Punjabi Essay on "Desh Bhakti", “ਦੇਸ਼ ਭਗਤੀ ਤੇ ਲੇਖ”, “Patriotism”, Punjabi Essay for Class 5, 6, 7, 8, 9 and 10

Admin
0
Essay on Desh Bhakti in Punjabi Language: In this article, we are providing ਦੇਸ਼ ਭਗਤੀ ਤੇ ਲੇਖ for students. Punjabi Essay/Paragraph on Patriotism.

Punjabi Essay on "Desh Bhakti", “ਦੇਸ਼ ਭਗਤੀ ਤੇ ਲੇਖ”, “Patriotism”, Punjabi Essay for Class 5, 6, 7, 8, 9 and 10

ਦੇਸ਼ ਪਿਆਰ ਤੋਂ ਭਾਵ ਹੈ, ਆਪਣੇ ਦੇਸ਼ ਨੂੰ ਆਪਣੀ ਕੌਮ ਅਤੇ ਆਪਣੇ ਧਰਮ ਨੂੰ ਪਿਆਰ ਕਰਨਾ । ਜਿਸ ਦੇਸ਼ ਦੀ ਧਰਤੀ ਵਿਚ ਜੰਮੇ, ਪਲੇ, ਜਿਸ ਧਰਤੀ ਮਾਂ ਦੀ ਹਿੱਕ ਵਿਚੋਂ ਨਿਕਲਿਆ ਪਾਣੀ ਪੀ-ਪੀ ਸਾਡੀ ਜੁਆਨੀ ਨਸ਼ਿਆਈ ਹੋਵੇ, ਉਸ ਧਰਤੀ ਖ਼ਾਤਰ ਆਪਣੇ ਸਰੀਰ ਦਾ ਪੁਰਜਾਪੁਰਜਾ ਕਟਾ ਕੇ ਆਪਣੇ ਜੀਵਨ ਨੂੰ ਲੇਖੇ ਲਾਉਣ ਵਿਚ ਹੀ ਸੱਚਾ ਧਰਮ ਅਤੇ ਸੱਚਾ ਪਿਆਰ ਹੈ ।

ਦੇਸ਼ ਪਿਆਰ ਦਾ ਇਕ ਅਜਿਹਾ ਕੁਦਰਤੀ ਜਜ਼ਬਾ ਹੈ, ਜਿਹੜਾ ਕਿ ਸਹਿਜ ਸੁਭਾ ਹਰ ਕਿਸੇ ਵਿਚ ਪੁੰਗਰਦਾ ਹੈ , ਜਿਸ ਤੋਂ ਸੱਖਣਾ ਤੇ ਵਿਹੁਣਾ ਵਿਅਕਤੀ ਇਕ ਤੁਰਦੀ ਫਿਰਦੀ ਲਾਸ਼ ਦੇ ਸਮਾਨ ਹੈ । ਕਿਹੜਾ ਵਿਅਕਤੀ ਹੈ ਜਿਸ ਦੀ ਹਿੱਕ ਵਿਚ ਦੇਸ਼ ਪਿਆਰ ਦਾ ਕੁਦਰਤੀ ਜਜ਼ਬਾ ਅੰਗੜਾਈਆਂ ਨਹੀਂ ਲੈਂਦਾ। ਮਨੁੱਖ ਜਿਸ ਨੂੰ ਸ਼ਿਸ਼ਟੀ ਦਾ ਸਿਰਤਾਜ ਮੰਨਿਆ ਜਾਂਦਾ ਹੈ, ਵਿੱਚ ਤਾਂ ਇਸ ਜਜ਼ਬੇ ਦੀ ਹੋਂਦ ਹੋਣੀ ਹੀ ਸੀ, ਸਗੋਂ ਪਸ਼, ਪੰਛੀ ਵੀ ਇਸ ਪਵਿੱਤਰ ਅੰਸ਼ ਤੋਂ ਖਾਲੀ ਨਹੀਂ ਹਨ । ਪੰਛੀ ਖੁਰਾਕ ਦੀ ਭਾਲ ਵਿਚ ਸੈਂਕੜੇ ਮੀਲ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮ ਨੂੰ ਆਪਣੇ ਆਲ੍ਹਣਿਆਂ ਨੂੰ ਪਰਤ ਕੇ ਜ਼ਰੂਰ ਆਉਂਦੇ ਹਨ ।

ਭਾਰਤੀ ਇਤਿਹਾਸ ਨੂੰ ਘੋਖਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੁਰਾਣੇ ਸਮਿਆਂ ਵਿਚ ਜਦੋਂ ਕੋਈ ਵੈਰੀ ਪੰਜਾਬ ਉੱਤੇ ਹੱਲਾ ਬੋਲਦੇ ਸਨ ਤਾਂ ਅਣਖੀਲੇ ਗੱਭਰੂ ਅਤੇ ਮੁਟਿਆਰਾਂ ਤਲਵਾਰਾਂ ਦੇ ਮੂੰਹ ਚੁੰਮ ਕੇ ਵੈਰੀ ਨਾਲ ਲੋਹਾ ਲੈਂਦੇ ਅਤੇ ਰਣ-ਭੂਮੀ ਵਿਚ ਅਜਿਹਾ ਖੰਡਾ ਖੜਕਦਾ ਕਿ ਵੈਰੀ ਨੂੰ ਨਾਨੀ ਚੇਤੇ ਆ ਜਾਂਦੀ ਹੈ । ਮਹਾਰਾਣਾ ਪ੍ਰਤਾਪ, ਸ਼ਿਵਾਜੀ, ਬੰਦਾ ਬਹਾਦਰ ਦੇ ਮੁਗ਼ਲ ਸ਼ਾਸਕਾਂ ਦੇ ਵਿਰੁੱਧ ਕੀਤੇ ਕੁਰਬਾਨੀਆਂ ਭਰੇ ਘੋਲ, ਦੇਸ਼ ਪਿਆਰ ਦੀਆਂ ਜੀਉਂਦੀਆਂ ਜਾਗਦੀਆਂ ਉਦਾਹਰਨਾਂ ਹਨ ।

ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਦੇਸ਼ ਦੀ ਖਾਤਰ ਆਪਣਾ ਸਰਬੰਸ ਵਾਰ ਦਿੱਤਾ | ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੇਸ਼ ਦੀ ਖ਼ਾਤਰ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਨੂੰ ਹੀਰਿਆਂ ਦਾ ਹਾਰ ਸਮਝ ਕੇ ਆਪਣੇ ਗੱਲ ਵਿਚ ਆਪ ਪਾਇਆ ਪਰ ਸੀ ਤਕ ਨਾ ਕੀਤੀ । ਲਾਲਾ ਲਾਜਪਤ ਰਾਏ ਦੀ ਸ਼ਹੀਦੀ ਭਾਰਤ ਵਾਸੀਆਂ ਨੂੰ ਖੁਸ਼ੀ ਵਿਚ ਰੁਆ ਦਿੰਦੀ ਹੈ । ਜਲ ਡਾਇਰ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਤੋਂ ਕਿਹੜਾ ਜਾਣੂ ਨਹੀਂ ।

ਪੱਛਮੀ ਦੇਸ਼ਾਂ ਵਿਚ ਦੇਸ਼ ਪਿਆਰ ਸਕੂਲਾਂ ਵਿਚ ਹੀ ਸਿਖਾਇਆ ਜਾਂਦਾ ਹੈ । ਜਾਪਾਨ ਇਸ ਦੇਸ਼ ਪਿਆਰ ਵਿਚ ਬਹੁਤ ਹਿੱਧ ਹੈ । ਦੂਜੀ ਵੱਡੀ ਜੰਗ ਵੇਲੇ ਜਾਪਾਨੀ ਸਿਪਾਹੀ ਅੰਗਰੇਜ਼ੀ ਸਮੁੰਦਰੀ ਜਹਾਜ਼ ਦੀਆਂ ਚਿਮਨੀਆਂ ਵਿਚ ਛਾਲ ਮਾਰ ਦਿੰਦੇ ਸਨ, ਜਾਨ ਤੋਂ, ਹੱਥ ਧੋ ਬੈਠਦੇ ਸਨ | ਪਰ ਵੈਰੀ ਦੇ ਜਹਾਜਾਂ ਨੂੰ ਡੋਬ ਦਿੰਦੇ ਸਨ | ਅੰਗਰੇਜ਼ਾਂ ਦੇ ਜਰਨੈਲ ਨੈਲਸਨ ਨੇ ਨੈਪੋਲੀਅਨ ਦੇ ਸਮੁੰਦਰੀ ਬੇੜੇ ਨੂੰ ਤਬਾਹ ਕਰ ਦਿੱਤਾ ਅਚਾਨਕ ਉਸ ਨੂੰ ਗੋਲੀ ਲੱਗੀ ਦਾ ਉਸ ਦੇ ਅੰਤਿਮ ਸ਼ਬਦ ਸਨ “ਰੱਬ ਦਾ ਧੰਨਵਾਦ ਹੈ ਕਿ , ਮੈਂ ਆਪਣਾ ਫ਼ਰਜ਼ ਪੂਰਾ ਕਰ ਲਿਆ ਹੈ । 

ਸਾਨੂੰ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਖ਼ਾਤਰ ਹਰ ਕੁਰਬਾਨੀ ਦੇਣ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !