Punjabi Essay on "School Annual Day", “ਸਕੂਲ ਦਾ ਸਾਲਾਨਾ ਸਮਾਗਮ ਲੇਖ”, “School Da Salana Samagam”, Punjabi Essay for Class 5, 6, 7, 8, 9 and 10

Admin
2
Essay on School Annual Day in Punjabi Language: In this article, we are providing ਸਕੂਲ ਦਾ ਸਾਲਾਨਾ ਸਮਾਗਮ ਲੇਖ for students. Punjabi Essay/Paragraph on School Da Salana Samagam.

Punjabi Essay on "School Annual Day", “ਸਕੂਲ ਦਾ ਸਾਲਾਨਾ ਸਮਾਗਮ ਲੇਖ”, “School Da Salana Samagam”, Punjabi Essay for Class 5, 6, 7, 8, 9 and 10

ਮੈਂ ਖਾਲਸਾ ਸਕੂਲ ਕਰੋਲ ਬਾਗ਼ ਦਾ ਵਿਦਿਆਰਥੀ ਹਾਂ। ਸਾਡੇ ਸਕੂਲ ਵੈਸੇ ਤਾਂ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੀ ਰਹਿੰਦਾ ਹੈ । ਲੇਕਿਨ ਕੁੱਝ ਦਿਨ ਪਹਿਲਾਂ ਹੀ ਸਾਡੇ ਸਕੂਲ ਵਿੱਚ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ | ਇਹ ਸਮਾਗਮ ਦੀ ਯਾਦ ਮੇਰੀ ਦਿਮਾਗ ਵਿੱਚ ਸਾਰੀ ਉਮਰਾਂ ਲਈ ਛਾ ਗਈ ।

ਇਸ ਸਮਾਗਮ ਵਿੱਚ ਅੰਤਰ ਸਕੂਲ ਖੇਡ ਮੁਕਾਬਲਿਆਂ, ਸਕੂਲ ਵਿੱਚ ਵੱਖ-ਵੱਖ ਵਿਸ਼ਿਆਂ ਦੇ ਕਰਵਾਏ ਗਏ ਭਾਸ਼ਨ, ਮੋਨੋਐਕਟਿੰਗ, ਜੂਡੋ ਕਰਾਟੇ, ਕਬੱਡੀ ਆਦਿ ਵਿੱਚ ਵਿਸ਼ੇਸ਼ ਯੋਗਤਾਵਾਂ ਰੱਖਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ।

ਇਹ ਸਮਾਗਮ ਸਾਡੇ ਸਕੂਲ ਵਿੱਚ 5 ਦਿਸੰਬਰ ਨੂੰ ਮਨਾਇਆ ਗਿਆ । ਸਮਾਗਮ ਸਾਡੇ ਸਕੂਲ ਦੇ ਸਟੇਡੀਅਮ ਵਿੱਚ ਰੱਖਿਆ ਗਿਆ ਸੀ। ਚਾਰੋ ਪਾਸੇ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ । ਸਟੇਡੀਅਮ ਵਿਚ ਬਣੀ ਹੋਈ ਸਟੇਜ ਨੇ ਤਾਂ ਆਏ ਹੋਏ ਮਾਪਿਆਂ ਅਤੇ ਬੱਚਿਆਂ ਦਾ ਤਾਂ ਦਿਲ ਹੀ ਮੋਹ ਲਿਆ। ਸਟੇਜ 'ਤੇ ਸਮਾਗਮ ਦੇ ਮੁੱਖ ਮਹਿਮਾਨ, ਪ੍ਰਿੰਸੀਪਲ ਅਤੇ ਹੋਰ ਪਤਵੰਤੇ ਸੱਜਣਾਂ ਦੇ ਬੈਠਣ ਦਾ ਇੰਤਜਾਮ ਕੀਤਾ ਗਿਆ ਸੀ । ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਚੇਅਰਮੈਨ ਸ੍ਰ. ਸਵਰਨ ਸਿੰਘ , ਬਾਮਰਾ ਨੇ ਕੀਤੀ । ਸਕੂਲ ਦੇ ਪ੍ਰਿੰਸੀਪਲ , ਅਮਰਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ । ਮੁੱਖ ਮਹਿਮਾਨ, ਪ੍ਰਿੰਸੀਪਲ ਸਾਰੇ ਹੀ ਸਟੇਡੀਅਮ ਦੇ ਵਿਚਕਾਰ ਆ ਗਏ।

ਸਲਾਨਾ ਸਮਾਗਮ ਠੀਕ ਸਵੇਰੇ 11 ਵਜੇ ਸ਼ੁਰੂ ਹੋ ਗਿਆ । ਮੁੱਖ ਮਹਿਮਾਨ ਦੇ ਆਉਂਦੇ ਹੋਏ ਵਿਦਿਆਰਥੀਆਂ ਨੇ ਸ਼ਬਦ ਗਾਇਣ ਕੀਤਾ। ਫੇਰ ਪ੍ਰਿੰਸੀਪਲ ਗੁਰਵਿੰਦਰ ਸਿੰਘ ਬਹਿਲ ਨੇ ਮੁੱਖ ਮਹਿਮਾਨ ਸੂ, ਸਵਰਨ ਸਿੰਘ ਬਾਮ, ਦਾ ਫੁੱਲਾਂ ਦਾ ਹਾਰ ਪਾ ਕੇ ਸੁਆਗਤ ਕੀਤਾ। ਫੇਰ ਸਕੂਲ ਦੇ ਵਿਦਿਆਰਥੀਆਂ ਨੇ ਹਰਿਆਣੇ ਦਾ ਲੋਕ ਨਾਚ ਪੇਸ਼ ਕੀਤਾ, ਛੋਟੇ ਛੋਟੇ ਬੱਚਿਆਂ ਨੇ ਰੁੱਖਾਂ ਦੀ ਸੰਭਾਲ ਨਾਲ ਸੰਬੰਧਤ ਨਾਟਕ ਪੇਸ਼ ਕੀਤਾ। ਇਹ ਪ੍ਰੋਗਰਾਮ ਵੇਖ ਕੇ ਆਏ ਹੋਏ ਮਾਪਿਆਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਸੁਆਗਤ ਕੀਤਾ। ਮੁੱਖ ਮਹਿਮਾਨ ਨੇ ਆਪਣੇ ਸੰਖੇਪ ਜਿਹੇ ਭਾਸ਼ਨ ਵਿੱਚ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਟਨ ਲਈ ਪ੍ਰੇਰਿਆ ਅਨੁਸ਼ਾਸਨ ਤੇ ਸਮਾਜ ਸੇਵਾ ਦੀ ਰੱਖਣ ਦੇਸ਼ ਅਤੇ ਮਾਂ ਪਿਓ ਦਾ ਨਾਂ ਰੋਸ਼ਨ ਕਰਨ ਲਈ ਕਿਹਾ । 

ਸਕੂਲ ਦੇ ਚੇਅਰਮੈਨ ਅਤੇ ਸਮਾਗਮ ਦੇ ਮੁੱਖ ਮਹਿਮਾਨ ਨੇ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ । ਪ੍ਰਿੰਸੀਪਲ ਅਮਰਜੀਤ ਸਿੰਘ ਨੇ ਚੇਅਰਮੈਨ ਸਾਹਿਬ ਦਾ ਧੰਨਵਾਦ ਕੀਤਾ ਤੇ ਨਾਲ ਹੀ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕੀਤਾ । 

ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸਾਹਿਬ ਨੇ ਮੁੱਖ ਮਹਿਮਾਨ, ਸਟਾਰ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ ਚਾਹ ਪਾਣੀ ਵਿੱਚ ਹਿੱਸਾ ਲਿਆ ।

Post a Comment

2Comments
  1. Replies
    1. Very good 👍👍👍👍👍👍👍👍👍😊😊😊😊😊👍👍👍😊😊😊😊

      Delete
Post a Comment

#buttons=(Accept !) #days=(20)

Our website uses cookies to enhance your experience. Learn More
Accept !