Poem on Murli Vala Munda in Punjabi Language : In this article, we are providing "Punjabi Rhymes on Murli Vala Munda for kids", "ਮੁਰਲੀ ਵਾਲਾ ਮੁੰਡਾ 'ਤੇ ਕਵਿਤਾ "
Punjabi Poem on "Murli Vala Munda", "ਮੁਰਲੀ ਵਾਲਾ ਮੁੰਡਾ 'ਤੇ ਕਵਿਤਾ" for Kids
ਮੁਰਲੀ ਵਾਲਾ ਮੁੰਡਾ
ਮੁਰਲੀ ਵਾਲਿਆ ਮੁੰਡਿਆ ਆ ਜਾ।
ਮਿੱਠੇ ਮਿੱਠੇ ਬੋਲ ਸੁਣਾ ਜਾ ।
ਭੇਡਾਂ ਤੇਰੀਆਂ ਖਿਲਰ ਗਈਆਂ ।
ਪੈਲੀ ਵਿੱਚ ਉਜਾੜੇ ਪਈਆਂ ॥
ਭੇਡਾਂ ਦਾ ਰਖਵਾਲਾ ਕਿੱਧਰ,
ਛਡ ਕੇ ਚਲਾ ਗਿਆ ਹੈ ਇੱਜੜ ॥
ਔਹ ਵੇਖੋ ਸ਼ਹਿਤੂਤ ਦੇ ਥੱਲੇ,
ਮ.ਖ਼ਮਲ ਵਰਗੀ ਘਾਹ ਨੂੰ ਮੱਲੇ,
ਸੁੱਤਾ ਪਿਆ ਬੇ-ਫ਼ਿਕਰਾ ਹੋ ਕੇ,
ਆਪੇ ਉਠ ਬਹੇਗਾ ਸੌ ਕੇ ॥