Punjabi Essay on "Role of Women in Society", “ਨਾਰੀ ਦੀ ਭੂਮਿਕਾ ਪੰਜਾਬੀ ਲੇਖ”, “Nari di Bhumika”, Punjabi Essay for Class 5, 6, 7, 8, 9 and 10

Admin
0
Essay on Role of Women in Society in Punjabi Language: In this article, we are providing ਨਾਰੀ ਦੀ ਭੂਮਿਕਾ ਪੰਜਾਬੀ ਲੇਖ for students. Punjabi Essay/Paragraph on Nari di Bhumika.

Punjabi Essay on "Role of Women in Society", “ਨਾਰੀ ਦੀ ਭੂਮਿਕਾ ਪੰਜਾਬੀ ਲੇਖ”, “Nari di Bhumika”, Punjabi Essay for Class 5, 6, 7, 8, 9 and 10

ਨਰ ਤੇ ਨਾਰੀ ਸਮਾਜ ਦੇ ਮਹੱਤਵਪੂਰਨ ਅੰਗ ਹਨ । ਇਹ ਦੋਵੇਂ ਰਬ ਦੇ ਪਹੀਏ ਹਨ | ਇਕ ਦੀ ਘਾਟ ਕਰਕੇ ਦੁਸਰਾ ਪਹੀਆ ਵੀ ਬੇਕਾਰ ਹੋ ਕੇ ਰਹਿ ਜਾਂਦਾ ਹੈ । ਪਰਿਵਾਰ ਨੂੰ ਚਲਾਉਣ ਦੇ ਲਈ ਨਰ ਅਤੇ ਨਾਰੀ ਦੋਹਾਂ ਦੀ ਭੂਮਿਕਾ ਬਹੁਤ ਹੀ ਮਹੱਤਵ ਪੂਰਨ ਹੈ | ਅੱਜ ਦੇ ਸਮੇਂ ਵਿਚ ਦੋਹਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਹੈ । ਅੱਜ ਦੀ ਨਾਰੀ ਹਰ ਖੇਤਰ ਵਿਚ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਨਾਲ ਚੱਲ ਰਹੀ ਹੈ ।

ਅਜ ਅਜਿਹਾ ਕੋਈ ਖੇਤਰ ਨਹੀਂ ਜਿੱਥੇ ਨਾਰੀ ਨੇ ਪ੍ਰਵੇਸ਼ ਨਾ ਕੀਤਾ ਹੋਵੇ । ਸਭ ਤੋਂ ਵੱਡੇ ਪ੍ਰਧਾਨਮੰਤਰੀ ਦੇ ਅਹੁੱਦੇ ਤੀਕ ਵੀ ਨਾਰੀ ਪੁੱਜ. ਚੁਕੀ ਹੈ । ਉਹ ਜ਼ਮਾਨਾ ਜਾ ਚੁੱਕਾ ਹੈ ਜਦੋਂ ਨਾਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ । ਰਿਸ਼ੀਆਂ ਮੁਨੀਆਂ ਦਾ ਕਹਿਣਾ ਹੈ ਕਿ ਜਿੱਥੇ ਨਾਰੀ ਦਾ ਆਦਰ ਤੇ ਸਨਮਾਨ ਕੀਤਾ ਜਾਂਦਾ ਹੈ, ਉੱਥੇ ਦੇਵਤਾ ਨਿਵਾਸ ਕਰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਨਾਰੀ ਬਾਰੇ ਕਿਹਾ ਸੀ, “ਸੋ ਕਿਉਂ ਮੰਦਾ ਆਖਿਐ ਜਿਤ ਜੰਮੈ ਰਾਜਾਨ” । ਜਿਸ ਥਾ ਨਾਰੀ ਦਾ ਆਦਰ ਨਹੀਂ ਹੁੰਦਾ, ਉੱਥੇ ਸਾਰੇ ਕੰਮ ਅਸਫਲ ਹੁੰਦੇ ਹਨ

ਪਰਿਵਾਰ ਵਿਚ ਨਾਰੀ ਦਾ ਰੋਲ ਨਰ ਤੋਂ ਵੀ ਜ਼ਿਆਦਾ ਮਹੱਤਵ ਪੂਰਨ ਮੰਨਿਆ ਗਿਆ ਹੈ | ਮਾਂ ਦੇ ਰੂਪ ਵਿਚ ਸੰਤਾਨ ਨੂੰ ਪਾਲਦੀ ਪੋਸਦੀ ਹੈ, ਪਤਨੀ ਦੇ ਰੂਪ ਵਿਚ ਪਤੀ ਦੀ ਸੇਵਾ ਕਰਦੀ ਹੈ ਅਤੇ ਪੁੱਤਰੀ ਦੇ - ਰੂਪ ਵਿਚ ਘਰ ਦੇ ਕੰਮਾਂ ਵਿਚ ਵੱਧ ਚੜ ਕੇ ਹੱਥ ਵਟਾਉਂਦੀ ਹੈ । ਸੱਚੀ ਨਾਰੀ ਉਹੀ ਹੈ, ਜੋ ਸਾਰੇ ਪਰਿਵਾਰ ਦੇ ਭੋਜਨ, ਕੱਪੜੇ, ਆਰਾਮ ਤੇ ਸੇਹਤ ਦਾ ਪੂਰਾ ਧਿਆਨ ਰੱਖੇ। ਘਰ ਦੀ ਹਰੇਕ ਜਰੂਰਤ ਨੂੰ ਪੂਰਾ ਕਰਨ ਲਈ ਉਹ ਹਮੇਸ਼ਾ ਸੁਚੇਤ ਰਹੇ | ਪਰੀ ਦੇ ਆਦੇਸ਼ ਦਾ ਪਾਲਨ ਕਰਨਾ. ਸੰਤਾਨ ਦੀ ਇੱਛਾ ਪੂਰੀ ਕਰਨੀ, ਵੱਡੇ ਅਤੇ ਬਜ਼ੁਰਗ ਲੋਕਾਂ ਦਾ ਆਦਰ ਅਤੇ ਸੇਵਾ ਕਰਨਾ, ਇਸ ਦਾ ਕਰਤੱਵ ਹੈ ।

ਭਾਰਤੀ ਨਾਰੀ ਦਾ ਇਹ ਵੀ ਆਦਰਸ਼ ਹੈ ਕਿ ਉਹ ਪਰਿਵਾਰ ਵਿਚ ਏਕਤਾ ਨੂੰ ਕਾਇਮ ਰੱਖੇ । ਸਭ ਦੇ ਗਿਲੇ, ਸ਼ਿੱਕਵੇ ਸੁਣ ਕੇ ਉਸ ਨੂੰ ਦੂਰ ਕਰਨ ਦਾ ਯਤਨ ਕਰੇ ਅਤੇ ਕਿਸੇ ਵੀ ਪਰਿਵਾਰ ਦੇ ਮੈਂਬਰ ਸ੍ਰੀ ਹੀਨਤਾ ਦੀ ਭਾਵਨਾ ਨਾ ਰੱਖੋ । ਸਾਡੇ ਦੇਸ ਵਿਚ ਅਨੇਕ ਨਾਰੀਆਂ ਪ੍ਰਧਾਨ ਮੰਤਰੀ, ਮੁਖ ਮੰਤਰੀ ਆਦਿ ਪਦਾਂ ਤੇ ਰਹਿ ਕੇ ਆਪਣੀਆਂ ਜ਼ਿੰਮੇਵਾਰੀ ਨੂੰ ਨਿਭਾ ਰਹੀਆਂ ਹਨ । ਸਵਤੰਤਰ ਭਾਰਤ ਵਿੱਚ ਨਾਰੀ ਨੂੰ ਵੋਟ ਦੇਣ ਦਾ ਅਧਿਕਾਰ ਬਿਨਾਂ ਮੰਗੇ ਪ੍ਰਾਪਤ ਹੋਇਆ ਹੈ । ਪੱਛਮੀ ਦੇਸਾਂ ਵਿਚ , ਨਾਰੀ ਨੂੰ ਇਹ ਅਧਿਕਾਰ ਪ੍ਰਾਪਤ ਕਰਨ ਲਈ ਲੰਬਾ ਸੰਘਰਸ਼ ਕਰਨਾ ਪਿਆ ।

ਅੱਜ ਦੇ ਸਮੇਂ ਭਾਰਤੀ ਨਾਰੀ ਤੇ ਪੱਛਮੀ ਸਭਿਅਤਾ ਦਾ ਬੜੀ ਤੇਜੀ ਨਾਲ ਪ੍ਰਸ੍ਤਾਵ ਪੈ ਰਿਹਾ ਹੈ । ਉਹ ਫੈਸਨ, ਸਿਨੇਮਾ, ਹੋਟਲ, ਨਾਚ ਦੀ ਤਰਫ਼ ਆਕਰਸ਼ਿਤ ਹੋ ਰਹੀ ਹੈ । ਨਵੀਂ ਸਦੀ ਵਿਚ ਨਾਰੀ ਨੇ ਨਵੀਂ ਗਲਾਂ ਗ੍ਰਹਿਣ ਕੀਤੀਆਂ ਹਨ ਪਰ ਆਪਣੀ ਸੀਮਾ ਵਿਚ ਰਹਿਣਾ ਜਰੂਰੀ ਹੈ । ਕਿਉਂਕਿ ਨਾਰੀ ਦਾ ਸੀਮਾ ਤੋਂ ਬਾਹਰ ਜਾਣਾ ਭਾਰਤੀ ਸੰਸਕ੍ਰਿਤੀ ਦੇ ਵਿਰੁਧ ਹੈ ਤੇ ਸਾਡੀ ਸੰਸਕ੍ਰਿਤੀ ਦਾ ਦੂਜਾ ਰੂਪ ਹੀ ਨਾਰੀ ਹੈ ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !