Essay on Corruption in Punjabi Language : In this article, we are providing ਭਿਸ਼ਟਾਚਾਰ ਤੇ ਪੰਜਾਬੀ ਲੇਖ for students. Punjabi Essay/Paragrap...
Punjabi Essay on "Corruption", “ਭਿਸ਼ਟਾਚਾਰ ਤੇ ਪੰਜਾਬੀ ਲੇਖ”, “Bhrashtachar Lekh”, Punjabi Essay for Class 5, 6, 7, 8, 9 and 10
ਹਾਇ ਮਹਿੰਗਾਈਂ ! ਹਾਇ ਮਹਿੰਗਾਈ ! ਦੀ ਅਵਾਜ਼ ਅਸੀਂ ਰੋਜ਼ ਆਪਣੇ ਚੌਗਿਰਦੇ ਵਿੱਚ ਸੁਣਦੇ ਹਾਂ । ਹਰ ਨਵਾਂ ਬਜਟ ਕੀਮਤਾਂ ਵਿਚ ਕਈ ਗੁਣਾ ਵਧਾ ਲੈ ਆਉਂਦਾ ਹੈ । ਪਰ ਜੇ ਡੂੰਘੀ ਸੋਚ ਸੋਚੀਏ, ਗਹੁ ਨਾਲ ਵਿਚਾਰੀਏ ਤਾਂ ਇਹ ਮਹਿੰਗਾਈ ,ਕਿਹੜੀ ਜਨਤਾ ਲਈ ਹੈ ? ਜਿਹੜੀ ਕਿਰਤ ਵਿਚ ਵਿਸ਼ਵਾਸ ਕਰਦੀ ਹੈ, ਜਿਹੜੀ ਜਨਤਾ ਦਸਾਂ ਨਹੂਆਂ ਦੀ ਕਿਰਤ ਕਰ ਕੇ ਖਾਣਾ ਆਪਣਾ ਧਰਮ ਸਮਝਦੀ ਹੈ | ਅੱਜ ਹਰ ਘਰ ਵਿਚ ਰੰਗੀਨ ਟੀ.ਵੀ., ਏਅਕ ਕੰਡੀਸ਼ਨ, ਮਾਰੂਤੀ ਵੈਨ ਹਨ | ਕੀ ਇਹ ਕਿਰਤ ਦੀ ਕਮਾਈ ਵਿਚੋਂ ਬਣ ਸਕਦੀਆਂ ਹਨ ? ਨਹੀਂ ? ਜੇ ਅਜਿਹਾ ਹੋ ਸਕਦਾ ਤਾਂ ਮਹਿੰਗਾਈ ਦੀ ਹਾ-ਹਾ ਕਾਰ ਨਾ ਹੁੰਦੀ । ਇਹ ਸਭ ਕਾਲੇ | ਧਨ ਦੀ ਮਿਹਰਬਾਨੀ ਹੈ । ਇਹੋ ਭ੍ਰਿਸ਼ਟਾਚਾਰ ਹੈ । ਕਿਰਤ ਦੀ ਕਮਾਈ ਤੋਂ ਇਲਾਵਾ ਚੋਰੀ, ਰਿਸ਼ਵਤ ਅਤੇ ਬੇਈਮਾਨੀ ਤੋਂ ਇਕੱਠਾ ਕੀਤਾ ਧਨ ਭ੍ਰਿਸ਼ਟਾਚਾਰ ਕਹਿਲਾਂਦਾ ਹੈ ।
“ਦਾਦਾ ਬੜਾ ਨ ਭੈਯਾ, ਸਬ ਸੇ ਬੜਾ ਰੁਪਈਆ ਅੱਜ ਦੇ ਯੁਗ ਵਿਚ ਪੈਸੇ ਦੀ ਅਹਿਮੀਅਤ ਇੰਨੀ ਵੱਧ ਗਈ ਹੈ ਕਿ ਮਨੁੱਖ ਅੱਖ ਦੇ ਪੇਰੇ ਵਿਚ ਕਰੋੜਪਤੀ ਬਨਣਾ ਚਾਹੁੰਦਾ ਹੈ ।
ਅੱਜ ਕਿਸੇ ਵੀ ਦਫਤਰ ਵਿਚ ਜਾਓ, ਵੱਡੀ ਤੋਂ ਵੱਡੀ ਸਿਫਾਰਸ਼ ਲੈ ਜਾਓ, ਤੁਹਾਡਾ ਕੰਮ ਹੋਵੇਗਾ । ਰਿਸ਼ਵਤ ਦਿਓ, ਮਿੰਟਾਂ ਸਕਿੰਟਾਂ ਵਿਚ ਕੰਮ ਕਰਵਾ ਲਓ । ਬੱਚੇ ਨੂੰ ਨਰਸਰੀ ਵਿਚ ਦਾਖਿਲ ਕਰਵਾਉਣਾ ਹੈ, ਹਜ਼ਾਰਾਂ ਰੁਪਏ ਡੋਨੇਸ਼ਨ ਦਿਓ ਤੇ ਮਨਪਸੰਦ ਸਕੂਲ ਵਿਚ ਦਾਖ਼ਲਾ ਲੈ ਲਓ । ਇਹ ਤਾਂ ਉਹ ਰੂਪ ਹੈ ਜਿਸ ਨੂੰ ਅਸੀਂ ਰਿਸ਼ਤਵ ਜਾਂ ਚਾਂਦੀ ਦੀ ਜੁੱਤੀ ਕਹਿੰਦੇ ਹਾਂ | ਪਰ ਵਪਾਰ ਵਿਚ ਵੀ ਭ੍ਰਿਸ਼ਟਾਚਾਰ ਦੀ ਕਮੀ ਨਹੀਂ । ਘਿਓ ਵਿਚ ਰਸ, ਮਸਾਲੇ ਵਿਚ ਨਿੰਦ, ਕਾਲੀ ਮਿਰਚ ਵਿਚ | ਪਪੀਡੇ ਦੇ ਬੀਜ, ਹਲਦੀ ਵਿਚ ਪੀਲਾ ਰੰਗ, ਤਾਜ਼ੀ ਸਬਜ਼ੀ ਵਿਚ ਬਾਈ ਸਬਜ਼ੀ ਕੋਈ ਵੀ ਚੀਜ਼ ਸਾਨੂੰ ਸਾਫ ਤੇ ਸ਼ੁੱਧ ਨਹੀਂ ਮਿਲਦੀ । ਇਥੋਂ ਤਕ ਮਰੀਜ਼ ਦੀ ਤੰਦਰੁਸਤੀ ਲਈ ਖਰੀਦੀ ਦਵਾਈਆਂ ਵਿਚ ਵੀ ਮਿਲਾਵਟ ਕਰਨ ਦੀ ਕਸਰ ਨਹੀਂ ਛੱਡੀ ਜਾਂਦੀ | ਸ਼ਾਇਦ ਇਸ ਸਮੇਂ ਦੀ ਹੀ ਤਸਵੀਰ ਗੁਰੂ ਨਾਨਕ ਦੇਵ ਜੀ ਨੇ ਪੇਸ਼ ਕੀਤੀ ਸੀ-
“ਸ਼ਰਮ ਧਰਮ ਦੋਇ ਛੁਪ ਖਲੋਏ, ਕੂੜ ਫਿਰੇ ਪ੍ਰਧਾਨ ਹੈ ਲਾਲੋ ।
ਜੇ ਅਸੀਂ ਭਾਰਤ ਦੀ ਉੱਨਤੀ ਚਾਹੁੰਦੇ ਹਾਂ, ਸਮਾਜਵਾਦ ਲਿਆਉਣਾਂ ਚਾਹੁੰਦੇ ਹਾਂ ਤਾਂ ਭ੍ਰਿਸ਼ਟਾਚਾਰ ਨੂੰ ਜੜੋ ਪੁੱਟ ਸੁੱਟਣਾ ਪਵੇਗਾ । ਜਿਸ ਦੇ ਲਈ ਕ੍ਰਾਂਤੀ ਦੀ ਲੋੜ ਹੈ | ਸਰਕਾਰ ਵਲੋਂ ਅੰਦਰੂਨੀ ਸਥਿੱਤੀ ਦੇ ਸੁਧਾਰ , ਲਈ ਅਜਿਹੇ ਲੋਕਾਂ ਦੇ ਵਿਰੁੱਧ ਕਦਮ ਚੁੱਕਣੇ ਚਾਹੀਦੇ ਹਨ ਜੋ ਦੇਸ਼ ਦੇ ਲੋਕਾਂ ਦੀ ਜਾਨਾਂ ਤੇ ਉਹਨਾਂ ਦੀ ਉਮੀਦਾਂ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਂਦੇ ਹਨ । ਅਜਿਹੇ ਮਿਲਾਵਟ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ, ਪ੍ਰਸ਼ਾਸਨ ਵਿਚ ਰਿਸ਼ਵਤ ਦੇ ਕੇਜ ਨੂੰ ਖਤਮ ਕਰਨ ਲਈ ਪਿਆਰ ਜਾਂ ਸਜ਼ਾ ਦੀ ਸਹਾਇਤਾ ਲੈਵੇ।
ਇਸ ਕੋਹੜ ਨੂੰ ਹਮੇਸ਼ਾ ਲਈ ਖਤਮ ਕਰਨਾ ਬਹੁਤ ਜਰੂਰੀ ਹੈ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ ।
COMMENTS