Essay on Maharaja Ranjit Singh in Punjabi Language : In this article, we are providing ਮਹਾਰਾਜਾ ਰਣਜੀਤ ਸਿੰਘ ਤੇ ਪੰਜਾਬੀ ਲੇਖ for students. Pu...
Punjabi Essay on "Maharaja Ranjit Singh", “ਮਹਾਰਾਜਾ ਰਣਜੀਤ ਸਿੰਘ ਤੇ ਪੰਜਾਬੀ ਲੇਖ”, Punjabi Essay for Class 5, 6, 7, 8, 9 and 10
ਸਾਰੇ ਪੰਜਾਬ ਅੰਦਰ ਸਾਂਝੀਵਾਲਤਾ ਦੇ ਤੌਰ ਤੇ ਜਿਹੜੇ ਰਾਜੇ ਨੂੰ ਜਾਣਿਆ ਜਾਂਦਾ ਹੈ ਉਹ ਸਨ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ । ਇਹਨਾਂ ਦੀ ਸੂਝ ਬੂਝ ਤੇ ਦੂਰ ਅੰਦੇਸ਼ੀ ਦਾ ਅੰਗਰੇਜ਼ ਵੀ ਲੋਹਾ ਮੰਨਦੇ ਸਨ ।
ਇਸੇ ਹੀ ਸ਼ੇਰ-ਏ-ਪੰਜਾਬ ਦਾ ਜਨਮ 1780 ਈਸਵੀ ਨੂੰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਸ਼ੁਕਰਚੱਕੀਆ ਮਿਸਲ ਦੇ ਉੱਘੇ ਸਰਦਾਰ ਮਹਾਂ ਸਿੰਘ ਦੇ ਘਰ , ਸਰਦਾਰਨੀ ਰਾਜ ਕੌਰ ਦੀ ਕੁੱਖੋਂ ਹੋਇਆ । ਛੋਟੀ ਉਮਰ ਹੀ ਆਪ ਨੂੰ ਚੇਚਕ ਨੇ ਘੇਰ ਲਿਆ । ਜਿਸ ਦੇ ਸਦਕਾ ਆਪ ਦੀ ਇੱਕ ਅੱਖ ਦੀ ਰੋਸ਼ਨੀ ਜਾਂਦੀ ਰਹੀ । ਬਚਪਨ ਵਿੱਚ ਆਪ ਦਾ ਨਾਂ ਬੁੱਧ ਸਿੰਘ ਸੀ । ਲੇਕਿਨ ਜਦੋਂ ਆਪ ਦੇ ਪਿਤਾ ਜੀ ਜੰਗ ਜਿੱਤ ਕੇ ਆਏ ਤਾਂ ਉਹਨਾਂ ਨੇ ਆਪ ਦਾ ਨਾਂ ਰਣਜੀਤ ਸਿੰਘ ਰੱਖਿਆ ।
12 ਵਰਿਆਂ ਦੀ ਉਮਰ ਵਿੱਚ ਆਪ ਦੇ ਪਿਤਾ ਜੀ ਪਰਲੋਕ ਗਮਨ ਕਰ ਗਏ । ਜਿਸ ਕਾਰਣ 1792 ਵਿੱਚ ਮਿਸਲ ਦੇ ਰਾਜ ਦਾ ਸਾਰਾ ਭਾਰ ਆਪ ਦੇ ਮੋਢਿਆਂ ਤੇ ਆ ਪਿਆ | ਜਿਸ ਕਾਰਣ ਆਪ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਹੀ ਨਹੀਂ ਮਿਲਿਆ ।
ਘਨਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਸਪੁੱਤਰੀ ਮਹਿਤਾਬ ਕੌਰ ਨਾਲ ਸੰਨ 1796 ਈਸਵੀ ਵਿੱਚ ਆਪ ਦਾ ਵਿਆਹ ਕਰ ਦਿੱਤਾ ਗਿਆ । ਆਪ ਉੱਚੇ ਕੱਦ ਕੱਠ ਦੇ ਉੱਚੇ ਨੌਜਵਾਨ ਸਨ | ਭਾਵੇਂ ਕਿ ਆਪ ਦੇ ਚਿਹਰੇ ਤੇ ਚੇਚਕ ਦੇ ਦਾਗ਼ ਸਨ ਲੇਕਿਨ ਫੇਰ ਵੀ ਚਿਹਰੇ ਉੱਤੇ ਏਨਾਂ ਜਲਾਲ ਸੀ ਕਿ ਵੇਖਣ ਵਾਲੇ ਦੰਗ ਰਹਿ ਜਾਂਦੇ ਸਨ ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਦੀਆਂ ਵੱਖਰੀਆਂਵੱਖਰੀਆਂ ਮਿਸਲਾਂ ਨੂੰ ਇੱਕ ਝੰਡੇ ਥੱਲੇ ਲਿਆਂਦਾ । 1799 ਈਸਵੀ ਵਿੱਚ ਆਪ ਨੇ ਲਾਹੌਰ ਨੂੰ ਆਪਣੇ ਅਧੀਨ ਲਿਆਂਦਾ । ਜਿਸ ਦੇ ਫਲਸਰੂਪ 1802 ਈਸਵੀ ਨੂੰ ਆਪ ਨੇ “ਸ਼ੇਰ-ਏ-ਪੰਜਾਬ', ਦੀ ਉਪਾਧੀ ਧਾਰਨ ਕੀਤੀ । ਇਸ ਤੋਂ ਬਾਅਦ ਨੌਸ਼ਹਿਰਾ, ਪਨੂੰ, ਜਮਰੌਦ, ਪਿਸ਼ਾਵਰ, ਕਾਂਗੜਾ, ਲੱਦਾਖ, ਕਸ਼ਮਰੀ, ਕਾਬੁਲ ਅਤੇ ਤਿੱਬਤ ਵਰਗੇ ਇਲਾਕਿਆਂ ਨੂੰ ਵੀ ਆਪ ਨੇ ਆਪਣੇ ਅਧੀਨ ਕਰ ਲਿਆ । ਸਰਦਾਰ ਹਰੀ ਸਿੰਘ ਨਲੂਏ ਦੀ ਕਮਾਨ ਹੇਠ ਆਪ ਦੀਆਂ ਫ਼ੌਜਾਂ ਨੇ ਹਰ ਮੈਦਾਨ ਵਿੱਚ ਜਿੱਤ ਪ੍ਰਾਪਤ ਕੀਤੀ । ਆਪ ਦੀ ਇਸੇ ਹੀ ਬਹਾਦਰੀ ਨੂੰ ਵੇਖ ਕੇ ਹੀ ਅੰਗਰੇਜ਼ਾਂ ਨੇ ਆਪ ਨਾਲ ਅਮਨ ਤੇ ਮਿੱਤਰਤਾ ਦੀ ਸੰਧੀ ਕਰ ਲਈ । ਸਤਲੁਜ ਦਰਿਆ ਦੀ ਦੇਨਾਂ ਦੇਸ਼ਾਂ ਨੇ ਹੱਦ ਮੰਨ ਲਈ. ।
ਆਪ ਦੇ ਦਰਬਾਰ ਵਿੱਚ ਹਰ ਧਰਮ ਦੇ ਲੋਕ ਉੱਚੀਆਂ-ਉੱਚੀਆਂ ਪਦਵੀਆਂ ਉੱਤੇ ਲੱਗੇ ਹੋਏ ਸਨ । ਅਨਪੜ ਹੁੰਦਿਆਂ ਵੀ ਆਪ ਨੇ ਬੜੀ ਹੀ ਨਿਪੁੰਣਤਾ ਨਾਲ ਰਾਜ ਨੂੰ ਚਲਾਇਆ । ਮਹਾਰਾਜਾ ਰਣਜੀਤ ਸਿੰਘ ਇੱਕ ਬਹਾਦਰ ਯੋਧੇ ਸਨ । ਜਿਸ ਕਰਕੇ ਆਪ ਦੀ ਸ਼ਕਤੀ ਦੀਆਂ ਧੁੰਮਾਂ ਪੂਰੇ ਯੂਰਪ ਤੱਕ ਫੈਲੀਆਂ ਹੋਈਆਂ ਸਨ | ਸਾਰੇ ਪੰਜਾਬੀਆਂ ਦਾ ਹਰਮਨ ਪਿਆਰਾ ਮਹਾਰਾਜਾ | 833 ਈਸਵੀ ਨੂੰ ਲੰਮੀ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ । ਮਹਾਰਾਜੇ ਦੇ ਅੱਖਾਂ ਮੀਟਦੇ ਹੀ ਸਾਰਾ ਖਾਲਸਾ ਰਾਜ ਖੇਰੂੰ ਖੇਰੂੰ ਹੋ ਗਿਆ ।
THANKS FOR THIS AMAZING ESSAY.......THIS IS VERY HELPFUL!!!
ReplyDelete