Punjabi Essay on "Diwali Festival", “ਦੀਵਾਲੀ ਦਾ ਤਿਉਹਾਰ ਦਾ ਲੇਖ”, “Diwali Da Lekh Punjabi Vich”, Essay for Class 5, 6, 7, 8, 9 and 10
ਸਾਡੇ ਦੇਸ਼ ਭਾਰਤ ਅੰਦਰ ਤਿਉਹਾਰ ਜਿੰਨੇ ਖੁਸ਼ੀ ਨਾਲ ਮਨਾਏ ਜਾਂਦੇ ਹਨ ਉਨੇ ਕਿਸੇ ਦੂਜੇ ਦੇਸ ਵਿੱਚ ਨਹੀਂ ਮਨਾਏ ਜਾਂਦੇ । ਦੀਵਾਲੀ ਸਾਰੇ ਭਾਰਤ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ।
ਕਤੱਕ ਦੀ ਹਨੇਰੀ ਰਾਤ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ । ਦੀਵਾਲੀ ਦੁਸ਼ਹਿਰੇ ਤੋਂ ਠੀਕ 20 ਦਿਨ ਪਿੱਛੋਂ ਮਨਾਈ ਜਾਂਦੀ ਹੈ । ਇਸ ਦਿਨ ਹੀ ਅਯੁੱਧਿਆ ਦੇ ਰਾਜਾ ਸੀ ਰਾਮ ਚੰਦਰ ਜੀ ਚੌਦਾ ਵਰਿਆਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਿੱਚ ਵਾਪਸ ਆਏ ਸਨ ਇਸ ਕਰਕੇ ਅਯੁੱਧਿਆ ਵਾਸੀਆਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਘਿਉ ਦੇ ਦੀਵੇ ਬਾਲੇ ਸਨ ।
ਜੈਨੀਆਂ ਦੇ ਗੁਰੂ ਮਹਾਵੀਰ ਜੀ ਨੂੰ ਇਸ ਦਿਨ ਨਿਰਵਾਨ ਪ੍ਰਾਪਤ ਹੋਇਆ ਸੀ । ਇਸ ਕਰਕੇ ਜੈਨੀ ਲੋਕ ਦੀਵਾਲੀ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ ।
ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ 52 ਪਹਾੜੀ ਰਾਜਿਆਂ ਨੂੰ ਛਡਾਇਆ ਸੀ ਤੇ ਦੀਵਾਲੀ ਵਾਲੇ ਦਿਨ ਉਹ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਪਹੁੰਚੇ ਸਨ । ਇਸ ਕਰਕੇ ਸਿੱਖ ਲੋਕ ਦੀਵਾਲੀ ਨੂੰ ਧੂਮਧਾਮ ਨਾਲ ਮਨਾਉਂਦੇ ਹਨ ।
ਦੀਵਾਲੀ ਵਾਲੇ ਦਿਨ ਭਾਰਤ ਦੇ ਹਰ ਸ਼ਹਿਰ ਪਿੰਡ ਵਿੱਚ ਬਹੁਤ ਚਹਿਲ ਪਹਿਲ ਹੁੰਦੀ ਹੈ ਚਾਰੋ ਪਾਸੇ ਰੌਣਕਾਂ ਨਾਲ ਭਰਪੂਰ ਬਾਜ਼ਾਰ ਹੁੰਦੇ ਹਨ । ਲੋਕੀ ਦੀਵਾਲੀ ਤੋਂ ਠੀਕ ਮਹੀਨਾ ਪਹਿਲਾਂ ਆਪਣੇ ਘਰਾਂ ਦੀ ਸਾਫ਼ ਸਫ਼ਾਈ ਤੇ ਰੰਗ ਰੋਗਨ ਕਰਾਉਣਾ ਬਰੂ ਕਰ ਦਿੰਦੇ ਹਨ। ਉਹ ਵਿਸ਼ੇਸ਼ ਤੌਰ ਤੇ ਆਪਣੇ ਘਰਾਂ ਨੂੰ ਰੰਗ ਬਿਰੰਗੀ ਬਿਜਲੀ ਦੀ ਲਾਈਟਾਂ ਨਾਲ ਸਜਾਉਂਦੇ ਹਨ ।
ਦੀਵਾਲੀ ਤਾਂ ਅੰਮ੍ਰਿਤਸਰ ਦੀ ਕਾਫੀ ਮਸ਼ਹੂਰ ਮੰਨੀ ਗਈ ਹੈ । ਸ਼ਾਮ ਨੂੰ ਹਰਿਮੰਦਰ ਸਾਹਿਬ ਵਿਖੇ ਹੁੰਦੀ ਦੀਪਮਾਲਾ ਨੂੰ ਵੇਖਣ ਲਈ ਸਾਰੇ ਸੰਸਾਰ 'ਭਰ ਵਿੱਚੋਂ ਲੋਕ ਆਉਂਦੇ ਹਨ । ਸਰੋਵਰ ਦੇ ਚਾਰੇ ਪਾਸੇ ਜਗਦੇ ਹੋਏ ਦੀਵਿਆਂ ਦਾ ਨਜ਼ਾਰਾ ਇੱਕ ਅਦਭੁੱਤ ਦ੍ਰਿਸ਼ ਪੇਸ਼ ਕਰਦਾ ਹੈ ।
ਦੀਵਾਲੀ ਭਾਵੇਂ ਕਿ ਰਾਤ ਨੂੰ ਮਨਾਈ ਜਾਂਦੀ ਹੈ ਲੇਕਿਨ ਲੋਕਾਂ ਦੇ ' ਵਿੱਚ ਇਸ ਨੂੰ ਮਨਾਉਣ ਦਾ ਚਾਅ,ਸਵੇਰ ਤੋਂ ਹੀ ਹੁੰਦਾ ਹੈ । ਲੋਕ ਬਾਜ਼ਾਰਾਂ ਵਿੱਚ ਮਠਿਆਈ, ਆਤਿਸ਼ਬਾਜੀ ਖਰੀਦਦੇ ਹਨ । ਇਸ ਦਿਨ ਆਪਣੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਨੂੰ ਇਸ ਦਿਨ ਮਿਠਾਈ ਦੇ ਡਿੱਬੇ ਦੇ ਕੇ ਖੁਸ਼ੀ ਮਹਿਸੂਸ ਕਰਦੇ ਹਨ । ਰਾਤ ਨੂੰ ਲੋਕ ਲੱਛਮੀ ਦੀ ਪੂਜਾ ਕਰਦੇ* ਹਨ ਤੇ ਉਹਨਾਂ ਦਾ ਵਿਚਾਰ ਜੇਕਰ ਰਾਤ ਨੂੰ ਘਰ ਦੇ ਦਰਵਾਜੇ ਖਿੜਕੀਆਂ ਖੁੱਲ੍ਹੀਆਂ ਰੱਖ ਕੇ ਸੈਵਾਂਗੇ ਤਾਂ ਲੱਛਮੀ ਉਹਨਾਂ ਦੇ ਘਰ ਜਰੂਰ ਆਵੇਗੀ । ਕਈ ਲੋਕ ਇਸ ਦਿਨ ਜੁਆ ਵੀ ਖੇਡਦੇ ਹਨ ਜਿਹੜੀ ਕਿ ਬਹੁਤ ਹੀ ਮਾੜੀ ਆਦਤ ਹੈ ।
ਇਹ ਤਿਉਹਾਰ ਲੋਕਾਂ ਵਿੱਚ ਆਪਸ ਅੰਦਰ ਪ੍ਰੇਮ ਪਿਆਰ ਵਧਾਉਂਦਾ ਹੈ ਤੇ ਨਵੀਂ ਸਾਂਝ ਪੈਦਾ ਕਰਦਾ ਹੈ ।