Punjabi Essay on "Kargil War", “ਕਾਰਗਿਲ ਦੀ ਜਿੱਤ ਲੇਖ”, “Kargil victory”, Punjabi Essay for Class 5, 6, 7, 8, 9 and 10

Admin
0
Essay on Kargil War in Punjabi Language: In this article, we are providing ਕਾਰਗਿਲ ਦੀ ਜਿੱਤ ਲੇਖ for students. Punjabi Essay/Paragraph on Kargil victory.

Punjabi Essay on "Kargil War", “ਕਾਰਗਿਲ ਦੀ ਜਿੱਤ ਲੇਖ”, “Kargil victory”, Punjabi Essay for Class 5, 6, 7, 8, 9 and 10

ਪਾਕਿਸਤਾਨ ਨਾਲ ਕਾਰਗਿਲ ਨਾਲ ਹੋਈ ਲੜਾਈ ਬੇਸ਼ਕ ਖ਼ਤਮ ਹੋ ਚੁੱਕੀ ਹੈ ਪ੍ਰੰਤੂ ਇਹ ਲੜਾਈ ਅਜੇ ਵੀ ਕਿਸੇ ਹੋਰ ਰੂਪ ਵਿੱਚ ਵੱਖ ਵੱਖ ਥਾਵਾਂ ਤੇ ਚੱਲ ਰਹੀ ਹੈ, ਜਿਸ ਦਾ ਜਵਾਬ ਭਾਰਤ ਬੜੀ ਹੀ ਦਲੇਰੀ ਨਾਲ ਦੇ ਰਿਹਾ ਹੈ । ਹਰ ਵਾਰ ਪਾਕਿਸਤਾਨ ਨੂੰ ਮੂੰਹ ਦੀ ਖਾਣ ਪਈ ਪ੍ਰੰਤੂ ਫਿਰ ਵੀ ਉਹ ਆਪਣੀਆਂ ਚਾਲਾਂ ਤੋਂ ਬਾਜ਼ ਨਹੀਂ ਆਉਂਦਾ । ਕਾਰਗਿਲ ਦੀ ਜਿੱਤ ਲਈ ਤਕਰੀਬਨ ਭਾਰਤ ਦੇ ਬਹਾਦਰ 24 ਅਫ਼ਸਰਾਂ ਅਤੇ ਤਕਰੀਬਨ 383 ਜਵਾਨਾਂ ਨੂੰ ਸ਼ਹੀਦੀ ਦੇਣੀ ਪਈ । ਪਾਕਿਸਤਾਨ ਨੂੰ ਇਸ ਲੜਾਈ ਦੇ ਬਦਲੇ 41 ਅਫ਼ਸਰਾਂ ਅਤੇ 645. ਜਵਾਨਾਂ ਦੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ। ਪਾਕਿਸਤਾਨ ਦੇ ਹੱਥ ਕੁੱਝ ਵੀ ਨਾ ਲੱਗਾ ਰੂ ਫਿਰ ਵੀ ਉਹ ਆਪਣੀ ਦੁਸ਼ਮਣੀ ਦੀ ਅੱਗ ਦਿਲੋਂ ਨਹੀਂ ਕੰਢਦਾ । ਇਸ ਲੜਾਈ ਵਿਚ ਭਾਰਤ ਦੇ ਲੱਗਭਗ 1400 ਕਰੋੜ ਤੋਂ 1600 ਕਰੋੜ ਖਰਚ ਆਏ । ਪਾਕਿਸਤਾਨ ਦਾ ਮਾਲੀ ਤੇ ਜਾਨੀ ਨੁਕਸਾਨ ਵੀ ਹੋਇਆ ਪਰ ਫਿਰ ਵੀ ਉਸ ਨੂੰ ਨਸੀਹਤ, ਨਹੀਂ ਆ ਰਹੀ ।

ਕਾਰਗਿਲ ਵਿਚ ਪਾਕਿਸਤਾਨ ਦੇ ਮੂੰਹ ਤੋਂ ਨਕਾਬ ਉਤਰ ਗਿਆ ਕਿਉਂਕਿ ਇਹ ਤਾਂ ਲੱਗ ਚੁੱਕਾ ਸੀ ਕਿ ਉਸ ਦੀ ਆਪਣੀ ਰੈਗੂਲਰ ਫੌਜ ਹੀ ਕਾਰਗਿਲ ਵਿਚ ਲੜ ਰਹੀ ਸੀ । ਇਹ ਸਾਜਿਸ਼ ਉਨਾਂ ਦੀ ਸੰਚੀ ਸਮਝੀ ਸੀ । ਪਾਕਿਸਤਾਨ ਦਾ ਪ੍ਰਭਾਵ ਵਿਸ਼ਵ ਅੱਗੇ ਨੰਗਾ ਹੈ। ਗਿਆ । ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਨੇ . ਇਸ ਜੰਗ ਵਿਚ ਪਹਿਲ ਕੀਤੀ ਸੀ ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !