Poem on Natthu di Chori in Punjabi Language : In this article, we are providing "Punjabi Rhymes on Natthu di Chori for kids", "ਨੱਥੂ ਦੀ ਚੋਰੀ 'ਤੇ ਕਵਿਤਾ "
Punjabi Poem on "Natthu di Chori", "ਨੱਥੂ ਦੀ ਚੋਰੀ 'ਤੇ ਕਵਿਤਾ" for Kids
ਨੱਥੂ ਦੀ ਚੋਰੀ
ਨੱਥੂ ਨੇ ਕਹਿੰਦੇ ਨੇ ਇਕ ਦਿਨ,
ਕੁੱਕੜ ਇਕ ਚੁਰਾਇਆ ॥
ਬੜੀ ਚਲਾਕੀ ਨਾਲ ਓਸ ਨੂੰ,
ਘਰੇ ਆਪਣੇ ਲੈ ਆਇਆ ॥
ਘਰ ਆਣ ਕੇ ਖਾਧਾ ਉਸ ਨੇ,
ਕੁੱਕੜ ਰਿੰਨ ਪਰਾਇਆ ॥
ਫੜੀ ਗਈ ਪਰ ਚੋਰੀ ਉਸ ਦੀ,
ਨੱਥੂ ਹੁਣ ਘਬਰਾਇਆ ॥
ਲੋਕਾਂ ਉਸ ਨੂੰ ਧੌਣੋਂ ਫੜ ਕੇ,
ਚੰਗੀ ਤਰ੍ਹਾਂ ਛਿਤਰਾਇਆ ॥
ਬੜਾ ਚੀਕਿਆ ਰੋਇਆ ਨੱਥੂ,
ਪਰ ਨਾ ਕਿਸੇ ਛੁਡਾਇਆ ॥
ਪੱਗ ਨ੍ਹਾ ਕੇ ਭੱਜਾ ਆਖ਼ਰ,
ਜਿੱਧਰ ਨੂੰ ਮੂੰਹ ਆਇਆ ॥