Essay on Holi Festivel in Punjabi Language : In this article, we are providing ਹੋਲੀ ਦਾ ਤਿਉਹਾਰ ਤੇ ਲੇਖ for students. Punjabi Essay/Paragra...
Punjabi Essay on "Holi Festivel", “ਹੋਲੀ ਦਾ ਤਿਉਹਾਰ ਤੇ ਲੇਖ”, “Holi Da Tyohar”, Punjabi Essay for Class 5, 6, 7, 8, 9 and 10
ਹਿੰਦੁਆਂ ਦੇ ਪ੍ਰਮੁੱਖ ਚਾਰ ਤਿਓਹਾਰ ਹਨ-ਦੀਵਾਲੀ, ਦੁਸਹਿਰਾ, ਰੱਖੜੀ ਤੇ ਹੋਲੀ । ਵੈਸੇ ਤਾਂ ਸਾਰੇ ਹੀ ਤਿਓਹਾਰ ਬੜੇ ਚਾਅ ਨਾਲ ਮਨਾਏ ਜਾਂਦੇ ਹੈ | ਪਰ ਹੋਲੀ ਕੁੱਝ ਖ਼ਾਸ ਖੁਸ਼ੀ ਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ । ਇਹ ਰੰਗਾਂ ਦਾ ਤਿਓਹਾਰ ਹੈ | ਸਭ ਜਾਤਾਂ ਦੇ ਲੋਕ ਆਪਣੇ ਗਿਲੇ ਸਿਕਵੇ ਭੁੱਲ ਕੇ ਪਿਆਰ ਦੇ ਰੰਗ ਵਿਚ ਰੰਗ ਜਾਂਦੇ ਹਨ । ਇਹ ਤਿਓਹਾ ਫੱਗਣ ਦੇ ਮਹੀਨੇ · ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ ।
ਹੋਲੀ ਦੇ ਤਿਓਹਾਰ ਨਾਲ ਇਕ , ਪੁਰਾਤਨ ਕਥਾ ਜੁੜੀ ਹੋਈ ਹੈ । ਸਤਯੁੱਗ ਵਿਚ ਹਰਨਾਕਸ਼ ਨਾਂ ਦਾ · ਰਾਖਸ਼ ਹੋਇਆ ਕਰਦਾ ਸੀ । ਉਹ ਆਪਣੇ ਆਪ ਨੂੰ ਮੰਨਦਾ ਸੀ । ਪਰ ਉਸ ਦਾ ਪੁੱਤਰ ਪ੍ਰਹਿਲਾਦ ਉਸ ਨੂੰ ਭਗਵਾਨ ਮੰਨਣ ਲਈ ਤਿਆਰ ਨਹੀਂ ਸੀ । ਉਹ ਈਸ਼ਵਰ ਦੀ ਭਗਤੀ ਤੇ ਉਪਾਸਨਾ ਕਰਦਾ ਸੀ । ਪਿਤਾ ਦੀ ਜ਼ਿਆਦਤੀਆਂ ਤੋਂ ਹਿਲਾਦ ਨਾ ਡਰਿਆ ਤਾਂ ਉਸ ਨੂੰ ਮਾਰ ਦੇਣਾ ਚਾਹਿਆ । ਜ਼ਹਿਰ ਦਿੱਤਾ, ਪਹਾੜ ਤੋਂ ਸੁੱਟਿਆ, ਤੱਤੇ ਖੰਭੇ ਨਾਲ ਲਾਇਆ ਪਰ ਹਿਲਾਦ ਹਰ ਵਾਰ ਬਚ ਗਿਆ | ਹਰਨਾਕਸ਼ ਦੀ ਭੈਣ ਹੋਲਿਕਾ ਨੂੰ ਵਰ ਸੀ ਕਿ ਅੱਗ ਉਸ ਨੂੰ ਨਹੀਂ ਸਾੜੇਗੀ । ਸੋ ਰਾਜਾ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦ ਵਿਚ ਲੈ ਕੇ ਇੱਟਾਂ ਪਕਾਣ ਵਾਲੇ ਆਵੇ ਵਿਚ ਬੈਠ ਜਾਵੇ । ਰਬ ਦੀ ਕਰਨੀ ਹੋਲਿਕਾ ਜਲ ਗਈ ਤੇ ਪ੍ਰਹਿਲਾਦ ਬਚ ਗਿਆ । ਇਸ ਕਥਾ ਦੀ ਸੱਚਾਈ ਬਾਰੇ ਅਸੀਂ ਪੂਰਾ ਯਕੀਨ ਨਾ ਹੀ ਰੱਖੀਏ ਪਰ ਇਹ ਸੱਚ ਹੈ ਕਿ ਨੇਕੀ ਹਮੇਸ਼ਾਂ ਬਦੀ ਤੋਂ ਜਿੱਤ ਜਾਂਦੀ ਹੈ । ਇਸੇ ਦਿਨ ਦੀ ਯਾਦ ਵਿਚ ਇਹ ਤਿਓਹਾਰ ਮਨਾਇਆ ਜਾਂਦਾ ਹੈ ।
ਹੋਲੀ ਦੇ ਦਿਨ ਮਠਿਆਈਆਂ ਬਣਾਈਆਂ ਜਾਂਦੀਆਂ ਹਨ । ਚੌਕ ਵਿੱਚ ਲੱਕੜੀਆਂ ਦੇ ਢੇਰ ਨੂੰ ਰਾਤ ਦੇ ਬਾਰਾਂ ਵਜੇ ਜਲਾਇਆ ਜਾਂਦਾ ਹੈ। ਨਾਚ ਤੇ ਸੰਗੀਤ ਦਾ ਪ੍ਰੋਗਰਾਮ ਹੁੰਦਾ ਹੈ । ਸਵੇਰ ਹੁੰਦਿਆਂ ਲੋਕ ਪਿਚਕਾਰੀਆਂ ਵਿਚ ਰੰਗ ਭਰ ਕੇ ਲਾਲ-ਹਰਾ ਗੁਲਾਬ ਹੱਥ ਵਿਚ ਲੈ ਕੇ ਮਿੱਤਰਾਂ ਸੰਬੰਧੀਆਂ ਵੱਲ ਤੁਰ ਪੈਂਦੇ ਹਨ । ਇਕ ਦੂਜੇ ਦੇ ਰੰਗ ਲਗਾ ਕੇ ਗਲੇ ਮਿਲਦੇ ਹਨ ਤੇ ਮਸਤੀ ਵਿਚ ਦਿਨ ਗੁਜ਼ਾਰਦੇ ਹਨ ।
ਇਸ ਦਿਨ ਨੂੰ fool day ਵੀ ਕਿਹਾ ਜਾਂਦਾ ਹੈ । ਪਰ ਜਿੱਥੇ ਤੀਕ ਰੰਗ ਦੀ ਗੱਲ ਹੈ ਉਹ ਹੈ ਤਾਂ ਠੀਕ ਹੈ, ਪਰ ਹੁਣ ਤਾਂ ਲੋਕ ਇਕ ਦੁਸਰੇ ਤੇ ਤੇਲ, ਵਾਰਨਿਸ਼, ਗੰਦਾ ਚਿੱਕੜ ਆਦਿ ਲਾਉਣ ਤੇ ਇਕ ਦੂਜੇ ਤੇ ਸੁੱਟਣ ਲੱਗ ਪੈਂਦੇ ਹਨ । ਇਹਨਾਂ ਰੰਗਾਂ ਨਾਲ ਸ਼ਰੀਰ ਤੇ ਬੁਰਾ ਅਸਰ ਹੁੰਦਾ ਹੈ । ਕਈ ਵਾਰ ਅਜਿਹੇ ਰੰਗ ਅੱਖਾਂ ਵਿਚ ਗਿਰ ਜਾਂਦੇ ਹਨ ਤੇ ਅੱਖਾਂ ਨੂੰ ਨੁਕਸਾਨ ਪਹੁੰਚਾਂਦੇ ਹਨ ਜਿਸ ਨਾਲ ਮਨੁੱਖ ਸਾਰੀ ਉਮਰ ਆਪਣੀ ਅੱਖਾਂ ਸਦਾ ਲਈ ਗਵਾ ਲੈਂਦਾ ਹੈ । ਭੰਗ, ਚਰਸ, ਸ਼ਰਾਬ ਦੇ ਨਸ਼ੇ ਕਰ ਕੇ ਲੜਾਈਆਂ ਫਬਾਦ ਕਰਨੇ ਇਸ ਤਿਓਹਾਰ ਦੀ ਖੁਸ਼ੀ ਨੂੰ ਖ਼ਤਮ ਕਰ ਰਹੇ ਹਨ ।
ਹੋਲੀ ਭਾਰਤ ਦਾ ਸਭਿਆਚਾਰਕ ਤਿਓਹਾਰ ਹੈ । ਇਹ ਸੰਪ੍ਰਦਾਇਕ ਏਕਤਾ ਦਾ ਪ੍ਰਤੀਕ ਹੈ | ਬੁਰੇ ਕੰਮਾਂ ਨਾਲ ਸਾਨੂੰ ਇਸ ਤਿਓਹਾਰ ਦੀ ਅਸਲੀ ਮਹੱਤਤਾ ਨੂੰ ਨਹੀਂ ਭੁੱਲਣਾ ਤਾਂ ਕਿ ਇਸ ਤਿਓਹਾਰ ਨੂੰ ਪਿਆਰ ਭਾਵਨਾ ਅਤੇ ਚਾਅ ਨਾਲ ਮਨਾਉਣਾ ਚਾਹੀਦਾ ਹੈ ਤਾਂ ਕਿ ਇਸ ਤਿਓਹਾਰ ਦੀ ਸਭਿਆਚਾਰਕ ਭਾਵਨਾ ਕਾਇਮ ਰਹਿ ਸਕੇ ।
COMMENTS