Essay on An Earthquake in Punjabi Language : In this article, we are providing ਗੁਜਰਾਤ ਭੁਚਾਲ ਤੇ ਲੇਖ for students. Punjabi Lekh on An Earth...
Essay on An Earthquake in Punjabi Language: In this article, we are providing ਗੁਜਰਾਤ ਭੁਚਾਲ ਤੇ ਲੇਖ for students. Punjabi Lekh on An Earthquake.
ਗੁਜਰਾਤ ਭੁਚਾਲ ਤੇ ਲੇਖ Essay on An Earthquake in Punjabi
ਕਿਰਤੀ ਕਈ ਵਾਰ ਧਰਤੀ ਤੇ ਅਜਿਹਾ ਵਿਨਾਸ਼ ਕਰ ਦੇਂਦੀ ਹੈ, ਜਿਸ ਨੂੰ ਸਦੀਆਂ ਤਕ ਭੁਲਾ ਪਾਉਣਾ ਮੁਸ਼ਕਿਲ ਹੁੰਦਾ ਹੈ । ਇਹੋ ਜਿਹਾ ਵਿਨਾਸ਼ 26 ਜਨਵਰੀ 2001 ਨੂੰ ਜਦੋਂ ਸਾਰਾ ਦੇਸ਼ ਗਣਤੰਤਰ ਦਿਵਸ ਮਨਾਉਣ ਵਿਚ ਲਗਿਆ ਹੋਇਆ ਸੀ। ਉਸੇ ਵੇਲੇ ਗੁਜਰਾਤ ਵਿਚ ਕਿਰਤੀ ਦੀ ਮਾਰ ਭੁਚਾਲ ਦੇ ਰੂਪ ਵਿਚ ਟੁੱਟ ਪਈ । ਭੁਚਾਲ ਦੀ ਮਾਰ ਪਹਿਲਾਂ ਆਏ ਭੁਚਾਲਾਂ ਨਾਲੋਂ ਕਿਤੇ ਵੱਧ ਸੀ । ਖਾਸ ਕਰਕੇ ਅਹਿਮਦਾਬਾਦ, ਕੱਛ, ਭੁੱਜ ਅਤੇ ਅੰਜ਼ਾਰ ਸ਼ਹਿਰ ਇਸ ਵਿਨਾਸ਼ਕਾਰੀ ਭੁਚਾਲ ਵਿਚ ਅਜਿਹੀ ਤਬਾਹੀ ਹੋਈ ਕਿ ਜਿਸ ਵਿਚ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਲੱਖਾਂ ਤੀਕ ਪੁੱਜਣ ਦਾ ਅੰਦਾਜ਼ਾ ਲਗਾਇਆ ਗਿਆ ਹੈ । ਜਿੱਥੇ ਉੱਚੀਆਂ ਉੱਚੀਆਂ ਇਮਾਰਤਾਂ ਤੇ ਮਕਾਨ ਕਿਸੇ ਸਮੇਂ ਵਿਖਾਈ ਦੇਂਦੇ ਸਨ, ਅੱਜ ਉਹੀ ਖੰਡਰ ਦਿਸ ਰਹੇ ਹਨ ।
ਗੁਜਰਾਤ ਵਿਚ ਚਾਰੇ ਪਾਸੇ ਮਾਤਮ ਹੀ ਮਾਤਮ ਛਾ ਗਿਆ ਹੈ । ਹਜ਼ਾਰਾਂ ਲੋਕ ਮਲਬਿਆਂ ਹੇਠ ਦਬ ਕੇ ਮਰ ਗਏ ਅਤੇ ਲੱਖਾਂ ਦੀ ਗਿਣਤੀ ਵਿਚ ਜ਼ਖਮੀ ਹੋ ਗਏ । ਭੂਚਾਲ ਦੀ ਮਾਰ ਨੇ ਲੋਕਾਂ ਨੂੰ ਇੰਨਾ ਭੈਭੀਤ ਹੋ ਗਏ ਕਿ ਉਹ ਆਪਣੇ ਘਰਾਂ ਵਿਚ ਜਾਣ ਲਈ ਤਿਆਰ ਨਹੀਂ ਸਨ । ਉਨ੍ਹਾਂ ਨੇ ਕੜਕਦੀ ਠੰਡ ਵਿਚ ਖੁੱਲ੍ਹੇ ਅਸਮਾਨ ਵਿਚ ਜੋ ਰਾਤਾਂ ਬਿਤਾਈਆਂ ਹਨ, ਉਹ ਕਿਸ ਤਰ੍ਹਾਂ ਭੁੱਲ ਸਕਣਗੇ ।
ਸੈਨਾਂ ਤੇ ਅਰਧ ਸੈਨਿਕ ਬਲਾਂ ਦੇ ਨਾਲ ਵਿਦੇਸ਼ੀ ਸੰਸਥਾਵਾਂ ਦੁਆਰਾ ਬਚਾਅ ਦੇ ਕੰਮ ਬੜੀ ਹੀ ਤੇਜ਼ੀ ਨਾਲ ਆਰੰਭ ਕੀਤੇ ਗਏ । ਸੈਨਾਂ ਦੇ ਜਵਾਨਾਂ ਨੇ ਕਈ ਲੋਕਾਂ ਨੂੰ 4-5 ਦਿਨਾਂ ਬਾਦ ਵੀ ਜਿਉਂਦਾ ਮਲਬੇ ਦੇ ਹੇਠਾਂ ਤੋਂ ਕੱਢਿਆ । ਕਈ ਲੋਥੀ 12 ਘੰਟੇ ਦੇ ਬਾਦ ਵੀ ਜਿਉਂਦੇ ਮਲਬੇ ਦੇ ਹੇਠੋਂ ਕੱਢੇ । ਤਕਰੀਬਨ 100 ਘੰਟੇ ਬਾਦ ਬਹੂ ਮੰਜ਼ਲੀ ਇਮਾਰਤਾਂ ਦੇ ਹੇਠਾਂ ਕਈ ਬੱਚਿਆਂ ਨੂੰ ਵੀ ਜਿਉਂਦੇ ਕੱਢਿਆ ਗਿਆ ।
ਇਸ ਭਿਆਨਕ ਭੂਚਾਲ ਨੇ ਸਾਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿਤਾ ਹੈ । ਕੇਂਦਰ ਸਰਕਾਰ ਨੇ 500 ਕਰੋੜ ਰੁਪਏ ਦੀ ਗੁਜਰਾਤ ਨੂੰ ਤਤਕਾਲ ਸਹਾਇਤਾ ਦਿੱਤੀ । ਸਾਰੇ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਕੰਬਲ, ਕੱਪੜੇ, ਦਵਾਈਆਂ, ਟੈਂਟ ਤੇ ਭੋਜਨ ਸਮੱਗਰੀ ਗੁਜਰਾਤ ਭੇਜੀ ਗਈ । ਡਾਕਟਰਾਂ ਦੇ ਅਨੇਕਾਂ ਦਲਾਂ ਦੇ ਗੁਜਰਾਤ ਪਹੁੰਚ ਕੇ ਲੋਕਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ।
ਭੂਚਾਲ ਦੇ ਬਹੁਮੰਜ਼ਲੀ ਇਮਾਰਤਾਂ ਨੂੰ ਮਿੰਟਾਂ-ਸਕਿੰਟਾਂ ਵਿਚ ਢਹਿ . ਢੇਰੀ ਕਰ ਦਿੱਤਾ । ਜਿਨ੍ਹਾਂ ਇਮਾਰਤਾਂ ਵਿਚ ਦਰਾੜਾਂ ਪੈ ਗਈਆਂ ਉਹਨਾਂ .. ਨੂੰ ਸਰਕਾਰ ਨੇ ਬੁਲਡੋਜ਼ਰਾਂ ਰਾਹੀ ਢਾਹ ਦਿੱਤੀਆਂ । ਇਨ੍ਹਾਂ ਥਾਵਾਂ ਤੇ ਝਬਾਲ ਵਿਰੋਧੀ ਮਕਾਨ ਬਣਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ । ਸਸਰੇ ਤੇ ਟਿਕਾਊ ਮਕਾਨ ਬਣਾਉਣ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲਈ ਧਨ ਦੀ ਵਿਵਸਥਾ ਕੀਤੀ . ਜਾ ਰਹੀ ਹੈ । ਸਰਕਾਰ ਨੇ ਗੁਜਰਾਤ ਭੂਚਾਲ ਦੇ ਨਾਂ ਤੇ ਆਮਦਨ ਤੇ 2% ਹੋਰ ਸਰਕਾਬਜ ਲਾ ਕੇ ਧਨ ਜੁਟਾਊਟ ਦਾ ਵੀ ਯਤਨ ਕੀਤਾ ਹੈ । ਗੁਜਰਾਤ ਦੇ ਲੋਕਾਂ ਲਈ ਰੁਜ਼ਗਾਰ ਦੀ ਵਿਵਸਥਾ ਕਰਨ ਦੀ ਜਰੂਰਤ ਹੈ । ਸਾਡੀ ਸਾਰਿਆਂ ਦੀ ਕਾਮਨਾ ਹੈ ਕਿ ਗੁਜਰਾਤ ਵਾਸੀਆਂ ਦਾ ਜੀਵਨ ਪਹਿਲਾਂ ਦੀ ਤਰ੍ਹਾਂ ਜਲਈ ਸਮਾਨ ਹੋ ਜਾਵੇ।
COMMENTS