Sunday, 30 August 2020

Punjabi Essay on "Police Station", “ਪੁਲਿਸ ਸਟੇਸ਼ਨ ਤੇ ਲੇਖ ਪੰਜਾਬੀ”, Punjabi Lekh for Class 5, 6, 7, 8, 9 and 10

Essay on Police Station in Punjabi Language: In this article, we are providing ਪੁਲਿਸ ਸਟੇਸ਼ਨ ਤੇ ਲੇਖ ਪੰਜਾਬੀ for students. Punjabi Essay/Paragraph on Police Station.

Punjabi Essay on "Police Station", “ਪੁਲਿਸ ਸਟੇਸ਼ਨ ਤੇ ਲੇਖ ਪੰਜਾਬੀ”, Punjabi Lekh for Class 5, 6, 7, 8, 9 and 10

ਕਿਸੇ ਨਗਰ ਜਾਂ ਸ਼ਹਿਰ ਵਿੱਚ ਸਕੂਲ, ਹਸਪਤਾਲ, ਬੈਂਕ, ਡਾਕਖ਼ਾਨੇ ਆਦਿ ਵਾਂਗ ਪੁਲਿਸਸਟੇਸ਼ਨ ਦਾ ਹੋਣਾ ਵੀ ਜ਼ਰੂਰੀ ਹੈ।ਉੱਥੋਂ ਦੇ ਵਸਨੀਕਾਂ ਦੇ ਜਾਨ-ਮਾਲ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਲਈ ਪੁਲਿਸ ਸੇਵਾ ਦੀ ਵੱਡੀ ਲੋੜ ਹੈ | ਪੁਲਿਸ-ਸਟੇਸ਼ਨ ਨੂੰ ਆਮ ਬੋਲੀ ਵਿੱਚ ਠਾਣਾ ਆਖਦੇ ਹਨ। ਅੰਗਰੇਜ਼ਾਂ ਦੇ ਸਮੇਂ ਤੋਂ ਲੋਕਾਂ ਵਿੱਚ ਪੁਲਿਸ ਦਾ ਭੈ ਚੱਲਿਆ ਆਉਂਦਾ ਹੈ। ਉਂਵ ਪੁਲਿਸ-ਸਟੇਸ਼ਨ ਦਾ ਨਾਂ ਸੁਣ ਕੇ ਡਰਨ ਦੀ ਲੋੜ ਨਹੀਂ ਹੈ। ਪੁਲਿਸ ਜਨਤਾ ਦੇ ਜਾਨ-ਮਾਲ ਦੀ ਰਾਖੀ ਕਰਦੀ ਹੈ। ਇਲਾਕੇ ਵਿੱਚ ਕਨੂੰਨ ਨੂੰ ਉਚਿਤ ਢੰਗ ਨਾਲ ਲਾਗੂ ਕਰਵਾਉਣ ਵਿੱਚ ਪ੍ਰਸ਼ਾਸਨ ਦੀ ਮਦਦ ਵੀ ਕਰਦੀ ਹੈ। ਜਿਸ ਤਰ੍ਹਾਂ ਫ਼ੌਜ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਕਰਦੀ ਹੈ, ਉਸੇ ਤਰ੍ਹਾਂ ਹੀ ਪੁਲਿਸ ਕਿਸੇ ਵੀ ਦੇਸ ਦੇ ਅੰਦਰ ਚੋਰਾਂ, ਡਾਕੂਆਂ ਤੇ ਕਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਤੋਂ ਜਨਤਾ ਦੀ ਰਾਖੀ ਕਰਦੀ ਹੈ।ਮੁਜਰਮਾਂ ਨੂੰ ਉਹਨਾਂ ਦੁਆਰਾ ਕੀਤੇ ਗਏ ਗੁਨਾਹਾਂ ਦੀ ਸਜ਼ਾ ਦਿਵਾਉਣ ਦਾ ਕੰਮ ਵੀ ਪੁਲਿਸ ਹੀ ਕਰਦੀ ਹੈ। ਭੁਚਾਲ, ਹੜ੍ਹ, ਤੁਫ਼ਾਨ, ਅੱਗਜ਼ਨੀ ਜਾਂ ਸੰਕਟ-ਕਾਲੀਨ ਸਥਿਤੀ ਸਮੇਂ ਪੁਲਿਸ, ਫੌਜ ਅਤੇ ਪ੍ਰਸ਼ਾਸਨ ਰਲ ਕੇ ਲੋਕਾਂ ਨੂੰ ਸਦਮੇ ਤੋਂ ਉਭਾਰਨ ਦੀ ਕੋਸ਼ਸ਼ ਕਰਦੇ ਹਨ। ਅੱਜ-ਕੱਲ੍ਹ ਪੁਲਿਸ ਵਿਭਾਗ ਦੇ ਕਰਮਚਾਰੀ /ਅਧਿਕਾਰੀ ਸਮੇਂ-ਸਮੇਂ ਲੋਕਾਂ ਨਾਲ ਲੋਕ-ਮਿਲਨੀਆਂ ਵੀ ਕਰਦੇ ਹਨ।

ਬੀਤੇ ਸਮੇਂ ਵਿੱਚ ਵੱਡੇ-ਵੱਡੇ ਨਾਢੂ ਖਾਂ ਪੁਲਿਸ-ਸਟੇਸ਼ਨ ਦੇ ਨਾਂ ਤੋਂ ਡਰਦੇ ਸਨ। ਅਜੋਕੇ ਸਮੇਂ ਵਿੱਚ ਹਰ ਨਾਗਰਿਕ ਨੂੰ ਇਹ ਅਧਿਕਾਰ ਹੈ ਕਿ ਉਹ ਬੇਝਿਜਕ ਹੋ ਕੇ ਪੁਲਿਸ ਤੋਂ ਸਹਾਇਤਾ ਲੈਣ ਲਈ ਪੁਲਿਸ ਸਟੇਸ਼ਨ ਜਾ ਸਕਦਾ ਹੈ। ਪੁਲਿਸ-ਸਟੇਸ਼ਨ ਦੇ ਮੁਖੀ ਨੂੰ ਐੱਸ. ਐੱਚ. ਓ. ਜਾਂ ਸਟੇਸ਼ਨ ਹਾਊਸ ਅਫ਼ਸਰ ਕਹਿੰਦੇ ਹਨ। ਇਸ ਤੋਂ ਇਲਾਵਾ ਸਬ-ਇਨਸਪੈੱਕਟਰ, ਅਸਿਸਟੈਂਟ ਸਬ-ਇਨਸਪੈੱਕਟਰ, ਹੌਲਦਾਰ, ਸਿਪਾਹੀ, ਐੱਸ.ਪੀ. ਓ. ਜਾਂ ਹੋਮ-ਗਾਰਡ ਰੈਂਕ ਦੇ ਮੁਲਾਜ਼ਮਾਂ ਦੀ ਗਿਣਤੀ ਥਾਣੇ ਦੇ ਛੋਟੇ ਜਾਂ ਵੱਡੇ ਹੋਣ 'ਤੇ ਨਿਰਭਰ ਕਰਦੀ ਹੈ।

ਹਰ ਇਲਾਕੇ ਅਤੇ ਸ਼ਹਿਰ ਵਿੱਚ 100 ਨੰਬਰ ਪੁਲਿਸ-ਸਟੇਸ਼ਨ ਦੇ ਕੰਟੋਲ-ਰੂਮ ਦਾ ਹੁੰਦਾ ਹੈ। ਕੰਟੋਲ- ਰੂਮ ਤੋਂ ਤੁਰੰਤ ਸੂਚਨਾ ਐੱਸ.ਐੱਚ.ਓ ਜਾਂ ਉਸ ਇਲਾਕੇ ਦੇ ਨੇੜੇ ਗਸ਼ਤ ਕਰ ਰਹੀ ਪੁਲਿਸ ਟੁਕੜੀ ਨੂੰ ਦਿੱਤੀ ਜਾਂਦੀ ਹੈ। ਕਿਸੇ ਵੀ ਦੁਰਘਟਨਾ ਸਮੇਂ ਜਿਵੇਂ ਲੁੱਟ-ਖੂਹ, ਐਕਸੀਡੈਂਟ, ਅੱਗ ਲੱਗਣ ਆਦਿ ਸਮੇਂ ਤਤਕਾਲੀਨ 100 ਨੰਬਰ 'ਤੇ ਇਤਲਾਹ ਦੇਣੀ ਚਾਹੀਦੀ ਹੈ। ਜੇਕਰ ਅਸੀਂ ਚੰਗੇ ਨਾਗਰਿਕ ਬਣ ਕੇ ਸਹੀ ਸਮੇਂ 'ਤੇ ਤੁਰੰਤ ਉਚਿਤ ਸੂਚਨਾ ਪੁਲਿਸ-ਸਟੇਸ਼ਨ ਨੂੰ ਦੇਈਏ ਤਾਂ ਵਧੇਰੇ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਹੈ। ਮੁਜਰਮਾਂ ਨੂੰ ਫੜਨ ਲਈ ਪੁਲਿਸ ਤੁਰੰਤ ਹਰਕਤ ਵਿੱਚ ਆ ਜਾਂਦੀ ਹੈ।

ਮੰਨ ਲਓ ਕੋਈ ਬੱਸ, ਕਾਰ ਜਾਂ ਟੁੱਕ-ਡਾਈਵਰ ਐਕਸੀਡੈਂਟ ਕਰਨ ਉਪਰੰਤ ਦੌੜ ਜਾਂਦਾ ਹੈ ਤੇ ਅਜਿਹੇ ਸਮੇਂ ਜੇਕਰ ਅਸੀਂ ਤੁਰੰਤ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸੂਚਿਤ ਕਰ ਦੇਈਏ ਤਾਂ ਪੁਲਿਸ ਵਾਇਰਲੈੱਸ ਦੁਆਰਾ ਦੂਜੇ ਇਲਾਕੇ ਦੀ ਪੁਲਿਸ ਨੂੰ ਸੂਚਿਤ ਕਰ ਦਿੰਦੀ ਹੈ ਅਤੇ ਇਸ ਤਰ੍ਹਾਂ ਮੁਜਰਮ ਨੂੰ ਕਾਬੂ ਕੀਤਾ ਜਾ ਸਕਦਾ ਹੈ। 

ਫ਼ੌਜ ਅਤੇ ਡਾਕਟਰਾਂ ਵਾਂਗ ਪੁਲਿਸ-ਮੁਲਾਜ਼ਮ ਵੀ ਚੌਵੀ ਘੰਟੇ ਡਿਉਟੀ 'ਤੇ ਰਹਿੰਦੇ ਹਨ। ਪੁਲਿਸ ਵਿੱਚ ਭਰਤੀ ਹੋਣਾ ਹੋਵੇ ਤਾਂ 12ਵੀਂ ਜਾਂ ਬੀ. ਏ. ਤੋਂ ਬਾਅਦ ਵੱਖ-ਵੱਖ ਬੈਂਕਾਂ ਲਈ ਲਿਖਤੀ ਪਰੀਖਿਆ ਦੇ ਨਾਲ-ਨਾਲ ਸਰੀਰਿਕ ਫ਼ਿਟਨੈੱਸ ਦੀ ਪਰੀਖਿਆ ਅਤੇ ਇੰਟਰਵਿਊ 'ਚੋਂ ਲੰਘਣਾ ਪੈਂਦਾ ਹੈ।

ਪੁਲਿਸ-ਸਟੇਸ਼ਨ 'ਤੇ ਮੁਜਰਮਾਂ ਨੂੰ ਸਲਾਖਾਂ ਪਿੱਛੇ ਬੰਦ ਕਰਕੇ ਰੱਖਿਆ ਜਾਂਦਾ ਹੈ ਅਤੇ ਮੁਢਲੀ ਜਾਣਕਾਰੀ ਤੋਂ ਬਾਅਦ ਮੁਜਰਮ ਨੂੰ ਇਲਾਕਾ ਮੈਜਿਸਟ੍ਰੇਟ ਸਾਮਣੇ ਪੇਸ਼ ਕੀਤਾ ਜਾਂਦਾ ਹੈ। ਜੁਰਮ ਸਿੱਧ ਹੋਣ ਦੀ ਹਾਲਤ ਵਿੱਚ ਮੁਜਰਮ ਨੂੰ ਦੋਸ਼ ਅਨੁਸਾਰ ਸਜ਼ਾ ਦਿਵਾਈ ਜਾਂਦੀ ਹੈ।

ਬੇਸ਼ੱਕ ਕਈ ਲੋਕਾਂ ਦੇ ਮਨਾਂ ਵਿੱਚ ਪੁਲਿਸ ਦੇ ਅਕਸ ਬਾਰੇ ਕੁਝ ਧੁੰਦਲਾਪਣ ਹੋਵੇ, ਪਰ ਪੁਲਿਸ ਲੋਕਾਂ ਦੀ ਸੇਵਾ ਲਈ ਹੈ। ਜੇਕਰ ਅਸੀਂ ਚੰਗੇ ਨਾਗਰਿਕ ਬਣ ਕੇ ਕਨੂੰਨ ਦੀ ਪਾਲਣਾ ਕਰਦੇ ਹੋਏ ਮੁਜਰਮਾਂ ਸੰਬੰਧੀ ਤੁਰੰਤ ਅਤੇ ਉਚਿਤ ਜਾਣਕਾਰੀ ਪੁਲਿਸ-ਸਟੇਸ਼ਨ ਨੂੰ ਦਿਆਂਗੇ ਤਾਂ ਅਸੀਂ ਆਪਣੀ ਅਤੇ ਸਮਾਜ ਦੀ ਸਹੀ ਅਰਥਾਂ ਵਿੱਚ ਸੇਵਾ ਕਰ ਰਹੇ ਹੋਵਾਂਗੇ।


SHARE THIS

Author:

I am writing to express my concern over the Hindi Language. I have iven my views and thoughts about Hindi Language. Hindivyakran.com contains a large number of hindi litracy articles.

0 comments: