Essay on National festival in Punjabi Language : In this article, we are providing ਰਾਸ਼ਟਰੀ ਤਿਓਹਾਰ ਪੰਜਾਬੀ ਲੇਖ for students. Punjabi Essay...
Punjabi Essay on "National festival", “ਰਾਸ਼ਟਰੀ ਤਿਓਹਾਰ ਪੰਜਾਬੀ ਲੇਖ”, “Rashtriya Tyohar”, Punjabi Essay for Class 5, 6, 7, 8, 9 and 10
ਮਨੁੱਖ ਨੂੰ ਹਮੇਸ਼ਾਂ ਤੋਂ ਹੀ ਤਿਓਹਾਰਾਂ ਨਾਲ ਪਿਆਰ ਰਿਹਾ ਹੈ । ਇਸਦਾ ਕਾਰਨ ਇਹ ਹੈ ਕਿ ਉਤਸਵ ਜਾਂ ਤਿਓਹਾਰ ਸਾਡੇ ਜੀਵਨ ਵਿਚੋਂ ਨੀਰਸਤਾ ਦੂਰ ਕਰਦੇ ਹਨ ਅਤੇ ਖੁਸ਼ੀ ਵਿਚ ਵਾਧਾ ਕਰਦੇ ਹਨ ।
ਭਾਰਤ ਵਿਚ ਭਿੰਨ ਭਿੰਨ ਪ੍ਰਕਾਰ ਦੇ ਤਿਓਹਾਰ ਮਨਾਏ ਜਾਂਦੇ ਹਨ । ਕੁਝ ਤਿਓਹਾਰ ਵਿਸ਼ੇਸ਼ ਜਾਤੀ ਅਤੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਹੁੰਦੇ ਹਨ ਜਿਵੇਂ ਹੋਲੀ, ਦੀਵਾਲੀ, ਦੁਸ਼ਹਿਰਾ, ਗੁਰਪੁਰਬ, ਈਦ, ਕ੍ਰਿਸਮਸ ਆਦਿ | ਕੁਝ ਤਿਓਹਾਰ ਕਿਸੀ ਧਰਮ ਦੇ ਨਾ ਹੋ ਕੇ ਰਾਸ਼ਟਰ ਦੇ ਹੁੰਦੇ ਹਨ । ਇਹਨਾਂ ਤਿਓਹਾਰਾਂ ਨੂੰ ਸਾਰੇ ਦੇਸ਼ ਵਿਚ ਉੱਡਸ਼ਾਹ · ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ । ਸੁਤੰਤਰਤਾ ਦਿਵਸ, ਗਣਤੰਤਰ ਦਿਵਸ, ਗਾਂਧੀ ਜੈਯੰਤੀ ਅਜਿਹੇ ਹੀ ਰਾਸ਼ਟਰੀ ਡਿਓਹਾਰ ਹਨ ।
ਸਾਡਾ ਦੇਸ਼ 15 ਅਗਸਤ, 1947 ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਹੋਇਆ ਸੀ । ਇਸ ਲਈ ਹਰ ਸਾਲ 15 ਅਗਸਤ ਨੂੰ ਸੁਤੰਤਰਤਾ , ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸ ਨੂੰ ਆਜ਼ਾਦੀ ਦਿਵਸ ਵੀ ਕਿਹਾ ਜਾਂਦਾ ਹੈ । ਇਹ ਦਿਨ ਸਾਰੇ ਦੇਸ਼ ਵਿਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਸਕੂਲਾਂ ਅਤੇ ਦਫਤਰਾਂ ਵਿਚ ਸਰਕਾਰੀ ਛੁੱਟੀ ਹੁੰਦੀ ਹੈ । ਲਾਲ ਕਿਲੇ ਦੇ ਝੰਡਾ ਲਹਿਰਾਇਆ ਜਾਂਦਾ ਹੈ, ਇਥੋਂ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਿਤ ਕਰਦੇ ਹਨ । ਰਾਤ ਨੂੰ ਸਰਕਾਰੀ ਭਾਵਨਾਂ ਦੇ ਦੀਪਮਾਲਾ ਕੀਤੀ ਜਾਂਦੀ ਹੈ ।
26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ । ਇਸ ਕਾਰਨ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦੇ ਰੂਪ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਦਾ ਇਤਿਹਾਸਕ ਮਹੱਤਵ ਵੀ ਹੈ । 26 ਜਨਵਰੀ 1930 ਨੂੰ ਰਾਵੀ ਨਦੀ ਦੇ ਕੰਡੇ ਲਾਹੌਰ ਵਿਚ ਕਾਂਗਰਸ ਨੇ “ਪੂਰਨ ਸਵਰਾਜ ਦਾ ਪ੍ਰਸਤਾਵ ਰੱਖਿਆ ਗਿਆ ਸੀ । ਰਾਜਾਂ ਦੀਆਂ ਰਾਜ-ਧਾਨੀਆਂ ਵਿਚ ਵਿਸ਼ੇਸ਼ ਪਰੇਡ ਕੀਤੀ ਜਾਂਦੀ ਹੈ । ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਜਾਂਦੀ ਹੈ । ਇਸੇ ਤਰਾਂ ਦੇਸ਼ ਦੀ ਰਾਜਧਾਨੀ ਵਿਚ ਵੀ ਵਿਸ਼ੇਸ਼ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ । ਇਹ ਪਰੇਡ ਵਿਜੇ ਚੌਕ ਤੇ ਰਾਸ਼ਟਰਪਤੀ ਨੂੰ ਸਲਾਮੀ ਦਿੰਦੇ ਹੋਏ ਲਾਲ ਕਿਲ੍ਹੇ ਤੱਕ ਜਦੀ ਹੈ ।
ਹਰ ਸਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਨੂੰ “ਗਾਂਧੀ ਜੈਯੰਤੀ ਦੇ ਰੂਪ ਵਿਚ ਸਾਰੇ ਦੇਸ਼ ਵਿਚ ਮਨਾਇਆ ਜਾਂਦਾ ਹੈ । ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਪੋਰਬੰਦਰ ਵਿਚ ਹੋਇਆਂ ਸੀ । ਉਹਨਾਂ ਨੇ ਅੰਗਰੇਜ਼ਾਂ ਦੁਆਰਾ ਹਿੰਦੁਸਤਾਨੀਆਂ ਨੂੰ ਅਜ਼ਾਦ ਕਰਨ ਲਈ ਯਤਨ ਕੀਤੇ ਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ' ਮਜ਼ਬੂਰ ਕਰ ਦਿੱਤਾ | ਗਾਂਧੀ ਜੀ ਨੇ ਸਮਾਜਿਕ ਜਾਸ਼੍ਰੀ ਲਿਆਉਣ ਦੇ ਭਰਪੂਰ ਯਤਨ ਕੀਤੇ ।
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਰਾਸ਼ਟਰੀ ਤਿਓਹਾਰ ਸਾਡੇ ਅੰਦਰ ਰਾਸ਼ਟਰੀ ਚੇਤਨਾ ਦਾ ਵਿਕਾਸ ਕਰਦੇ ਹਨ। ਇਸ ਲਈ ਸਾਨੂੰ ਸਭ ਨੂੰ ਇਹਨਾਂ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ ।
COMMENTS