਵਨ' ਦੇ ਨਾਂ ਨਾਲ ਮਸ਼ਹੂਰ ਹੈ ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !