Punjabi Essay on "Dr. Manmohan Singh", “ਮਨਮੋਹਨ ਸਿੰਘ 'ਤੇ ਲੇਖ”, Punjabi Essay for Class 5, 6, 7, 8, 9 and 10

Admin
0
Essay on Dr. Manmohan Singh in Punjabi Language: In this article, we are providing ਮਨਮੋਹਨ ਸਿੰਘ ਤੇ ਲੇਖ for students. Punjabi Essay/Paragraph on Dr. Manmohan Singh.

Punjabi Essay on "Dr. Manmohan Singh", “ਮਨਮੋਹਨ ਸਿੰਘ ਤੇ ਲੇਖ”, Punjabi Essay for Class 5, 6, 7, 8, 9 and 10

ਡਾ. ਮਨਮੋਹਨ ਸਿੰਘ ਦਾ ਜਨਮ ਵਰਤਮਾਨ ਪਾਕਿਸਤਾਨ ਵਿੱਚ ਲਾਹੌਰ ਤੇ ਇਸਲਾਮਾਬਾਦ ਸਥਿਤ ਗਾਹ ਪਿੰਡ ਵਿੱਚ ਸੰਨ 1932 ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਗੁਰਮੁਖ ਸਿੰਘ ਕੋਹਲੀ ਸੀ। ਇਹਨਾਂ ਦੀ ਮਾਤਾ ਦਾ ਨਾਂ ਕ੍ਰਿਸ਼ਨਾ ਕੌਰ ਸੀ ਜਿਹੜੀ ਵਧੇਰੇ ਧਾਰਮਿਕ ਖਿਆਲਾਂ ਦੀ ਸੀ। ਉਹ ਆਪਣੇ ਦੱਸ ਭੈਣ ਭਰਾਵਾਂ ਵਿੱਚ ਸਭ ਤੋਂ ਵੱਡੇ ਸਨ।ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਤੰਗ-ਬਾਜ਼ਾਰ ਵਿੱਚ ਖੋਤੀਵਾਲਾ ਵਿਖੇ ਆ ਕੇ ਰਹਿਣ ਲੱਗਿਆ ਤੇ ਉਹਨਾਂ ਦੇ ਪਿਤਾ ਜੀ ਡਰਾਈ ਫਰੂਟ ਦੇ ਕਾਰੋਬਾਰ ਵਿੱਚ ਲੱਗ ਗਏ। ਉਹ ਬਚਪਨ ਵਿੱਚ ਹੀ ਸ਼ਾਂਤ, ਗੰਭੀਰ ਤੇ ਉੱਚੀ ਸੋਚ ਦੇ ਮਾਲਕ ਸਨ। ਬਚਪਨ ਵਿੱਚ ਉਹਨਾਂ ਨੂੰ ਪੜਾਈ ਦੇ ਅਲਾਵਾ ਹੋਰ ਕਿਸੇ ਤਰ੍ਹਾਂ ਦਾ ਸ਼ੌਕ ਨਹੀਂ ਸੀ। ਉਹਨਾਂ ਨੇ ਗਿਆਨ ਆਸ਼ਰਮ ਤੇ ਹਿੰਦੂ ਮਹਾਂਸਭਾ ਤੋਂ ਆਰੰਭਿਕ ਸਿੱਖਿਆ ਪ੍ਰਾਪਤ · ਕੀਤੀ ਸੀ। ਉਸ ਤੋਂ ਬਾਅਦ ਖਾਲਸਾ ਕਾਲਜ ਹੋਸ਼ਿਆਰਪੁਰ ਤੋਂ ਅਰਥਸ਼ਾਸਤਰ ਵਿਸ਼ੇ ਵਿੱਚ ਪਹਿਲੀ ਸ਼੍ਰੇਣੀ ਅੰਦਰ ਐੱਮ.ਏ. ਦੀ ਪ੍ਰੀਖਿਆ . ਪਾਸ ਕੀਤੀ। ਇਹਨਾਂ ਨੇ ਅਰਥਸ਼ਾਸਤਰ ਦੀ ਵਿੱਦਿਆ ਕੈਂਬਰਿਜ ਤੇ ਆਕਸਫੋਰਡ ਤੋਂ ਹਾਸਿਲ ਕੀਤੀ। ਨੌਜਵਾਨ ਅਵਸਥਾ ਅੰਦਰ ਹੀ ਆਪ ਨੇ ਪੀ ਐੱਚ ਡੀ. ਦੀ ਡਿਗਰੀ ਹਾਸਲ ਕਰ ਲਈ ਸੀ। 

ਉਹਨਾਂ ਦੀ ਸੂਝ-ਬੂਝ ਤੇ ਚੰਗੀ ਪ੍ਰਤਿਭਾ ਨੂੰ ਵੇਖ ਕੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦਾ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ। ਉਹਨਾਂ ਦੀ ਯੋਗਤਾ ਨੂੰ ਮੁੱਖ ਰੱਖ ਕਿ ਭਾਰਤ ਸਰਕਾਰ ਨੇ ਰਿਜਰਵ ਬੈਂਕ ਦਾ ਗਵਰਨਰ ਨਿਯੁਕਤ ਕੀਤਾ। 

ਜਦੋਂ ਕੇਂਦਰ ਵਿੱਚ ਨਰਸਿੰਹਾ ਰਾਓ ਦੇਸ਼ ਦੇ ਪ੍ਰਧਾਨਮੰਤਰੀ ਬਣੇ ਤਾਂ ਡਾ. ਮਨਮੋਹਨ ਸਿੰਘ ਦੇ ਵਿੱਤ ਸੰਬੰਧੀ ਗਿਆਨ ਦਾ ਫਾਇਦਾ ਚੁੱਕਣ ਲਈ ਉਹਨਾਂ ਨੂੰ ਭਾਰਤ ਸਰਕਾਰ ਦਾ ਵਿੱਤ ਮੰਤਰੀ ਨਿਯੁੱਕਤ ਕੀਤਾ ਗਿਆ। ਇਥੋਂ ਹੀ ਉਹਨਾਂ ਨੇ ਭਾਰਤੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ।

ਸੰਨ 2004 ਦੇ ਚੌਦਵੀਂ ਲੋਕਸਭਾ ਚੋਣਾਂ ਵਿੱਚ ਕਾਂਸ਼ ਦੀ ਜਿੱਤ ਹੋਣ ਤੇ ਡਾ. ਮਨਮੋਹਨ ਨੂੰ ਭਾਰਤ ਦਾ ਪ੍ਰਧਾਨਮੰਤਰੀ ਚੁਣਿਆ ਗਿਆ। 22 ਮਈ, 2004 ਨੂੰ ਭਾਰਤ ਦੇ ਰਾਸ਼ਟਰਪਤੀ ਨੇ ਡਾ ਮਨਮੋਹਨ ਸਿੰਘ ਨੂੰ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁਕਾਈ। 

ਦੇਸ ਦੀ ਬਾਗਡੋਰ ਸੰਭਾਲਦੇ ਹੀ ਉਹਨਾਂ ਨੇ ਇਹ ਐਲਾਨ ਕੀਤਾ ਕਿ ਦੇਸ਼ ਵਿੱਚ ਬਣਨ ਵਾਲੀ ਸਰਕਾਰ ਆਮ ਮਨੁੱਖ ਦੀ ਸਰਕਾਰ ਹੈ : ਉਹਨਾਂ ਨੇ ਕਿਹਾ ਕਿ ਸਾਡਾ ਮੁੱਖ ਏਜੰਡਾ ਭਾਰਤ ਦਾ ਆਰਥਿਕ ਵਿਕਾਸ, ਕਿਸਾਨਾਂ ਦੀ ਦਸ਼ਾ ਨੂੰ ਸੁਧਾਰਣਾ ਤੇ ਨਿੱਕੇ-ਵੱਡੇ ਉਦਯੋਗਾਂ ਨੂੰ ਪ੍ਰੋਤਸਾਹਣ ਦੇਣਾ ਹੈ ਤੇ ਇਸ ਦੇ ਨਾਲ ਹੀ ਵਿਦੇਸ਼ੀ ਨਿਵੇਸ਼ ਵਾਸਤੇ ਨਵੀਂ ਨੀਤੀ ਤਿਆਰ ਕਰਨਾ ਤੇ ਟੈਕਸ-ਪ੍ਰਣਾਲੀ ਨੂੰ ਨਵੇਂ ਸਿਰਿਓਂ ਘੋਖਣਾ ਹੈ।

ਅੱਜ ਸੰਪੂਰਣ ਦੇਸ਼ ਕਾਮਨਾ ਕਰਦਾ ਹੈ ਕਿ ਇਹਨਾਂ ਦੇ ਸ਼ਾਸਨਕਾਲ ਵਿੱਚ ਦੇਸ਼ ਉੱਨਤੀ ਦੇ ਸ਼ਿਖਰ ਤੇ ਪਹੁੰਚ ਜਾਏਗਾ ਤੇ ਪੂਰੀ ਦੁਨੀਆਂ ਵਿੱਚ . ਧਰੂ ਤਾਰੇ ਵਾਂਗ ਚਮਕਦਾ ਰਹੇਗਾ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !