Essay on Harmandir Sahib in Punjabi Language : In this article, we are providing ਹਰਿਮੰਦਰ ਸਾਹਿਬ ਤੇ ਲੇਖ for students. Punjabi Essay/Paragr...
Punjabi Essay on "Harmandir Sahib", “ਹਰਿਮੰਦਰ ਸਾਹਿਬ ਤੇ ਲੇਖ”, “Golden Temple”, Punjabi Essay for Class 5, 6, 7, 8, 9 and 10
ਪੰਜਾਬ ਦੇ ਪਾਵਨ ਅਤੇ ਪਵਿੱਤਰ ਧਰਤੀ ਮਹਾ-ਪੁਰਖਾਂ ਦੀ ਚਰਨ ਛੋਹ ਨਾਲ ਪਵਿੱਤਰ ਅਤੇ ਮਹਾਨ ਹੋ ਗਈ । ਇੱਥੋਂ ਦੇ ਧਾਰਮਿਕ ਅਸਥਾਨ ਆਪਣੀ ਇਤਿਹਾਸਕ ਅਤੇ ਗੌਰਵਮਈ ਮਹਾਨਤਾ ਅਤੇ ਸ਼ਾਨ ਲਈ ਪ੍ਰਸਿੱਧ ਹਨ । ਸਾਡੇ ਦੇਸ਼ ਦੇ ਅਣਗਿਣਤ ਧਾਰਮਿਕ ਸਥਾਨਾਂ ਵਿੱਚੋਂ ਇਕ ਦਰਬਾਰ ਸਾਹਿਬ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਅੰਮ੍ਰਿਤਸਰ ਦੀ ਉਪਮਾ ਬਾਰੇ ਲਿਖਿਆ ਹੈ-“ਅੰਮ੍ਰਿਸਰ ਸਿਫ਼ਤੀ ਦਾ ਘਰ ।” ਇਸ ਵਾਕ ਤੇ ਪਤਾ ਲੱਗਦਾ ਹੈ ਕਿ ਇਸ ਸ਼ਹਿਰ ਦੀ ਬਹੁਤ ਮਹਾਨਤਾ ਹੈ । ਇਸ ਸ਼ਹਿਰ ਨੂੰ ਪਹਿਲਾਂ ਪਹਿਲ ਸ੍ਰੀ ਗੁਰੂ ਰਾਮ ਦਾਸ ਜੀ ਨੇ ਵਸਾਇਆ ਸੀ ਅਤੇ ਉਸ ਵੇਲੇ ਇਸ ਦਾ ਨਾਂ ‘ਚੱਕ ਰਾਮ ਦਾਸ ਜੀ' ਰੱਖਿਆ ।
ਇਸ ਸ਼ਹਿਰ ਦੀ ਪ੍ਰਸਿੱਧੀ ਹਰਿਮੰਦਰ ਸਾਹਿਬ ਕਰਕੇ ਹੈ । ਹਰਿਮੰਦਰ ਸਾਹਿਬ ਦੀ ਨੀਂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ- ਸਾਈਂ ਮੀਆਂ ਮੀਰ, ਇਕ ਸੂਫ਼ੀ ਫ਼ਕੀਰ ਤੋਂ ਰਖਵਾਈ ਸੀ । ਹਰਿਮੰਦਰ ਸਾਹਿਬ ਇਕ ਵੱਡੇ ਤਲਾਅ ਦੇ ਵਿਚਕਾਰ ਹੈ । ਮੰਦਰ ਦੇ ਉਪਰਲੇ ਹਿੱਸੇ ਉੱਤੇ ਸੋਨੇ ਦਾ ਪਤ ਚੜਿਆ ਹੋਇਆ ਹੈ । ਇਸ ਦਾ ਸੁਨਹਿਰੀ ਅਕਸ ਸਰੋਵਰ ਦੇ ਪਾਣੀ ਵਿਚ ਪੈਦਾ ਹੈ '। ਮੰਦਰ ਦੇ ਛੋਟੇ-ਛੋਟੇ ਗੁੰਬਦ ਬੜੀ ਹੀ ਸ਼ੋਭਾ ਦਿੰਦੇ ਹਨ । ਸਰੋਵਰ ਦੇ ਲਹਿੰਦੇ ਪਾਸੇ ਵੱਲ ਕੰਢੇ ਤੋਂ ਇਕ ਲੰਮੇ ਪੁੱਲ ਦਾ ਰਸਤਾ ਹਰਿਮੰਦਰ ਸਾਹਿਬ ਤੱਕ ਜਾਂਦਾ ਹੈ ।
ਦਰਸ਼ਨੀ ਡਿਉੜੀ ਦੇ ਸਾਹਮਣੇ ਅਕਾਲ ਤਖ਼ਤ ਦੀ ਇਮਾਰਤ ਹੈ ਜਿਸ ਨੂੰ ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਬਣਵਾਇਆ ਸੀ । ਪਰ 3 ਜੂਨ 1984 ਦੇ ਬਲਿਊ ਸਟਾਰ ਅਪ੍ਰੇਸ਼ਨ ਵੇਲੇ ਇਸ ਇਮਾਰਤ ਨੂੰ ਮਿਲਟਰੀ ਤੋਪਾਂ ਨੇ ਢਾਹ ਸੁੱਟਿਆ ਸੀ । ਜਿਸ ਨੂੰ ਇਕ ਮਹੀਨੇ ਦੀ ਚੰਗੀ ਪੱਧਰ ਨਾਲ ਉਸਾਰੀ ਕਰਵਾ ਕੇ ਬਣਵਾ ਦਿੱਤਾ ਸੀ ।
ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਚੜ੍ਹਦੇ ਪਾਸੇ ਬੁੱਖ ਭੰਜਣੀ ਬੇਰੀ ਹੈ | ਆਖਿਆ ਜਾਂਦਾ ਹੈ ਕਿ ਇਥੇ ਇਕ ਗੱਪੜੀ ਸੀ ਜਿਸ ਵਿਚ ਇਸ਼ਨਾਨ ਕਰਨ ਵਾਲੇ ਕਾਲੇ ਕਾਂ ਚਿੱਟੇ ਹੋ ਜਾਂਦੇ ਸਨ । ਬੀਬੀ ਰਜਨੀ ਦੇ ਪਿੰਗਲੇ ਪਤੀ ਨੇ ਜਦੋਂ ਇਸ ਛੱਪੜੀ ਵਿਚ ਜਾ ਇਸ਼ਨਾਨ ਕੀਤਾ ਤੇ ਉਸ ਦਾ ਸਰੀਰ ਅਰੋਗ ਹੋ ਗਿਆ । ਇਹ ਹਰਿਮੰਦਰ ਸਾਹਿਬ ਉਥੇ ਥਾਂ ਤੇ ਸ੍ਰੀ ਗੁਰੂ ਰਾਮ ਦਾਸ ਜੀ ਨੇ ਬਣਵਾਇਆ ।
ਦਰਬਾਰ ਸਾਹਿਬ ਚੌਹਾਂ ਵਰਣਾਂ ਦਾ ਸਾਂਝਾ ਮੰਦਰ ਹੈ । ਇੱਥੇ ਸਭ ਨੂੰ ਸਮਾਨ ਸਮਝਿਆ ਜਾਂਦਾ ਹੈ । ਇਸ ਮੰਦਰ ਦੇ ਚਾਰ ਦਰਵਾਜ਼ੇ ਹਨ ਜਿਸ ਦਾ ਭਾਵ ਹੈ ਕਿ ਇਹ ਹਰ ਕਿਸੇ ਲਈ ਖੁੱਲਾ ਹੈ ।
ਦਰਬਾਰ ਸਾਹਿਬ ਵਿਚ ਗੁਰੂ ਰਾਮ ਦਾਸ ਜੀ ਦੇ ਲੰਗਰ ਦੀ ਨਵੀਂ ਇਮਾਰਤ ਬਣ ਗਈ ਹੈ ਜਿੱਥੇ ਬੈਠ ਕੇ ਲੱਕਾਂ ਯਾਤਰੀ ਆਰਾਮ ਨਾਲ ਲੰਗਰ ਛੱਕਦੇ ਹਨ | ਹਰਿਮੰਦਰ ਸਾਹਿਬ ਦੇ ਸਾਹਮਣੇ ਗੁਰੂ ਰਾਮ ਦਾਸ ਦੀ ਸਰ੍ਹਾਂ ਹੈ ਜਿਥੇ ਯਾਤਰੀ ਅਰਾਮ ਕਰਦੇ ਹਨ । ਇਕ ਪਾਸੇ ਬਾਬਾ ਅਟਲ ਸਾਹਿਬ ਦਾ ਗੁਰਦੁਆਰਾ ਹੈ ।
ਦਰਬਾਰ ਸਾਹਿਬ ਦੀ ਯਾਤਰਾ ਕਰਕੇ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਇ ਡ ਹੁੰਦਾ ਹੈ ਜਿਵੇਂ ਅਸੀਂ ਸਵਰਗ ਵਿਚ ਅੱਪੜ ਗਏ ਹੋਈਏ । ਇਸੇ ਲਈ ਦਰਬਾਰ ਸਾਹਿਬ ਨੂੰ ਸੰਖੇੜ ਆਖਦੇ ਹਨ ।
COMMENTS