Essay on My School in Punjabi Language : In this article, we are providing ਮੇਰੇ ਸਕੂਲ ਤੇ ਲੇਖ for students. Mera School Essay in Punjabi ....
Punjabi Essay on "My School”, “ਮੇਰੇ ਸਕੂਲ ਤੇ ਲੇਖ”, “Mera School”, Punjabi Essay for Class 5, 6, 7, 8, 9 and 10
ਸਕੂਲ ਇਹੋ ਜਿਹੀ ਥਾਂ ਹੈ ਜਿਥੇ ਜਾ ਕੇ ਵਿਦਿਆਰਥੀ ਕੁੱਝ ਸਿੱਖਦੇ ਹਨ ਅਤੇ ਫਿਰ ਉਸ ਨੂੰ ਜੀਵਨ ਵਿੱਚ ਅਮਲੀ ਰੂਪ ਦਿੰਦੇ ਹਨ। ਵਿਦਿਆਰਥੀ ਜਦੋਂ ਸਕੂਲ ਆਉਂਦਾ ਹੈ ਤਾਂ ਕੋਰੀ ਸਲੇਟ ਵਾਂਗ ਹੁੰਦਾ ਹੈ ਲੇਕਿਨ ਸਕੂਲ ਆਉਣ ਤੋਂ ਬਾਅਦ ਸਲੇਟ ਰੂਪੀ ਦਿਮਾਗ ਤੇ ਇਹੋ ਜਿਹੇ ਅੱਖਰ ਛੱਪ ਜਾਂਦੇ ਹਨ ਜਿਹੜੇ ਕਿ ਕਦੇ ਵੀ ਮਿਟਾਏ ਨਹੀਂ ਜਾ ਸਕਦੇ ।
ਮੇਰੇ ਸਕੂਲ ਦਾ ਨਾਂ............ .............ਹੈ । ਇਹ ਸਕੂਲ ਐਨ ਸ਼ਹਿਰ ਦੇ ਵਿਚਕਾਰ ਸਥਿਤ ਹੈ । ਸਕੂਲ ਦੇ ਹਰ ਕਮਰੇ ਵਿੱਚ ਪੱਖੇ ਲੱਗੇ ਹੋਏ ਹਨ, ਸਾਰੇ ਹੀ ਕਮਰੇ ਖੁੱਲੇ ਤੇ ਹਵਾਦਾਰ ਹਨ । ਸਾਡਾ ਸਕੂਲ ਨਰਸਰੀ ਤੋਂ ਸ਼ੁਰੂ ਹੋ ਕੇ ਬਾਰੂਵੀਂ ਜਮਾਤ ਤੱਕ ਹੈ । ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 4 ਹਜ਼ਾਰ ਦੇ ਕਰੀਬ ਹੈ । ਹਰ ਜਮਾਤ ਦੇ 8, 6 ਸੈਕਸ਼ਨ ਹਨ ।
ਮੇਰੇ ਸਕੂਲ ਦਾ ਸਟਾਫ਼ (ਅਧਿਆਪਕ ਸਾਹਿਬਾਨ) ਬਹੁਤ ਹੀ ਮਿਹਨਤੀ ਹਨ । ਸਾਰੇ ਅਧਿਆਪਕ ਉੱਚ ਸਿੱਖਿਆ ਪ੍ਰਾਪਤ ਹਨ । ਉਹ ਆਪਣੇ ਤਜ਼ੁਰਬੇ ਵਿਦਿਆਰਥੀਆਂ ਨਾਲ ਸਮੇਂ ਸਮੇਂ ਤੇ ਸਾਂਝੇ ਕਰਦੇ ਰਹਿੰਦੇ ਹਨ ।
ਮੇਰੇ ਸਕੂਲ ਵਿੱਚ ਇਕ ਬਹੁਤ ਵੱਡੀ ਲਾਇਬਰੇਰੀ ਹੈ । ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਤਾਬਾਂ ਪਈਆਂ ਹੋਈਆਂ ਹਨ । ਇਹ ਕਿਤਾਬਾਂ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਤ ਹਨ । ਇਥੇ ਬੈਠ ਕੇ ਵਿਦਿਆਰਥੀ ਆਪਣਾ ਮਨ ਗਿਆਨ ਵਿਗਿਆਨ ਦੀ ਕਿਤਾਬਾਂ ਵਿੱਚ ਲਗਾਉਂਦੇ ਹਨ । ਇਸ ਸਭ ਦੇ ਨਾਲ ਨਾਲ ਵਿਗਿਆਨ ਦੇ ਵਿਸ਼ਿਆਂ ਨਾਲ ਸੰਬੰਧਤ ਵਿਦਿਆਰਥੀਆਂ ਲਈ ਵੱਖ ਵੱਖ ਪ੍ਰਯੋਗਸ਼ਾਲਾਵਾਂ ਵੀ ਬਣੀਆਂ ਹੋਈਆਂ ਹਨ। ਇਹਨਾਂ ਪ੍ਰਯੋਗਸ਼ਾਲਾਵਾਂ ਵਿੱਚ ਵਿਦਿਆਰਥੀ ਆਪਣੇ ਪ੍ਰੈਕਟੀਕਲ ਕਰਦੇ ਹਨ ਤੇ ਨਵੀਆਂ ਖੋਜਾਂ ਵੀ ਕਰਦੇ ਹਨ ।
ਸਾਡੇ ਸਕੂਲ ਅੰਦਰ ਇਕ ਬਹੁਤ ਵੱਡਾ ਸਟੇਡੀਅਮ ਬਣਿਆ ਹੋਇਆ ਹੈ । ਇਸ ਸਟੇਡੀਅਮ ਵਿੱਚ ਵਿਦਿਆਰਥੀ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ । ਇਹ ਸਟੇਡੀਅਮ ਸਾਡੇ ਸਕੂਲ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ । ਇਹ ਹਿੱਸਾ ਪਾਇਮਰੀ ਵਿੰਗ ਦਾ ਹੈ ਅਤੇ ਦੂਜਾ ਹਿੱਸਾ ਸੀਨੀਅਰ ਵਿੰਗ ਦਾ ਹੈ ।
ਮੇਰੇ ਸਕੂਲ ਵਿੱਚ ਇਕ ਬਹੁਤ ਵੱਡਾ ਪਾਰਕ ਬਣਿਆ ਹੋਇਆ ਹੈ । ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਫੁੱਲ ਪੌਧੇ ਲੱਗੇ ਹੋਏ ਹਨ । ਇਸ ਦੇ ਨਾਲ ਹੀ ਸਾਡੇ ਇਥੇ ਇਕ ਕੰਪਿਊਟਰ ਰੂਮ ਵੀ ਹੈ ਜਿਥੇ ਵਿਦਿਆਰਥੀ ਨਵੀ ਤਕਨੀਕ ਤੋਂ ਜਾਣੂ ਹੋ ਰਹੇ ਹਨ । ਇਹਨਾਂ ਸਭ ਦੇ ਨਾਲ ਨਾਲ ਇਕ ਮਿਊਜ਼ਿਕ ਰੂਮ ਵੀ ਹੈ ਜਿਥੇ ਵਿਦਿਆਰਥੀ ਡਾਂਸ ਅਤੇ ਸੰਗੀਤ ਦੀ ਟਰੇਨਿੰਗ ਲੈਂਦੇ ਹਨ ।
ਵਿਦਿਆਰਥੀਆਂ ਦੇ ਖਾਣ ਪੀਣ ਲਈ ਇਕ ਕੰਨਟੀਨ ਵੀ ਹੈ ਜਿਥੇ ਜਾ ਕੇ ਵਿਦਿਆਰਥੀ ਅੱਧੀ ਛੁੱਟੀ ਵਿੱਚ ਕੁੱਝ ਨਾ ਕੁੱਝ ਜ਼ਰੂਰ ਖਾਂਦੇ ਹਨ । ਇਹੋ ਜਿਹਾ ਹੈ ਮੇਰਾ ਸਕੂਲ । ਮੈਂ ਆਪਣੇ ਸਕੂਲ ਤੇ ਬਹੁਤ ਹੀ ਕਰ ਕਰ ਸਕਦਾ ਹਾਂ ।
Sometimes hard
ReplyDelete